Jalandhar News: ਅਗਰਵਾਲ ਢਾਬੇ ਦੀ ਇਮਾਰਤ ਸੀਲ, ਨਗਰ ਨਿਗਮ ਨੇ ਕੀਤੀ ਕਾਰਵਾਈ
Published : Mar 4, 2024, 3:01 pm IST
Updated : Mar 4, 2024, 3:48 pm IST
SHARE ARTICLE
Agarwal Agarwal Dhaba Building Seal Jalandhar News in punjabiBuilding Seal News in punjabi
Agarwal Agarwal Dhaba Building Seal Jalandhar News in punjabiBuilding Seal News in punjabi

Jalandhar News: ਨਕਸ਼ਾ ਪਾਸ ਕਰਵਾਏ ਬਿਨਾਂ ਹੀ ਚੱਲ ਰਿਹਾ ਸੀ ਉਸਾਰੀ ਦਾ ਕੰਮ

Agarwal Dhaba Building Seal News in punjabi: ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਸੋਮਵਾਰ ਸਵੇਰੇ ਵੱਡੀ ਕਾਰਵਾਈ ਕੀਤੀ। ਵਿਭਾਗ ਨੇ ਸ਼ਹਿਰ ਦੀ ਮਸ਼ਹੂਰ ਕੂਲ ਰੋਡ 'ਤੇ ਸਥਿਤ ਅਗਰਵਾਲ ਢਾਬੇ ਦੀ ਇਮਾਰਤ ਨੂੰ ਸੀਲ ਕਰ ਦਿਤਾ ਹੈ। ਇਮਾਰਤ ਦੀ ਉਸਾਰੀ ਦਾ ਕੰਮ ਅਜੇ ਚੱਲ ਰਿਹਾ ਸੀ। ਏ.ਟੀ.ਪੀ ਸੁਖਦੇਵ ਨੇ ਦੱਸਿਆ ਕਿ ਉਕਤ ਇਮਾਰਤ ਨਗਰ ਨਿਗਮ ਤੋਂ ਮਨਜ਼ੂਰੀ ਲਏ ਬਿਨਾਂ ਹੀ ਬਣਾਈ ਗਈ ਹੈ। ਜਿਸ ਕਾਰਨ ਇਹ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ: Himachal Landslide News: ਹਿਮਾਚਲ ਜਾਣ ਵਾਲਿਆਂ ਲਈ ਜ਼ਰੂਰੀ ਖਬਰ, ਰਸਤੇ ਹੋ ਗਏ ਬਿਲਕੁਲ ਹੀ ਬੰਦ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਦਸਿਆ ਕਿ ਅੱਜ ਅਗਰਵਾਲ ਢਾਬੇ ਦੀ ਇਮਾਰਤ ਨੂੰ ਸੀਲ ਕਰ ਦਿਤਾ ਗਿਆ ਹੈ। ਇਸ ਸਬੰਧੀ ਉਸ ਨੂੰ ਨੋਟਿਸ ਵੀ ਦਿਤਾ ਗਿਆ ਸੀ। ਇਮਾਰਤ ਦਾ ਨਕਸ਼ਾ ਵੀ ਪਾਸ ਨਹੀਂ ਕੀਤਾ ਗਿਆ ਪਰ ਫਿਰ ਵੀ ਉਸਾਰੀ ਦਾ ਕੰਮ ਜਾਰੀ ਰਿਹਾ ਅਤੇ ਇਸ ਤੋਂ ਕੋਈ ਆਗਿਆ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਜੇਕਰ ਢਾਬਾ ਮਾਲਕ ਵਲੋਂ ਲਗਾਈ ਗਈ ਸੀਲ ਖੋਲ੍ਹੀ ਜਾਂਦੀ ਹੈ ਜਾਂ ਦੁਬਾਰਾ ਕੰਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Amritsar News: ਸ਼ਹੀਦਾਂ ਸਾਹਿਬ ਦੀ ਸੇਵਾ ਕਰਕੇ ਘਰ ਜਾ ਰਹੇ ਸੇਵਾਦਾਰ ਨੂੰ ਕਾਰ ਨੇ ਕੁਚਲਿਆ 

ਏਟੀਪੀ ਸੁਖਦੇਵ ਵਸ਼ਿਸ਼ਠ ਨੇ ਦੱਸਿਆ ਕਿ ਪੰਜਾਬ ਦੇ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨਾਲ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ। ਜਿਸ ਵਿੱਚ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਬਣੀਆਂ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿਤੇ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਿਸ ਤੋਂ ਬਾਅਦ ਬਿਲਡਿੰਗ ਵਿਭਾਗ ਦੀ ਟੀਮ ਨੇ ਸ਼ਹਿਰ ਦੀਆਂ ਨਾਜਾਇਜ਼ ਬਿਲਡਿੰਗਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿਤੀ ਹੈ। ਸੁਖਦੇਵ ਨੇ ਦੱਸਿਆ ਕਿ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ ਵੀ ਅਜਿਹੀਆਂ ਕਈ ਇਮਾਰਤਾਂ ਹਨ। ਜਿਸ 'ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।

(For more news apart from Agarwal Dhaba Building Seal Jalandhar News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement