Himachal Landslide News: ਹਿਮਾਚਲ ਜਾਣ ਵਾਲਿਆਂ ਲਈ ਜ਼ਰੂਰੀ ਖਬਰ, ਰਸਤੇ ਹੋ ਗਏ ਬਿਲਕੁਲ ਹੀ ਬੰਦ
Published : Mar 4, 2024, 2:27 pm IST
Updated : Mar 4, 2024, 2:27 pm IST
SHARE ARTICLE
Himachal Landslide News in punjabi
Himachal Landslide News in punjabi

Himachal Landslide News: ਕਿਨੌਰ 'ਚ ਪੱਥਰ ਡਿੱਗਣ ਕਾਰਨ JCB ਆਪਰੇਟਰ ਦੀ ਮੌਤ, ਕੱਲ੍ਹ ਤੋਂ ਬੰਦ ਪਏ NH-5 ਤੋਂ ਹਟਾ ਰਿਹਾ ਸੀ ਮਲਬਾ

Himachal Landslide News in punjabi; ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਨਿਗੁਲਸਾਰੀ ਵਿਚ ਅੱਜ ਸਵੇਰੇ ਰਾਸ਼ਟਰੀ ਰਾਜਮਾਰਗ 'ਤੇ ਵੱਡੇ ਪਹਾੜ ਖਿਸਕ ਗਏ। ਜਿਸ ਨਾਲ ਮਲਬੇ ਨੂੰ ਹਟਾ ਰਹੀ ਜੇਸੇਬੀ ਲਪੇਟ ਵਿਚ ਆ ਗਈ। ਇਸ ਹਾਦਸੇ ਵਿਚ ਆਪਰੇਟਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁੱਲੂ ਦੇ 27 ਸਾਲਾ ਮਦਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ;Amritsar News: ਸ਼ਹੀਦਾਂ ਸਾਹਿਬ ਦੀ ਸੇਵਾ ਕਰਕੇ ਘਰ ਜਾ ਰਹੇ ਸੇਵਾਦਾਰ ਨੂੰ ਕਾਰ ਨੇ ਕੁਚਲਿਆ 

ਜਾਣਕਾਰੀ ਮੁਤਾਬਕ ਸ਼ਿਮਲਾ-ਰਾਮਪੁਰ-ਕਿਨੌਰ NH-5 ਕੱਲ੍ਹ ਤੋਂ ਵਾਹਨਾਂ ਲਈ ਪੂਰੀ ਤਰ੍ਹਾਂ ਬੰਦ ਹੈ। ਇਸ ਕਾਰਨ ਰਾਜਧਾਨੀ ਸ਼ਿਮਲਾ ਸਮੇਤ ਸਮੁੱਚਾ ਕਿਨੌਰ ਜ਼ਿਲ੍ਹਾ ਦੇਸ਼ ਅਤੇ ਦੁਨੀਆ ਵੱਖ ਹੋ ਗਿਆ ਹੈ। ਐੱਨਐੱਚ ਵਿਭਾਗ ਅੱਜ ਸਵੇਰੇ ਸੜਕ 'ਤੇ ਡਿੱਗੀਆਂ ਚੱਟਾਨਾਂ ਨੂੰ ਹਟਾਉਣ ਵਿੱਚ ਰੁੱਝਿਆ ਹੋਇਆ ਸੀ।

ਇਹ ਵੀ ਪੜ੍ਹੋ; Pathankot News: ਵਿਦੇਸ਼ ਤੋਂ ਛੁੱਟੀ ਆਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਮੌਕੇ 'ਤੇ ਹੋਈ ਮੌਤ 

ਇਸ ਦੌਰਾਨ ਐੱਨਐੱਚ ਵਿਭਾਗ ਦੇ ਹੋਰ ਕਰਮਚਾਰੀ ਵੀ ਮੌਕੇ 'ਤੇ ਸੜਕ ਦੀ ਮੁਰੰਮਤ 'ਚ ਲੱਗੇ ਹੋਏ ਸਨ। ਚੰਗੀ ਗੱਲ ਇਹ ਹੈ ਕਿ ਕਿਸੇ ਨੂੰ ਸੱਟ ਨਹੀਂ ਲੱਗੀ। ਪੁਲਿਸ ਨੇ ਮ੍ਰਿਤਕ ਮਦਨ ਦੀ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਅੱਜ ਹੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੇ ਨਾਲ ਹੀ ਮੌਕੇ 'ਤੇ ਲਗਾਤਾਰ ਪਹਾੜ ਡਿੱਗਣ ਕਾਰਨ ਹਾਈਵੇਅ ਦੇ ਬਹਾਲ ਹੋਣ ਦੀ ਸੰਭਾਵਨਾ ਘੱਟ ਹੈ। ਪਹਾੜੀ ਤੋਂ ਵਾਰ-ਵਾਰ ਪੱਥਰ ਡਿੱਗ ਰਹੇ ਹਨ। ਇਸ ਕਾਰਨ ਸੜਕ ਦੀ ਮੁਰੰਮਤ ਦੇ ਕੰਮ ਵਿਚ ਅੜਿੱਕਾ ਪੈਦਾ ਹੋ ਰਿਹਾ ਹੈ। NH ਬੰਦ ਹੋਣ ਕਾਰਨ ਪੂਰੇ ਕਿਨੌਰ ਜ਼ਿਲ੍ਹੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

(For more news apart from Himachal Landslide News in punjabi, stay tuned to Rozana Spokesman)

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement