Mohali News: ਮੁਹਾਲੀ ’ਚ ਕਿੰਨਰ ਮਨਮਰਜ਼ੀ ਨਾਲ ਵਧਾਈ ਦੇ ਨਾਂ ’ਤੇ ਨਹੀਂ ਮੰਗ ਸਕਣਗੇ ਜ਼ਿਆਦਾ ਪੈਸੇ
Published : Mar 4, 2024, 10:26 am IST
Updated : Mar 4, 2024, 10:26 am IST
SHARE ARTICLE
File Photo
File Photo

ਵਧਾਈ ਲੈਣ ਆਏ ਕਿੰਨਰਾਂ ਨੂੰ ਘਰ ਲੜਕੇ ਦੇ ਜਨਮ ’ਤੇ 2100 ਰੁਪਏ ਤੇ ਵਿਆਹ ਸਮੇਂ 3100 ਰੁਪਏ ਹੀ ਦੇਣ ਦੀ ਸਹਿਮਤੀ ਦਿਤੀ

Mohali News in Punjabi/ਐਸ.ਏ.ਐਸ. ਨਗਰ (ਜਸਬੀਰ ਸਿੰਘ ਜੱਸੀ) : ਮੁਹਾਲੀ ’ਚ ਹੁਣ ਕਿੰਨਰ ਆਪਣੀ ਮਨਮਰਜ਼ੀ ਨਾਲ ਵਧਾਈ ਦੇ ਨਾਂ ’ਤੇ ਕਿਸੇ ਤੋਂ ਜ਼ਿਆਦਾ ਪੈਸੇ ਦੀ ਮੰਗ ਨਹੀਂ ਕਰ ਸਕਣਗੇ ਕਿਉਂਕਿ ਨਗਰ ਨਿਗਮ ਨੇ ਕਿੰਨਰਾਂ ਨੂੰ ਦਿਤੀ ਜਾਣ ਵਾਲੀ ਵਧਾਈ ਦੀ ਰਾਸ਼ੀ ਤੈਅ ਕਰ ਦਿਤੀ ਹੈ, ਜਿਸ ਨੂੰ ਸਮੂਹ ਕੌਂਸਲਰਾਂ ਅਤੇ ਅਧਿਕਾਰੀਆਂ ਨੇ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਹਰੀ ਝੰਡੀ ਵੀ ਦੇ ਦਿਤੀ ਹੈ। ਜੇ ਕਿੰਨਰ ਕਿਸੇ ਦੇ ਘਰ ਲੜਕੇ ਦੇ ਜਨਮ ਤੋਂ ਬਾਅਦ ਵਧਾਈ ਲੈਣ ਆਉਂਦੇ ਹਨ ਤਾਂ ਉਨ੍ਹਾਂ ਨੂੰ 2100 ਰੁਪਏ ਹੀ ਦੇਣ ਲਈ ਕਿਹਾ ਗਿਆ ਹੈ ਅਤੇ ਵਿਆਹ ਤੋਂ ਬਾਅਦ ਨਵ-ਵਿਆਹੇ ਜੋੜੇ ਨੂੰ ਵਧਾਈ ਦੇਣ ਸਮੇਂ 3100 ਰੁਪਏ ਦੇਣ ਦੀ ਹੀ ਸਹਿਮਤੀ ਦਿਤੀ ਗਈ ਹੈ। 

ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਵਧਾਈਆਂ ਮੰਗੀਆਂ ਤਾਂ ਹੋਵੇਗੀ ਕਾਰਵਾਈ
ਨਗਰ ਨਿਗਮ ਵਲੋਂ ਜਲਦੀ ਹੀ ਇਸ ਤਜਵੀਜ਼ ਦੀ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ ਸੰਦੀਪ ਗਰਗ ਨੂੰ ਭੇਜੀ ਜਾਵੇਗੀ, ਜਦੋਂਕਿ ਜੇ ਕੋਈ ਕਿੰਨਰ ਵਧਾਈ ਦੇ ਨਾਂ ’ਤੇ ਵਧ ਪੈਸਿਆਂ ਦੀ ਮੰਗ ਕਰਦਾ ਹੈ ਅਤੇ ਵਧਾਈ ਦੇਣ ਵਾਲਾ ਵਿਅਕਤੀ ਇੰਨੇ ਪੈਸੇ ਨਹੀਂ ਦੇਣਾ ਚਾਹੁੰਦਾ ਤਾਂ ਇਸ ਸਬੰਧੀ ਸ਼ਿਕਾਇਤ ਨਗਰ ਨਿਗਮ, ਪੁਲਿਸ ਅਤੇ ਡੀ.ਸੀ ਦਫ਼ਤਰ ਨੂੰ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਬਹੁਤ ਜ਼ਿਆਦਾ ਵਧਾਈਆਂ ਮੰਗਣ ਵਾਲੇ ਕਿੰਨਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮਰਜ਼ੀ ਨਾਲ ਦੇ ਸਕਦੇ ਹੋ ਵਧ ਵਧਾਈ ਲਈ ਪੈਸੇ : ਜੇ ਕੋਈ ਵਧਾਈ ਦੇ ਰੂਪ ਵਿਚ ਅਪਣੀ ਇੱਛਾ ਤੋਂ ਵੱਧ ਪੈਸੇ ਦੇਣਾ ਚਾਹੁੰਦਾ ਹੈ ਤਾਂ ਉਹ ਦੇ ਸਕਦਾ ਹੈ, ਪਰ ਇਤਰਾਜ਼ ਹੋਣ ਦੀ ਸੂਰਤ ਵਿਚ ਕਿੰਨਰ ਕਿਸੇ ’ਤੇ ਦਬਾਅ ਨਹੀਂ ਪਾ ਸਕਦੇ। ਉਧਰ ਸਦਨ ਦੀ ਮੀਟਿੰਗ ਵਿਚ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਪਹਿਲਾਂ ਵਿਰੋਧ ਕਰਦਿਆਂ ਕਿਹਾ ਕਿ ਲੜਕੇ ਦੇ ਜਨਮ ’ਤੇ ਵਧਾਈ 3100 ਰੁਪਏ ਅਤੇ ਵਿਆਹ ਤੋਂ ਬਾਅਦ 5100 ਰੁਪਏ ਮਿਲਣੇ ਚਾਹੀਦੇ ਹਨ ਪਰ ਮੇਅਰ ਨੇ ਇਸ ਰਾਸ਼ੀ ਨੂੰ ਰੱਦ ਕਰਦਿਆਂ ਲੜਕੇ ਦੇ ਜਨਮ ’ਤੇ ਵਧਾਈ 2100 ਰੁਪਏ ਕਰ ਦਿਤੀ ਅਤੇ ਵਿਆਹ ਤੋਂ ਬਾਅਦ 3100 ਰੁਪਏ। ਜਿਸ ’ਤੇ ਸਦਨ ਨੇ ਵੀ ਅਪਣੀ ਸਹਿਮਤੀ ਦੇ ਦਿਤੀ।

ਪਿਛਲੇ ਮਹੀਨੇ ਖਰੜ ’ਚ ਹੋਇਆ ਸੀ ਹੰਗਾਮਾ : ਪਿਛਲੇ ਮਹੀਨੇ 3 ਫ਼ਰਵਰੀ ਨੂੰ ਮੁਹਾਲੀ ਦੇ ਖਰੜ ਤੋਂ ਲਾੜੀ ਦੇ ਨਾਲ ਵਾਪਸ ਪਰਤਣ ਦੀ ਖ਼ਬਰ ਮਿਲਣ ਤੋਂ ਬਾਅਦ ਕੁੱਝ ਕਿੰਨਰਾਂ ਨੇ ਇਕ ਘਰ ਵਿਚ ਵਧਾਈਆਂ ਮੰਗਣ ਲਈ ਪਹੁੰਚ ਕੇ ਇਕ ਲੱਖ ਰੁਪਏ ਦੀ ਮੰਗ ਕੀਤੀ ਸੀ। ਜਦੋਂ ਪਰਵਾਰ ਵਾਲਿਆਂ ਨੇ ਉਨ੍ਹਾਂ ਨੂੰ ਦਸਿਆ ਕਿ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਕਿੰਨਰ ਗੁੱਸੇ ’ਚ ਆ ਗਿਆ ਅਤੇ ਲਾੜੀ ਦੇ ਸਾਹਮਣੇ ਹੀ ਅਪਣੇ ਕਪੜੇ ਉਤਾਰਨੇ ਸ਼ੁਰੂ ਕਰ ਦਿਤੇ ਅਤੇ ਪਰਵਾਰ ਨੂੰ ਕਾਫ਼ੀ ਚੰਗਾ-ਮਾੜਾ ਕਹਿ ਕੇ ਚਲੇ ਗਏ।

ਨਵ-ਵਿਆਹੀ ਦੁਲਹਨ ਦੇ ਸਾਹਮਣੇ ਕਿੰਨਰਾਂ ਦੀ ਬੇਇੱਜ਼ਤੀ ਅਤੇ ਧੱਕੇਸ਼ਾਹੀ ਤੋਂ ਦੁਖੀ ਪਰਵਾਰ ਜਨਤਾ ਚੌਕ ਪਹੁੰਚ ਗਿਆ ਅਤੇ ਕਿੰਨਰਾਂ ਦੇ ਡੇਰੇ ਅੱਗੇ ਧਰਨੇ ’ਤੇ ਬੈਠ ਗਿਆ। ਮੁਹਾਲੀ ਸ਼ਹਿਰ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਨੇ ਇਹ ਪ੍ਰਸਤਾਵ ਪਾਸ ਕੀਤਾ ਹੈ।

(For more news apart from Mohali Kinner Badhai Sandesh News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement