Amirtsar News : ਸ਼੍ਰੋਮਣੀ ਅਕਾਲੀ ਦਲ ਭਰਤੀ ਨੂੰ ਲੈ ਕੇ ਗੁਰਪ੍ਰਤਾਪ ਵਡਾਲਾ ਦਾ ਵੱਡਾ ਬਿਆਨ, ਕਿਹਾ - ਨੌਜਵਾਨਾਂ ਨੂੰ ਕੀਤਾ ਜਾਵੇਗਾ ਸ਼ਾਮਲ

By : BALJINDERK

Published : Mar 4, 2025, 5:48 pm IST
Updated : Mar 4, 2025, 5:52 pm IST
SHARE ARTICLE
ਗੁਰਪ੍ਰਤਾਪ ਸਿੰਘ ਵਡਾਲਾ
ਗੁਰਪ੍ਰਤਾਪ ਸਿੰਘ ਵਡਾਲਾ

Amirtsar News : ਭਰਤੀ ’ਚ ਨੌਜਵਾਨਾਂ ਨੂੰ ਸ਼ਾਮਲ ਹੋਣ ਨਾਲ ਅਕਾਲੀ ਦਲ ਦੀ ਨਵੀਂ ਲਡੀਰਸ਼ਿਪ ਉਭਰ ਕੇ ਸਾਹਮਣੇ ਆ ਸਕੇਗੀ- ਗੁਰਪ੍ਰਤਾਪ ਸਿੰਘ ਵਡਾਲਾ

Amirtsar News in Punjabi : ਅੱਜ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਹਨ। ਪੰਜ ਮੈਂਬਰੀ ਕਮੇਟੀ ਨੇ ਮੀਟਿੰਗ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ  ਸਿੰਘ ਸਾਹਿਬਾਨ ਵਲੋਂ ਸਾਡੀ ਜ਼ਿੰਮੇਵਾਰੀ ਲੱਗੀ ਸੀ। ਗੁਰਪ੍ਰਤਾਪ ਸਿੰਘ ਵਡਾਲਾ ਕਿਹਾ ਕਿ 18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਸਮਾਂ ਉਲਕਿਆ ਗਿਆ ਹੈ। ਉਸ ਦਿਨ ਸਮੁੱਚੀਆਂ ਸਿੱਖ ਪੰਥ ਦੀਆਂ ਸੰਸਥਾਵਾਂ, ਸਿੰਘ ਸਭਾਵਾਂ, ਟਕਸਾਲੀ ਜਥੇਬੰਦੀਆਂ, ਹੋਰ ਪੰਥ ਦੇ ਅਦਾਰੇ ਹਨ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਭਰਤੀ ਵਿਚ ਸ਼ਾਮਲ ਹੋਣ।  ਸਮੁੱਚੇ ਪੰਥ ਇੱਕ ਮੌਕਾ ਮਿਲਿਆ ਹੈ ਜੋ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਅੱਜ ਸਭ ਇੱਕਠੇ ਹੋ ਕਿ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੀਏ। ਇਸ ਭਰਤੀ ਵਿਚ ਸਾਰੇ ਵਰਗਾਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ, ਤਾਂ ਅਕਾਲੀ ਦਲ ਦੀ ਨਵੀਂ ਲਡੀਰਸ਼ਿਪ ਉਭਰ ਕੇ ਸਾਹਮਣੇ ਆ ਸਕੇ, ਅੱਜ ਦਾ ਸਮਾਂ ਵੀ ਇਹੀ ਮੰਗ ਕਰ ਰਿਹਾ ਹੈ। 

ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਬੜੀ ਇਮਾਨਦਾਰੀ ਨਾਲ ਸ਼੍ਰੋਮਣੀ ਅਕਾਲੀ ਦਲ ਕਮੇਟੀ ਦੀ ਸੇਵਾ ਕੀਤੀ ਹੈ। ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਵਲੋਂ ਸੱਤ  ਮੈਂਬਰੀ ਕਮੇਟੀ ਦੀ ਸੇਵਾ ਵੀ ਸੰਭਾਲੀ ਗਈ ਸੀ। ਅਸੀਂ ਬੇਨਤੀ ਕਰਦੇ ਹਾਂ ਕਿ ਉਹ ਇਸ ਸੱਤ ਮੈਂਬਰੀ ਕਮੇਟੀ ਅਗਵਾਈ ਕਰਨ।  ਇਸ ਭਰਤੀ ਪ੍ਰਕਿਰਿਆ ਵਿਚ ਸ਼ਾਮਲ ਹੋ ਕੇ ਦੁਆਰਾ ਤੋਂ ਪੰਥ ਦੀ ਸੇਵਾ ਕਰਨ। 

ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸਿੰਘ ਸਾਹਿਬ ਦੇ ਆਦੇਸ਼ ’ਤੇ 2 ਦਸੰਬਰ ਨੂੰ ਹੋਏ ਹੁਕਮਨਾਮੇ ਜੋ ਸਮੁੱਚੀ ਕੌਮ ਨੂੰ ਜਾਰੀ ਹੋਏ ਸਨ ਅਸੀਂ ਉਸ ’ਤੇ ਤਕੜੇ ਹੋ ਪਹਿਰਾ ਦੇਵਾਂਗੇ। ਹੁਕਮਨਾਮੇ ਦੇ ਬਾਹਰ ਕੋਈ ਵੀ ਇਧਰ ਉਧਰ ਨਹੀਂ ਜਾਵਾਂਗੇ। 

ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਸਮੁੱਚੀ ਮਾਨਵਤਾ ਨੂੰ ਸ਼ਕਤੀ ਮਿਲਦੀ ਹੈ। ਇਸ ਤਖ਼ਤ ਤੋਂ ਬਹੁਤ ਵੱਡੇ- ਵੱਡੇ ਫ਼ੈਸਲੇ ਕੀਤੇ ਗਏ ਹਨ। ਇਹ ਤਖ਼ਤ ਦਿੱਲੀ ਤੋਂ ਵੀ ਉੱਚਾ ਤਖ਼ਤ ਹੈ, ਇਹ ਸਰਵਉੱਚ ਤਖ਼ਤ ਹੈ। ਜੇਕਰ ਕੋਈ ਵਿਅਕਤੀ ਕਹੇ ਕਿ ਅਕਾਲ ਤਖਖ਼ਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਹੈ ਤਾਂ ਇਹ ਬਹੁਤ ਵੱਡਾ ਭੁਲੇਖਾ ਹੈ। ਉਨ੍ਹਾਂ ਨੂੰ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ। 

ਉਨ੍ਹਾਂ ਕਿਹਾ ਕਿ ‘‘ਸ਼੍ਰੋਮਣੀ ਅਕਾਲੀ ਦਲ ਦਾ ਅਧਿਕਾਰ ਖੇਤਰ ਵੱਖਰਾ ਹੈ ਭਾਵੇਂ ਉਹ ਬਹੁਤ ਸਾਰੀਆਂ ਸੇਵਾਵਾਂ ਕਰਦੀ ਹੈ। ਪਰ ਜੇਕਰ ਕੋਈ ਸਾਡੀਆਂ ਭਾਵਨਾਵਾਂ ਨਾਲ ਛੇੜਛਾੜ ਕਰੇਗਾ, ਸਾਡੇ ਫ਼ਲਸਫ਼ੇ ’ਤੇ ਪ੍ਰਸ਼ਨ ਖੜੇ ਕਰੇਗਾ ਤਾਂ ਅਸੀਂ ਕਦੇ ਪ੍ਰਵਾਨ ਨਹੀਂ ਕਰਾਂਗੇ। ਅਕਾਲ ਤਖ਼ਤ ਸਾਹਿਬ ਸਰਬਉੱਚ ਹੈ। ਇਸ ਲਈ ਉਸ ਦੀ ਸਰਵਉੱਚਤਾ ਸਭ ਨੂੰ ਪ੍ਰਵਾਨ ਕਰਨੀ ਚਾਹੀਦੀ ਹੈ।’’

(For more news apart from Gurpratap Wadala's big statement regarding Shiromani Akali Dal recruitment, said - youth will be included  News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement