Jagraon Accident News: ਜਗਰਾਉਂ 'ਚ ਐਕਵਿਟਾ ਸਵਾਰ ਲੜਕੀ ਨੂੰ ਟਰਾਲੀ ਨੇ ਕੁਚਲਿਆ, ਮੌਤ
Published : Mar 4, 2025, 1:44 pm IST
Updated : Mar 4, 2025, 1:44 pm IST
SHARE ARTICLE
Jagraon Girl Accident News in punjabi
Jagraon Girl Accident News in punjabi

Jagraon Accident News: ਸਾਈਕਲ ਨਾਲ ਟਕਰਾਉਣ ਕਾਰਨ ਵਿਗੜਿਆ ਸੰਤੁਲਨ

Ludhiana Girl Accident News in punjabi : ਲੁਧਿਆਣਾ ਦੇ ਜਗਰਾਉਂ ਦੇ ਰੇਲਵੇ ਪੁਲ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ 22 ਸਾਲਾ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ ਵਾਸੀ ਬਣੀਆਂਵਾਲ ਵਜੋਂ ਹੋਈ ਹੈ। ਇਹ ਘਟਨਾ ਤਹਿਸੀਲ ਰੋਡ 'ਤੇ ਸਥਿਤ ਰੇਲਵੇ ਪੁਲ 'ਤੇ ਵਾਪਰੀ।

ਜਾਣਕਾਰੀ ਅਨੁਸਾਰ ਰਾਣੀ ਝਾਂਸੀ ਚੌਕ ਵੱਲੋਂ ਆਲੂਆਂ ਦੀ ਭਰੀ ਟਰਾਲੀ ਦੇ ਪਿੱਛੇ ਸਾਈਕਲ ਸਵਾਰ ਬਜ਼ੁਰਗ ਜਾ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੇ ਐਕਵਿਟਾ ਸਵਾਰ ਲੜਕੀ ਦੀ ਸਾਈਕਲ ਨਾਲ ਟੱਕਰ ਹੋ ਗਈ। ਟੱਕਰ ਕਾਰਨ ਬਜ਼ੁਰਗ ਸਾਈਕਲ ਸਵਾਰ ਇੱਕ ਪਾਸੇ ਅਤੇ ਸਾਈਕਲ ਦੂਜੇ ਪਾਸੇ ਡਿੱਗ ਗਿਆ।

ਹਾਦਸੇ 'ਚ ਐਕਟਿਵਾ ਤੋਂ ਸੰਤੁਲਨ ਗੁਆ ​​ਬੈਠਣ ਕਾਰਨ ਲੜਕੀ ਟਰਾਲੀ ਦੇ ਟਾਇਰ ਅੱਗੇ ਡਿੱਗ ਗਈ। ਟਰਾਲੀ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀ ਬਜ਼ੁਰਗ ਦੀ ਪਛਾਣ ਜ਼ੋਰਾ ਸਿੰਘ ਵਾਸੀ ਚੁੰਗੀ ਨੰਬਰ 5, ਜਗਰਾਉਂ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀ ਬਜ਼ੁਰਗ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement