
Punjab News : ਡਿਊਟੀ ’ਤੇ ਨਾ ਪੁੱਜਣ ਵਾਲਿਆਂ ਨੂੰ ਕਰ ਦਿੱਤਾ ਜਾਵੇਗਾ ਮੁਅੱਤਲ
Punjab News in Punjabi : ਪੰਜਾਬ ਦੇ ਸਾਰੇ ਤਹਿਸੀਲਦਾਰ/ ਸਬ ਰਜਿਸਟਰਾਰ ਪੰਜਾਬ ਸਰਕਾਰ ਵਿਰੁੱਧ ਵਿਜੀਲੈਂਸ ਦੀਆਂ ਕਾਰਵਾਈਆਂ ਦੇ ਰੋਸ ਵਜੋਂ ਅਣਮਿਥੇ ਸਮੇਂ ਲਈ ਹੜਤਾਲ ਤੇ ਹਨ ਅਤੇ ਜਿਸ ਕਾਰਨ ਉਹ ਸਮੂਹਿਕ ਛੁੱਟੀ ਲੈ ਕੇ ਚਲੇ ਗਏ ਹਨ। ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਦੀ ਹੜਤਾਲ ਦਾ ਹੱਲ ਲੱਭ ਲਿਆ ਹੈ । ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤੇ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਹਿਸੀਲਦਾਰਾਂ ਦੀਆਂ ਪਾਵਰਾਂ ਕਾਨੂੰਗੋਜ਼ ਨੂੰ ਡੈਲੀਗੇਟ ਕਰ ਦਿੱਤੀਆਂ ਗਈਆਂ ਹਨ । ਜਿਸ ਕਾਰਨ ਹੁਣ ਤਹਸੀਲਦਾਰਾਂ /ਸਬ ਰਜਿਸਟਰਾਰਾਂ ਦੀ ਥਾਂ ਤੇ ਸੀਨੀਅਰ ਕਾਨੂਗੋਜ਼ ਤਹਿਸੀਲਾਂ ’ਚ ਕੰਮ ਕਰਨ ਲੱਗ ਪਏ ਹਨ।
ਪੰਜਾਬ ਸਰਕਾਰ ਨੇ ਹੜਤਾਲੀ ਮਾਲ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ। ਅੱਜ ਸ਼ਾਮ 5 ਵਜੇ ਤੱਕ ਡਿਊਟੀਆਂ 'ਤੇ ਪਰਤੋ। ਡਿਊਟੀ ’ਤੇ ਨਾ ਪੁੱਜਣ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ । ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ, ਮੋਹਾਲੀ ਅਤੇ ਰੋਪੜ ਜ਼ਿਲ੍ਹਿਆਂ ਦੀਆਂ ਤਹਿਸੀਲਾਂ ’ਚ ਲੋਕਾਂ ਨੂੰ ਮਿਲਣਗੇ।
(For more news apart from Punjab government warning to striking revenue officials News in Punjabi, stay tuned to Rozana Spokesman)