
ਐਤਵਾਰ ਦੁਪਹਿਰ ਫੇਜ਼-5 ਮਾਰਕੀਟ 'ਚ ਨਸ਼ੇ ਵਿਚ ਧੁੱਤ ਇਕ ਨੌਜਵਾਨ ਨੇ ਆਪਣੀ ਤੇਜ ਰਫਤਾਰ ਸਕਾਰਪੀਓ ਗੱਡੀ ਨਾਲ ਪਹਿਲਾਂ ਸੜਕ ਕੰਡੇ ਖੜੀ ਸਵੀਫਟ ਗੱਡੀ ਨੂੰ ਜੋਰਦਾਰ ਟੱਕਰ ਮਾਰੀ..
ਐਸ.ਏ.ਐਸ.ਨਗਰ, 23 ਜੁਲਾਈ (ਗੁਰਮੁਖ ਵਾਲੀਆ) : ਐਤਵਾਰ ਦੁਪਹਿਰ ਫੇਜ਼-5 ਮਾਰਕੀਟ 'ਚ ਨਸ਼ੇ ਵਿਚ ਧੁੱਤ ਇਕ ਨੌਜਵਾਨ ਨੇ ਆਪਣੀ ਤੇਜ ਰਫਤਾਰ ਸਕਾਰਪੀਓ ਗੱਡੀ ਨਾਲ ਪਹਿਲਾਂ ਸੜਕ ਕੰਡੇ ਖੜੀ ਸਵੀਫਟ ਗੱਡੀ ਨੂੰ ਜੋਰਦਾਰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਗੱਡੀ ਫੁੱਟਪਾਥ ਤੋਂ ਲੰਘਾਂ ਕੇ ਮਾਰਕੀਟ 'ਚ ਬਣੇ ਬੁਥਾਂ 'ਚ ਇਕ ਕਰੀਆਨੇ ਸਟੋਰ ਅੰਦਰ ਵਾੜ ਦਿੱਤੀ। ਮੌਕੇ ਉੱਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਕੰਟਰੋਲ ਰੂਮ 'ਤੇ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੀਸੀਆਰ ਮੁਲਾਜ਼ਮ ਮੌਕੇ ਉੱਤੇ ਪਹੁੰਚੇ ਸਨ ਜਿਨ੍ਹਾਂ ਨੁਕਸਾਨੇ ਵਾਹਨਾਂ 'ਤੇ ਨਸ਼ੇ 'ਚ ਧੁੱਤ ਸਕਾਰਪੀਓ ਗੱਡੀ 'ਚ ਸਵਾਰ ਨੌਜਵਾਨ ਨੂੰ ਫੜ ਕੇ ਥਾਣੇ ਲੈ ਗਏ।
ਜਾਣਕਾਰੀ ਅਨੁਸਾਰ ਸੈਕਟਰ –69 ਵਾਸੀ ਗੁਰਸੀਮਤ ਆਪਣੀ ਸਕਾਰਪੀਓ ਗੱਡੀ 'ਚ ਫੇਜ਼-3ਬੀ2 ਵਲੋਂ ਆ ਰਿਹਾ ਸੀ ਜਿਸ ਦੀ ਗੱਡੀ ਦੀ ਰਫਤਾਰ ਕਾਫੀ ਤੇਜ਼ ਸੀ। ਸੁਰਸੀਮਤ ਨੇ ਪਹਿਲਾਂ ਆਨ ਰੋਡ ਬੇਕਰੀ ਦੀ ਦੁਕਾਨ ਦੇ ਸਾਮਣੇ ਖੜੀ ਸਵੀਫਟ ਗੱਡੀ ਨੂੰ ਪਿੱਛੇ ਤੋਂ ਜੋਰਦਾਰ ਟੱਕਰ ਮਾਰ ਦਿੱਤੀ ਇਹ ਸਵੀਫਟ ਗੱਡੀ ਚੰਡੀਗੜ੍ਹ ਵਾਸੀ ਕਮਲਜੀਤ ਸਿੰਘ ਦੀ ਸੀ। ਸਵੀਫਟ ਨੂੰ ਟੱਕਰ ਮਾਰਨ ਤੋਂ ਬਾਅਦ ਗੁਰਸੀਮਤ ਦੀ ਗੱਡੀ ਬੇਕਾਬੂ ਹੋ ਗਈ ਅਤੇ ਰਫਤਾਰ ਤੇਜ ਹੋਣ ਕਾਰਨ ਗੱਡੀ ਫੁੱਟਪਾਥ ਉੱਤੋਂ ਲੰਘਦੀ ਹੋਈ ਸਾਮ੍ਹਣੇ ਬੂਥਾਂ 'ਚ ਰਕੇਸ਼ ਕਰੀਆਨਾ ਸਟੋਰ 'ਚ ਵੜ ਗਈ। ਜਦੋਆਂ ਕਮਲਜੀਤ ਸਿੰਘ 'ਤੇ ਦੁਕਾਨਦਾਰ ਰਕੇਸ਼ ਕੁਮਾਰ ਨੇ ਗੁਰਸੀਮਤ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਤਾਂ ਪਤਾ ਚਲਿਆ ਕਿ ਉਸ ਨੇ ਨਸ਼ਾ ਕੀਤਾ ਹੋਇਆ ਸੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ 'ਤੇ ਪੀਸੀਆਰ ਮੁਲਾਜ਼ਮ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਗੁਰਸੀਮਤ ਦੀ ਤਲਾਸ਼ੀ ਲਈ। ਰਕੇਸ਼ ਕੁਮਾਰ ਦੇ ਦੱਸਣ ਅਨੁਸਾਰ ਪੁਲਿਸ ਮੁਲਾਜ਼ਮਾਂ ਨੂੰ ਗੁਰਸੀਮਤ ਦੀ ਜੇਬ ਵਿੱਚੋਂ ਇਕ ਪੈਕੇਟ ਬ੍ਰਾਮਦ ਹੋਈਆ ਸੀ ਲੋਕਾਂ ਦੇ ਦੱਸਣ ਅਨੁਸਾਰ ਉਸ ਪੈਕੇਟ 'ਚ ਨਸ਼ੇ ਦਾ ਸਾਮਾਨ ਸੀ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।