ਸ਼ੈੱਡ ਅਲਾਟਮੈਂਟ ਘੁਟਾਲਾ, ਕਾਂਗਰਸੀ ਕੌਂਸਲਰ ਬਬਲਾ ਨੂੰ ਡੇਢ ਸਾਲ ਦੀ ਸਜ਼ਾ
Published : Apr 4, 2018, 3:49 am IST
Updated : Apr 4, 2018, 12:17 pm IST
SHARE ARTICLE
Davinder Singh Babla
Davinder Singh Babla

ਕਾਂਗਰਸ ਦੇ ਸੀਨੀਅਰ ਕੌਂਸਲਰ ਦਵਿੰਦਰ ਸਿੰਘ ਬਬਲਾ ਨੂੰ 2009 ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਹੁੰਦਿਆਂ ਸ਼ੈੱਡ ਅਲਾਟਮੈਂਟ ਘੁਟਾਲੇ ਦੇ ਕੇਸ ਵਿਚ ਐਡੀਸ਼ਨਲ...

ਕਾਂਗਰਸ ਦੇ ਸੀਨੀਅਰ ਕੌਂਸਲਰ ਦਵਿੰਦਰ ਸਿੰਘ ਬਬਲਾ ਨੂੰ 2009 ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਹੁੰਦਿਆਂ ਸ਼ੈੱਡ ਅਲਾਟਮੈਂਟ ਘੁਟਾਲੇ ਦੇ ਕੇਸ ਵਿਚ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਏ.ਕੇ. ਮਹਿਤਾ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ ਡੇਢ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਦਵਿੰਦਰ ਬਬਲਾ ਨੂੰ 27 ਮਾਰਚ ਨੂੰ ਪੁਰਾਣੇ ਕੇਸ ਵਿਚ ਦੋਸ਼ੀ ਕਰਾਰ ਦਿੰਦਿਆਂ ਬੁੜੈਲ ਜੇਲ ਭੇਜ ਦਿਤਾ ਸੀ ਅਤੇ ਕਲ ਸੋਮਵਾਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਵੇਖਦਿਆਂ ਦੋਹਾਂ ਧਿਰਾਂ ਦੀ ਆਮ ਸਹਿਮਤੀ ਨਾਲ ਅਦਾਲਤ ਨੇ ਸਜ਼ਾ ਸੁਣਾਉਣ ਲਈ ਫ਼ੈਸਲਾ ਮੰਗਲਵਾਰ ਤਕ ਟਾਲ ਦਿਤਾ ਸੀ। ਦੱਸਣਯੋਗ ਹੈ ਕਿ ਦਵਿੰਦਰ ਬਬਲਾ ਨੇ ਸਬਜ਼ੀ ਮੰਡੀ ਵਿਚ ਆੜ੍ਹਤੀਆਂ ਲਈ ਉਸਾਰੇ ਗਏ ਸ਼ੈੱਡਾਂ ਦੀ ਗਿਣਤੀ ਵਿਚ ਹੇਰਾਫੇਰੀ ਕਰ ਕੇ 59 ਤੋਂ 69 ਕਰ ਦਿਤੀ ਸੀ,

Davinder Singh BablaDavinder Singh Babla

ਜਿਸ ਨੂੰ ਵੇਖਦਿਆਂ ਚੰਡੀਗੜ੍ਹ ਪੁਲਿਸ ਨੇ ਕੇਸ ਦਰਜ ਕਰ ਕੇ ਦਸੰਬਰ 2009 ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਦਵਿੰਦਰ ਬਬਲਾ ਇਸ ਮਾਮਲੇ ਵਿਚ ਸਾਢੇ ਚਾਰ ਮਹੀਨੇ ਦੀ ਸਜ਼ਾ ਪਹਿਲਾਂ ਹੀ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਹੋਏ ਸਨ।  2016 ਵਿਚ ਹੋਈਆਂ ਨਗਰ ਨਿਗਮ ਚੋਣਾਂ ਵਿਚ ਦਵਿੰਦਰ ਬਬਲਾ ਵਾਰਡ ਨੰਬਰ 18 (ਸੈਕਟਰ-27, 28, 30) 'ਚ ਕਾਂਗਰਸ ਦੀ ਟਿਕਟ 'ਤੇ ਬਤੌਰ ਕੌਂਸਲਰ ਚੁਣੇ ਗਏ ਸਨ। ਅੱਜ-ਕਲ ਨਗਰ ਨਿਗਮ ਵਿਚ ਕਾਂਗਰਸ ਵਲੋਂ ਵਿਰੋਧੀ ਘਿਰ ਦੇ ਨੇਤਾ ਵਜੋਂ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement