ਪੰਜਾਬ 'ਚੋਂ 116 ਕਰੋੜ ਤੇ ਹਰਿਆਣਾ 'ਚੋਂ 4.43 ਕਰੋੜ ਦੀ ਡਰੱਗ ਫੜੀ
Published : Apr 4, 2019, 2:08 pm IST
Updated : Apr 6, 2019, 6:44 pm IST
SHARE ARTICLE
116 crore from Punjab and Rs 4.43 crore from Haryana caught drug
116 crore from Punjab and Rs 4.43 crore from Haryana caught drug

ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਵਧੀ ਡਰੱਗ ਦੀ ਸਪਲਾਈ

ਚੰਡੀਗੜ੍ਹ- ਚੋਣਾਂ ਦੇ ਚਲਦਿਆਂ ਜ਼ਿਆਦਾਤਰ ਉਮੀਦਵਾਰ ਵੋਟਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਚੋਣ ਜਿੱਤਣ ਦੇ ਚੱਕਰ ਵਿਚ ਰਹਿੰਦੇ ਹਨ ਅਤੇ ਅਜਿਹਾ ਕਰਨ ਲਈ ਬਹੁਤ ਸਾਰੇ ਉਮੀਦਵਾਰਾਂ ਵਲੋਂ ਕਾਫ਼ੀ ਹੱਥ ਪੈਰ ਵੀ ਮਾਰੇ ਜਾ ਰਹੇ ਹਨ। ਚੋਣਾਂ ਦੇ ਮੌਸਮ ਵਿਚ ਵੱਡੀ ਮਾਤਰਾ ਵਿਚ ਬਰਾਮਦ ਹੋ ਰਹੀ ਨਕਦੀ, ਡਰੱਗਸ, ਸ਼ਰਾਬ, ਸੋਨਾ-ਚਾਂਦੀ ਇਸ ਗੱਲ ਦੇ ਸਬੂਤ ਹਨ।

Black MoneyBlack Money

ਜੇਕਰ ਚੋਣ ਕਮਿਸ਼ਨ ਦੀ ਸਖ਼ਤੀ ਨਾ ਹੋਵੇ ਤਾਂ ਯਕੀਨਨ ਤੌਰ 'ਤੇ ਇਸ ਪੈਸੇ ਡਰੱਗਸ ਅਤੇ ਸ਼ਰਾਬ ਦੀ ਵਰਤੋਂ ਲੋਕਾਂ ਨੂੰ ਲਾਲਚ ਦੇਣ ਲਈ ਕੀਤੀ ਜਾਣੀ ਸੀ ਹਾਲੇ ਦੋ ਦਿਨ ਪਹਿਲਾਂ ਹੀ ਪੰਜਾਬ ਵਿਚੋਂ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ 7 ਕਰੋੜ 80 ਲੱਖ ਰੁਪਏ ਦੀ ਕੀਮਤ ਦਾ 26 ਕਿਲੋ ਸੋਨਾ ਫੜਿਆ ਗਿਆ ਹੈ, ਅਜਿਹੇ ਬਹੁਤ ਸਾਰੇ ਕੇਸ ਪਿਛਲੇ ਕੁੱਝ ਦਿਨਾਂ ਵਿਚ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚ ਡਰੱਗਸ, ਸੋਨਾ ਚਾਂਦੀ, ਕਰੋੜਾਂ ਦੀ ਨਕਦੀ ਅਤੇ ਸ਼ਰਾਬ ਬਰਾਮਦ ਕੀਤੀ ਗਈ ਹੈ।

Lok Sbha ElectionsLok Sbha Elections

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਕਰੀਬ 25 ਦਿਨਾਂ ਵਿਚ ਪੰਜਾਬ ਵਿਚੋਂ 116 ਕਰੋੜ 18 ਲੱਖ ਦੀ ਡਰੱਗ ਫੜੀ ਜਾ ਚੁੱਕੀ ਹੈ, ਜੋ ਦੇਸ਼ ਭਰ ਵਿਚ ਗੁਜਰਾਤ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਗੁਜਰਾਤ ਵਿਚ 500 ਕਰੋੜ ਦੀ ਡਰੱਗ ਹੁਣ ਤਕ ਫੜੀ ਜਾ ਚੁੱਕੀ ਹੈ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚੋਂ ਵੀ 4 ਕਰੋੜ 43 ਲੱਖ ਦੀ ਡਰੱਗ ਫੜੀ ਜਾ ਚੁੱਕੀ ਹੈ, ਖ਼ਾਸ ਗੱਲ ਇਹ ਹੈ ਕਿ ਉੱਤਰ ਭਾਰਤ ਦੇ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚੋਂ ਸਭ ਤੋਂ ਜ਼ਿਆਦਾ ਕੈਸ਼, ਡਰੱਗ, ਸ਼ਰਾਬ ਆਦਿ ਪੰਜਾਬ ਵਿਚ ਹੀ ਫੜੀ ਗਈ ਹੈ।

HeroinHeroin

ਇਸ ਤੋਂ ਇਲਾਵਾ ਪੰਜਾਬ ਵਿਚੋਂ ਹੁਣ ਤਕ 16 ਕਰੋੜ 51 ਲੱਖ ਰੁਪਏ ਦੀ ਨਕਦੀ, 4 ਕਰੋੜ 7 ਲੱਖ ਰੁਪਏ ਦੀ ਸ਼ਰਾਬ ਵੀ ਫੜੀ ਜਾ ਚੁੱਕੀ ਹੈ। ਵੱਡੀ ਗੱਲ ਇਹ ਹੈ ਕਿ ਇੱਥੋਂ 18 ਕਰੋੜ 32 ਲੱਖ ਰੁਪਏ ਦਾ ਸੋਨਾ-ਚਾਂਦੀ ਵੀ ਫੜਿਆ ਗਿਆ ਹੈ, ਜਦਕਿ 15 ਲੱਖ ਰੁਪਏ ਦਾ ਹੋਰ ਸਮਾਨ ਬਰਾਮਦ ਕੀਤਾ ਗਿਆ। ਜੇਕਰ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੋਂ ਹੁਣ 4 ਕਰੋੜ 43 ਲੱਖ ਰੁਪਏ ਦੀ ਡਰੱਗ, ਇਕ ਕਰੋੜ ਦੀ ਨਕਦੀ ਅਤੇ 2 ਕਰੋੜ 82 ਲੱਖ ਰੁਪਏ ਦੀ ਸ਼ਰਾਬ ਬਰਾਮਦ ਕੀਤੀ ਗਈ ਹੈ।

WineWine

ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਚ ਇਨ੍ਹਾਂ ਪੰਜ ਰਾਜਾਂ ਵਿਚੋਂ ਸਭ ਤੋਂ ਜ਼ਿਆਦਾ 5 ਕਰੋੜ 3 ਲੱਖ ਰੁਪਏ ਦੀ ਸ਼ਰਾਬ ਫੜੀ ਗਈ ਹੈ ਜਦਕਿ 73 ਲੱਖ ਰੁਪਏ ਦੀ ਡਰੱਗ ਅਤੇ 8 ਲੱਖ ਰੁਪਏ ਦੀ ਨਕਦੀ ਫੜੀ ਜਾ ਚੁੱਕੀ ਹੈ। ਜੇਕਰ ਗੱਲ ਕਰੀਏ ਦੇਸ਼ ਦਾ ਸਵਰਗ ਕਹੇ ਜਾਣ ਵਾਲੇ ਜੰਮੂ-ਕਸ਼ਮੀਰ ਦੀ ਤਾਂ ਇੱਥੋਂ 33 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ 18 ਲੱਖ ਰੁਪਏ ਦੀ ਸ਼ਰਾਬ ਅਤੇ ਚਾਰ ਲੱਖ ਰੁਪਏ ਦੀ ਡਰੱਗ ਜ਼ਬਤ ਕੀਤੀ ਗਈ ਹੈ।

WineWine

ਇਸੇ ਤਰ੍ਹਾਂ ਇਕ ਲੋਕ ਸਭਾ ਸੀਟ ਵਾਲੀ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਡੇਢ ਲੱਖ ਰੁਪਏ ਦੀ ਨਕਦੀ, 3 ਲੱਖ 70 ਹਜ਼ਾਰ ਰੁਪਏ ਦੀ ਸ਼ਰਾਬ ਅਤੇ 60 ਹਜ਼ਾਰ ਰੁਪਏ ਦੀ ਡਰੱਗ ਬਰਾਮਦ ਕੀਤੀ ਗਈ ਹੈ। ਫਿਲਹਾਲ ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਕਾਫ਼ੀ ਸਖ਼ਤੀ ਕੀਤੀ ਹੋਈ ਹੈ। ਜਿਸ ਦੇ ਚਲਦਿਆਂ ਇੰਨੀ ਵੱਡੀ ਮਾਤਰਾ ਵਿਚ ਡਰੱਗ, ਨਕਦੀ, ਸ਼ਰਾਬ ਅਤੇ ਸੋਨਾ ਚਾਂਦੀ ਦੀ ਬਰਾਮਦਗੀ ਹੋ ਸਕੀ ਹੈ। ਚੋਣ ਕਮਿਸ਼ਨ ਦੇ ਹੁਕਮਾਂ 'ਤੇ ਪੁਲਿਸ ਤੋਂ ਇਲਾਵਾ ਐਕਸਾਈਜ਼ ਐਂਡ ਟੈਕਸੇਸ਼ਨ ਅਤੇ ਇਨਕਮ ਟੈਕਸ ਡਿਪਾਰਟਮੈਂਟ ਦੀਆਂ ਟੀਮਾਂ ਲਗਾਤਾਰ ਛਾਪੇ ਮਾਰ ਰਹੀਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement