ਨਵਜੋਤ ਸਿੱਧੂ ਦੇ ਗਾਇਬ ਹੋਣ ਦੀਆਂ ਅਫ਼ਵਾਹਾਂ ਦਾ ਸਿੱਧੂ ਨੇ ਖੋਲ੍ਹਿਆ ਰਾਜ਼
Published : Apr 4, 2019, 6:22 pm IST
Updated : Apr 6, 2019, 1:33 pm IST
SHARE ARTICLE
Navjot Singh Sidhu
Navjot Singh Sidhu

ਪੰਜਾਬ ਦੇ ਫਾਇਰ ਬ੍ਰਾਂਡ ਨੇਤਾ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਕ ਵਾਰੀ ਫਿਰ ਚਰਚਾਵਾਂ ਦਾ ਬਾਜ਼ਾਰ ਗਰਮ ਹੈ...

ਚੰਡੀਗੜ੍ਹ : ਪੰਜਾਬ ਦੇ ਫਾਇਰ ਬ੍ਰਾਂਡ ਨੇਤਾ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਕ ਵਾਰੀ ਫਿਰ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸਿੱਧੂ ਪਿਛਲੇ ਕਰੀਬ 10-15 ਦਿਨਾਂ ਤੋਂ ਜਨਤਕ ਤੌਰ 'ਤੇ ਨਹੀਂ ਦਿਸੇ ਤਾਂ ਉਨ੍ਹਾਂ ਦੇ ਨਾਰਾਜ਼ ਹੋਣ ਦੀਆਂ ਚਰਚਾਵਾਂ ਚੱਲ ਪਈਆਂ।

Sidhu Couple Sidhu Couple

ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਟਿਕਟ ਨਹੀਂ ਮਿਲੀ ਤਾਂ ਇਸ ਕਿਆਸਬਾਜ਼ੀ ਨੂੰ ਹੋਰ ਬਲ ਮਿਲਿਆ ਹੁਣ ਸਿੱਧੂ ਨੇ ਕਿਹਾ ਹੈ ਕਿ ਉਹ ਕਿਤੇ ਗਇਬ ਨਹੀਂ ਹੋਏ ਹਨ ਤੇ ਆਪਣੇ ਦਫ਼ਤਰ 'ਚ ਮੌਜੂਦ ਹਨ।  ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ 10 ਦਿਨ ਪਹਿਲਾਂ ਉਨ੍ਹਾਂ ਦੇ ਦੰਦਾਂ ਦਾ ਆਪਰੇਸ਼ਨ ਹੋਇਆ ਸੀ ਜਿਸ ਕਾਰਨ ਡਾਕਟਰਾਂ ਨੇ ਆਰਾਮ ਕਰਨ ਨੂੰ ਕਿਹਾ ਸੀ ਤੇ ਬੋਲਣ ਨੂੰ ਵੀ ਮਨ੍ਹਾਂ ਕੀਤਾ ਸੀ।

Navjot Singh SidhuNavjot Singh Sidhu

ਇਸ ਕਾਰਨ ਉਹ ਜਨਤਕ ਤੌਰ 'ਤੇ ਨਹੀਂ ਦਿਸੇ ਸਿੱਧੂ ਨੇ ਕਿਹਾ, 'ਅਜਿਹੀਆਂ ਚਰਚਾਵਾਂ ਫਜ਼ੂਲ ਹਨ, ਮੈਂ ਕਿਸੇ ਤੋਂ ਵੀ ਨਾਰਾਜ਼ ਨਹੀਂ ਹਾਂ। ਮੈਂ ਅੱਜ ਵੀ ਦਫ਼ਤਰ ਬੈਠਾ ਹਾਂ ਤੇ ਕੰਮਕਾਜ ਨਿਪਟਾ ਰਿਹਾ ਹਾਂ। ਦੱਸ ਦੇਈਏ ਕਿ 7 ਮਾਰਚ ਨੂੰ ਮੋਗਾ 'ਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਅਣਦੇਖੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement