
ਮੈਂ ਅਤੇ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਕਿਸੇ ਵੀ ਤਰ੍ਹਾਂ ਨਾਲ ਨਰਾਜ ਨਹੀਂ ਹਾਂ....
ਚੰਡੀਗੜ੍ਹ : ਪੰਜਾਬ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਬੀਜੇਪੀ ਵਿਧਾਇਕ ਨਵਜੋਤ ਕੌਰ ਨੇ ਚੰਡੀਗੜ੍ਹ ਤੋਂ ਕਾਂਗਰਸ ਦੀ ਲੋਕਸਭਾ ਟਿਕਟ ਨਾ ਮਿਲਣ ਉਤੇ ਸਪਸ਼ਟੀਕਰਨ ਦਿਤਾ। ਕੌਰ ਨੇ ਕਿਹਾ, ਪਾਰਟੀ ਦੇ ਇਸ ਫੈਸਲੇ ਤੋਂ ਮੈਨੂੰ ਕੋਈ ਵੀ ਨਿਰਾਸ਼ਾ ਨਹੀਂ ਹੈ। ਚੰਡੀਗੜ੍ਹ ਤੋਂ ਮੈਂ ਦਾਵੇਦਾਰੀ ਜਰੂਰ ਪੇਸ਼ ਕੀਤੀ ਸੀ ਪਰ ਮੈਂ ਪਾਰਟੀ ਦੇ ਫੈਸਲੇ ਦੇ ਨਾਲ ਹਾਂ।
Navjot Kaur Sidhu
ਪਵਨ ਬੰਸਲ ਚੰਡੀਗੜ੍ਹ ਦੇ ਪੁਰਾਣੇ ਨੇਤਾ ਹਨ। ਕਾਂਗਰਸੀ ਕਰਮਚਾਰੀ ਹਨ। ਉਨ੍ਹਾਂ ਨੇ ਚੰਡੀਗੜ੍ਹ ਵਿਚ ਗਰਾਊਡ ਲੇਵਲ ਉਤੇ ਕਾਫ਼ੀ ਮਿਹਨਤ ਕੀਤੀ ਹੈ। ਅਜਿਹੇ ਵਿਚ ਪਾਰਟੀ ਨੇ ਸੋਚ-ਸਮਝ ਕੇ ਹੀ ਉਨ੍ਹਾਂ ਨੂੰ ਟਿਕਟ ਦਿਤੀ ਹੈ। ਅਸੀਂ ਪਵਨ ਬੰਸਲ ਜੀ ਦੇ ਨਾਲ ਹਾਂ। ਕੌਰ ਨੇ ਅੱਗੇ ਕਿਹਾ, ਅੰਮ੍ਰਿਤਸਰ ਤੋਂ ਮੈਂ ਟਿਕਟ ਦੀ ਦਾਵੇਦਾਰੀ ਪੇਸ਼ ਹੀ ਨਹੀਂ ਕੀਤੀ ਕਿਉਂਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਲੋਕਸਭਾ ਚੋਣ ਦੇ ਦੌਰਾਨ ਪੂਰੇ ਦੇਸ਼ ਵਿਚ ਕਾਂਗਰਸ ਦੇ ਕੈਂਪੇਨ ਲਈ ਕਾਫ਼ੀ ਵਿਅਸਤ ਰਹਿਣ ਵਾਲੇ ਹਾਂ।
Navjot Singh Sidhu
ਮੈਂ ਅਤੇ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਕਿਸੇ ਵੀ ਤਰ੍ਹਾਂ ਨਾਲ ਨਰਾਜ ਨਹੀਂ ਹਾਂ ਅਤੇ ਪਾਰਟੀ ਨੇ ਜੋ ਵੀ ਫੈਸਲਾ ਲਿਆ ਹੈ ਅਸੀਂ ਉਸ ਦੇ ਨਾਲ ਖੜੇ ਹਾਂ। ਨਵਜੋਤ ਸਿੰਘ ਸਿੱਧੂ ਪੂਰੇ ਦੇਸ਼ ਵਿਚ ਕਾਂਗਰਸ ਲਈ ਅਤੇ ਮੈਂ ਪੰਜਾਬ ਵਿਚ ਕਾਂਗਰਸ ਲਈ ਦਿਲੋਂ ਪ੍ਰਚਾਰ ਕਰਾਂਗੀ।