
TMC ਗੁੰਡਿਆਂ ਖ਼ਿਲਾਫ਼ ਅਜਿਹੀ ਕਾਰਵਾਈ ਹੋਵੇਗੀ ਕਿ ਉਨ੍ਹਾਂ ਦੀਆਂ ਪੀੜ੍ਹੀਆ ਵੀ ਯਾਦ ਰੱਖਣਗੀਆਂ: CM ਯੋਗੀ
ਉੱਤਰ ਪੱਦੇਸ਼ - ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਪੱਛਮੀ ਬੰਗਾਲ ਵਿੱਚ ਆਪਣੀ ਪੂਰੀ ਲਗਾ ਦਿੱਤੀ ਹੈ ਅਤੇ ਮਮਤਾ ਬੈਨਰਜੀ ਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਤੋਂ ਬਾਅਦ ਅੱਜ ਐਤਵਾਰ ਨੂੰ ਵੀ ਉਹ ਬੰਗਾ੍ਲ ਵਿਚ ਮੌਜੂਦ ਰਹੇ ਅਤੇ ਅੱਜ ਵੀ ਉਹ ਚਾਰ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ।
ਉਹਨਾਂ ਨੇ ਹੁਗਲੀ ਦੇ ਖਾਨਕੂਲ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2 ਮਈ ਨੂੰ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਉਹ ਟੀਐਮਸੀ ਗੁੰਡਿਆਂ ਖ਼ਿਲਾਫ਼ ਅਜਿਹੀ ਕਾਰਵਾਈ ਕਰਨਗੇ ਕਿ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ।
Mamata
ਉਨ੍ਹਾਂ ਕਿਹਾ ਕਿ ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦਾ ਇਕ ਵਿਸ਼ਾਲ ਮੰਦਰ ਬਣਾਇਆ ਜਾ ਰਿਹਾ ਹੈ, ਪਰ ਸਮੱਸਿਆ ਬੰਗਾਲ ਵਿਚ ਦੀਦੀ ਨੂੰ ਹੋ ਰਹੀ ਹੈ। ਯੋਗੀ ਆਦਿੱਤਿਆਨਾਥ ਦੀ ਪਹਿਲੀ ਜਨਤਕ ਮੀਟਿੰਗ ਹੁਗਲੀ ਜ਼ਿਲ੍ਹੇ ਦੇ ਖਾਨਕੂਲ ਵਿਧਾਨ ਸਭਾ ਹਲਕੇ ਵਿਚ ਹੋਈ। ਉਨ੍ਹਾਂ ਕਿਹਾ ਕਿ ਬੰਗਾਲ ਦੀ ਧਰਤੀ ਆਤਮਕ ਹੈ। ਇਹ ਜ਼ਮੀਨ ਸੀਪੀਆਈ (ਐਮ) ਅਤੇ ਟੀਐਮਸੀ ਗੁੰਡਿਆਂ ਦਾ ਸ਼ਿਕਾਰ ਹੋ ਗਈ ਹੈ।
Yogi government
ਭਾਜਪਾ ਇਸ ਏਕਾਅਧਿਕਾਰ ਅਤੇ ਦਹਿਸ਼ਤ ਤੋਂ ਦਵਾਉਣ ਲਈ ਆਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਵੀ ਇੰਨੀ ਵੱਡੀ ਗਿਣਤੀ ਵਿਚ ਆਏ ਹਾਂ। ਟੀਐਮਸੀ ਗੁੰਡਿਆਂ ਨੇ ਜਨਤਾ ਨੂੰ ਪ੍ਰੇਸ਼ਾਨ ਕਰਦੇ ਹਨ। ਬੰਗਾਲ ਦੀ ਧਰਤੀ ਨੇ ਮਮਤਾ ਨੂੰ 10 ਸਾਲ ਮੁੱਖ ਮੰਤਰੀ ਬਣਾਇਆ, ਪਰ ਟੀਐਮਸੀ ਗੁੰਡੇ ਬੰਗਾਲ ਦੇ ਅੰਦਰ ਭਾਜਪਾ ਵਰਕਰਾਂ ਦੀ ਹੱਤਿਆ ਕਰਦੇ ਹਨ।
ਉਹ ਭਾਜਪਾ ਵਰਕਰ ਨੂੰ ਮਾਰ ਰਹੇ ਹਨ ਕਿਉਂਕਿ ਉਹ ਟੀਐਮਸੀ ਵਰਕਰਾਂ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ਦਾ ਲਗਾਤਾਰ ਵਿਰੋਧ ਕਰ ਰਹੇ ਸਨ ਅਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜੇ 2 ਮਈ ਨੂੰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਫਿਰ ਭਾਜਪਾ ਵਰਕਰਾਂ ਨੂੰ ਮਾਰਨ ਵਾਲੇ ਗੁੰਡਿਆਂ ਵਿਰੁੱਧ ਅਜਿਹੀ ਕਾਰਵਾਈ ਕੀਤੀ ਜਾਵੇਗੀ ਕਿ ਉਨ੍ਹਾਂ ਦੀਆਂ ਪੀੜ੍ਹੀਆਂ ਵੀ ਗੁੰਡਾਗਰਦੀ ਕਰਨਾ ਭੁੱਲ ਜਾਣਗੀਆਂ।
Thank you Khanakul, West Bengal for the affection. Watch my speech at the rally. https://t.co/m2VU8Vl2mO
— Yogi Adityanath (@myogiadityanath) April 4, 2021
ਉਨ੍ਹਾਂ ਕਿਹਾ ਕਿ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦਾ ਇੱਕ ਵਿਸ਼ਾਲ ਮੰਦਰ ਉਸਾਰਿਆ ਜਾ ਰਿਹਾ ਹੈ, ਪਰ ਮਮਤਾ ਦੀਦੀ ਇਸ ਤੋਂ ਪ੍ਰੇਸ਼ਾਨ ਹੈ। ਮਮਤਾ ਦੀਦੀ ਨੂੰ ਦੁਖ ਹੈ ਕਿ ਭਗਵਾਨ ਰਾਮ ਦਾ ਮੰਦਰ ਅਯੁੱਧਿਆ ਵਿਚ ਕਿਉਂ ਬਣਾਇਆ ਜਾ ਰਿਹਾ ਹੈ?