ਡੀਐਮਆਰਆਈ ਨੇ ਡੇਰਾਬੱਸੀ ਦੇ ਪ੍ਰਾਈਵੇਟ ਹਸਪਤਾਲ ਦਾ ਕਿਡਨੀ ਟਰਾਂਸਪਲਾਂਟ ਲਾਈਸੈਂਸ ਕੀਤਾ ਮੁਅੱਤਲ
Published : Apr 4, 2023, 3:02 pm IST
Updated : Apr 4, 2023, 4:20 pm IST
SHARE ARTICLE
photo
photo

ਜ਼ਿਲ੍ਹਾ ਪੁਲਿਸ ਮੁਖੀ ਨੇ ਜਾਂਚ ਲਈ ਤਿੰਨ ਮੈਂਬਰੀ ਸਿੱਟ ਦਾ ਕੀਤਾ ਗਠਨ

 

ਡੇਰਾਬੱਸੀ : ਡੇਰਾਬੱਸੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜਾਅਲੀ ਦਸਤਾਵੇਜ਼ਾਂ ’ਤੇ ਆਧਾਰ ਤੇ ਕਿਡਨੀ ਡੋਨਰ ਨੂੰ ਮਰੀਜ਼ ਦਾ ਬੇਟਾ ਬਣਾ ਕੇ ਕਿਡਨੀ ਟਰਾਂਸਪਲਾਂਟ ਕਰਨ ਦੇ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਮੈਡੀਕਲ ਰਿਸਰਚ ਐਂਡ ਐਜੂਕੇਸ਼ਨ, ਮੋਹਾਲੀ ਨੇ ਹਸਪਤਾਲ ਦਾ ਕਿਡਨੀ ਟ੍ਰਾਂਸਪਲਾਂਟ ਲਾਈਸੈਂਸ ਮੁਅੱਤਲ ਕਰ ਦਿਤਾ ਹੈ। ਇਸ ਪੂਰੇ ਮਾਮਲੇ ਵਿਚ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿਚ ਹੈ। ਭਾਵੇਂ ਜ਼ਿਲ੍ਹਾ ਪੁਲਿਸ ਨੇ ਮਾਮਲੇ ਦੀ ਤਹਿ ਤਕ ਜਾਣ ਲਈ ਐਸ.ਪੀ., ਮੁਹਾਲੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਦਾ ਗਠਨ ਵੀ ਕੀਤਾ ਹੈ ਪਰ ਜਾਂਚ ਵਿਚ ਆਈਆਂ ਖਾਮੀਆਂ ਨੂੰ ਪੂਰਾ ਕਰਨਾ ਪੁਲਿਸ ਲਈ ਇਕ ਚੁਣੌਤੀ ਬਣਿਆ ਹੋਇਆ ਹੈ। ਐਫਆਈਆਰ ਦਰਜ ਕਰਨ ਤੋਂ ਲੈ ਕੇ ਦੂਜੇ ਪਾਸੇ ਇਸ ਹਸਪਤਾਲ ਵਿਚ ਹੁਣ ਤਕ ਕਿਡਨੀ ਟਰਾਂਸਪਲਾਂਟੇਸ਼ਨ ਦੇ ਸਾਰੇ 35 ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਣਯੋਗ ਕਿ ਇਸ ਮਾਮਲੇ ਦਾ ਪਰਦਾਫਾਸ਼ ਸਿਰਸਾ ਦੇ ਕਪਿਲ ਨਾਮਕ ਕਿਡਨੀ ਡੋਨਰ ਰਾਹੀਂ ਹੋਇਆ ਸੀ ਜਿਸ ਦੀ ਕਿਡਨੀ 6 ਮਾਰਚ ਨੂੰ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਸੋਨੀਪਤ ਦੇ ਸਤੀਸ਼ ਤਾਇਲ ਨੂੰ ਟਰਾਂਸਪਲਾਂਟ ਕੀਤੀ ਗਈ ਸੀ। ਕਿਡਨੀ ਦਾਨ ਲਈ 10 ਲੱਖ ਰੁਪਏ ਦੀ ਬਜਾਏ ਸਿਰਫ 4.5 ਲੱਖ ਰੁਪਏ ਦਿਤੇ ਗਏ ਜਿਸ ’ਤੇ ਕਪਿਲ ਨੇ ਹੰਗਾਮਾ ਕੀਤਾ ਅਤੇ ਮਾਮਲਾ ਪੁਲਿਸ ਤਕ ਪਹੁੰਚ ਗਿਆ। ਪੁਲਿਸ ਨੇ 18 ਮਾਰਚ ਨੂੰ ਹੇਰਾਫੇਰੀ ’ਚ ਮਿਲੀਭੁਗਤ ਤੋਂ ਇਲਾਵਾ ਟਰਾਂਸਪਲਾਂਟੇਸ਼ਨ ਆਫ਼ ਹਿਊਮਨ ਆਰਗਨ ਐਕਟ ਤਹਿਤ ਕੇਸ ਦਰਜ ਕੀਤਾ ਸੀ ਪਰ ਇਥੋਂ ਪੁਲੀਸ ਦੀ ਕਾਰਵਾਈ ਸਵਾਲਾਂ ਦੇ ਘੇਰੇ ’ਚ ਹੈ।

ਡਾਇਰੈਕਟਰ ਮੈਡੀਕਲ ਰਿਸਰਚ ਐਂਡ ਐਜੂਕੇਸ਼ਨ (4MR5), ਮੋਹਾਲੀ ਨੇ ਇਸ ਹਸਪਤਾਲ ਦਾ ਕਿਡਨੀ ਟਰਾਂਸਪਲਾਂਟੇਸ਼ਨ ਲਾਈਸੈਂਸ ਮੁਅੱਤਲ ਕਰ ਦਿਤਾ ਹੈ। ਹਾਲਾਂਕਿ ਡੀ.ਐਮ.ਆਰ.ਈ. ਅਵਨੀਤ ਕੁਮਾਰ ਨੇ ਛੁੱਟੀ ’ਤੇ ਹੋਣ ਦੀ ਕਹਿ ਕੇ ਪੁਸ਼ਟੀ ਨਹੀਂ ਕੀਤੀ ਪਰ ਉਨ੍ਹਾਂ ਦੇ ਵਿਭਾਗੀ ਸੂਤਰਾਂ ਨੇ ਚਾਰ ਦਿਨ ਪਹਿਲਾਂ ਹੋਈ ਮੁਅੱਤਲੀ ਦੀ ਪੁਸ਼ਟੀ ਕੀਤੀ ਹੈ। 

ਇਸ ਹਸਪਤਾਲ ਦੇ ਪ੍ਰਬੰਧਕਾਂ ਵਿਚੋਂ ਮੈਡੀਕਲ ਡਾਇਰੈਕਟਰ ਨੇ ਦਸਿਆ ਕਿ ਭਾਵੇਂ ਉਨ੍ਹਾਂ ਨੂੰ ਚਾਰ ਦਿਨ ਪਹਿਲਾਂ ਮੁਅੱਤਲੀ ਦਾ ਪੱਤਰ ਮਿਲਿਆ ਸੀ ਪਰ ਉਨ੍ਹਾਂ ਨੇ ਖੁਦ ਹੀ ਐਫਆਈਆਰ ਦਰਜ ਹੋਣ ਤੋਂ ਬਾਅਦ ਡੀਐਮਆਰਈ ਨੂੰ ਸੂਚਿਤ ਕੀਤਾ ਸਗੋਂ ਅਪਣੇ ਇਥੇ ਟਰਾਂਸਪਲਾਂਟੇਸ਼ਨ ਦਾ ਕੰਮ ਵੀ ਬੰਦ ਕਰਵਾ ਦਿਤਾ। ਡੀਐਮਆਰਈ ਨੇ ਅਗਲੇ ਹੁਕਮਾਂ ਤਕ ਉਸ ਦੇ ਹਸਪਤਾਲ ਦਾ ਉਕਤ ਲਾਈਸੈਂਸ ਮੁਅੱਤਲ ਕਰ ਦਿਤਾ ਹੈ।

ਸਵਾਲਾਂ ਦੇ ਘੇਰੇ ਵਿਚ ਪੁਲਿਸ ਕਾਰਵਾਈ: ਪੁਲਿਸ ਨੇ ਕਿਡਨੀ ਡੋਨਰ ਕਪਿਲ ਦੀ ਬਜਾਏ ਗੁਪਤ ਸੂਚਨਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਇਕ ਏਐਸਆਈ ਨੂੰ ਸ਼ਿਕਾਇਤਕਰਤਾ ਬਣਾ ਦਿਤਾ। ਕਪਿਲ ਨੂੰ 13 ਮਾਰਚ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਦੋ ਦਿਨ ਤਕ ਇਲਾਜ ਅਧੀਨ ਹਸਪਤਾਲ ਵਿਚ ਰਿਹਾ ਪਰ ਐਫਆਈਆਰ ਵਿਚ ਕਪਿਲ ਦਾ ਨਾਂ ਵੀ ਨਹੀਂ ਹੈ। 15 ਮਾਰਚ ਨੂੰ ਉਸ ਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿਤਾ ਗਿਆ। ਐਸ.ਐਮ.ਓ ਨੇ ਖੁਦ ਮਰੀਜ਼ ਦੀ ਮਾਨਸਿਕ ਸਥਿਤੀ ਦੀ ਸੂਚਨਾ ਪੁਲਿਸ ਨੂੰ ਦਿੰਦੇ ਹੋਏ ਉਸ ਨੂੰ ਅਲਟਰਾਸਾਊਂਡ ਕਰਵਾਉਣ ਲਈ ਕਿਹਾ ਤਾਂ ਕਿ ਉਸ ਦੀ ਗੁੰਮ ਹੋਈ ਕਿਡਨੀ ਦਾ ਪਤਾ ਲਗਾਇਆ ਜਾ ਸਕੇ। ਇਥੇ ਹੀ ਬੱਸ ਨਹੀਂ, ਇਸ ਹਸਪਤਾਲ ਵਿਚ ਤਾਇਨਾਤ ਆਰਟੀਸੀ ਅਭਿਸ਼ੇਕ ਵਿਰੁਧ ਬਾਏ ਨੇਮ ਪਰਚਾ ਤਕ ਦਰਜ ਨਹੀਂ ਹੋਇਆ। ਇਸ ਰੈਕੇਟ ਦੇ ਕਈ ਖੁਲਾਸੇ ਅੰਤਰਰਾਜੀ ਪੱਧਰ ’ਤੇ ਅਭਿਸ਼ੇਕ ਤੋਂ ਹੀ ਹੋ ਸਕਦੇ ਸਨ ਪਰ ਉਸ ਨੂੰ ਪੁਲਿਸ ਰਿਮਾਂਡ ’ਤੇ ਨਹੀਂ ਲਿਆ ਗਿਆ ਅਤੇ ਸਿੱਧੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜ ਦਿਤਾ ਗਿਆ। 18 ਮਾਰਚ ਨੂੰ ਦਰਜ ਐਫਆਈਆਰ ਨੰਬਰ 88 ਅਤੇ ਗਿ੍ਰਫ਼ਤਾਰੀ ਸਬੰਧੀ ਪੁਲਿਸ ਚੁੱਪ ਰਹੀ ਪਰ ਹੁਣ ਜਦੋਂ ਇਸ ਦਾ ਪ੍ਰਗਟਾਵਾ ਹੋਇਆ ਹੈ ਤਾਂ ਅਪਣੇ ਆਪ ’ਤੇ ਸਵਾਲ ਖੜੇ ਹੋ ਰਹੇ ਹਨ।

ਤਿੰਨ ਸਾਲਾਂ ਦੌਰਾਨ ਹਸਪਤਾਲ ’ਚ ਹੋਏ 35 ਕਿਡਨੀ ਟਰਾਂਸਪਲਾਂਟੇਸ਼ਨ: ਕਿਡਨੀ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਹਸਪਤਾਲ ਵਿਚ ਕਿਡਨੀ ਟਰਾਂਸਪਲਾਂਟੇਸ਼ਨ ਦੇ ਸਾਰੇ 35 ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਨੂੰ 2021 ਵਿਚ ਮਨਜ਼ੂਰੀ ਦਿਤੀ ਗਈ ਸੀ ਅਤੇ ਉਦੋਂ ਤੋਂ ਅਭਿਸ਼ੇਕ ਇਥੇ ਰੇਨਲ ਟ੍ਰਾਂਸਪਲਾਂਟੇਸ਼ਨ ਕੋਆਰਡੀਨੇਟਰ ਵਜੋਂ ਕੰਮ ਕਰ ਰਹੇ ਸਨ। ਕਪਿਲ ਦੇ ਤਿੰਨ ਸਾਲਾਂ ਵਿਚ 35ਵੇਂ ਕੇਸ ਤੋਂ ਪਹਿਲਾਂ ਹਸਪਤਾਲ ਦੁਆਰਾ ਸੰਭਾਲੇ ਗਏ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਡਨੀ ਟ੍ਰਾਂਸਪਲਾਂਟੇਸ਼ਨ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਕ ਖ਼ੂਨ ਦੇ ਰਿਸ਼ਤੇ ਵਿਚ ਜੋ ਹਸਪਤਾਲ ਪਧਰੀ ਕਮੇਟੀ ਦੁਆਰਾ ਪ੍ਰਵਾਨਤ ਹੈ, ਦੂਜਾ ਗ਼ੈਰ-ਖ਼ੂਨ ਦੇ ਰਿਸ਼ਤੇ ਵਿਚ ਜੋ ਸਰਕਾਰੀ ਕਮੇਟੀ ਦੁਆਰਾ ਪ੍ਰਵਾਨਤ ਹੈ। ਖ਼ੂਨ ਦਾ ਰਿਸ਼ਤਾ ਹੋਣ ਕਾਰਨ ਹਸਪਤਾਲ ਵਿਚ 33 ਕੇਸਾਂ ਦਾ ਫੈਸਲਾ ਹਸਪਤਾਲ ਦੀ ਕਮੇਟੀ ਨੇ ਖੁਦ ਕੀਤਾ ਸੀ ਜਦਕਿ ਸਿਰਫ ਦੋ ਕੇਸ ਸਰਕਾਰੀ ਕਮੇਟੀ ਦੀ ਪ੍ਰਵਾਨਗੀ ਨਾਲ ਕੀਤੇ ਗਏ ਸਨ। ਮੈਡੀਕਲ ਡਾਇਰੈਕਟਰ ਅਨੁਸਾਰ ਇਨ੍ਹਾਂ ਮਾਮਲਿਆਂ ਵਿਚ

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement