ਸ਼ੋਸ਼ਲ ਮੀਡੀਆ ’ਤੇ ਬ੍ਰਿਗੇਡ ਦਾ ਪੱਤਰ ਹੋ ਰਿਹਾ ਵਾਇਰਲ
ਫਿਰੋਜ਼ਪੁਰ: ਬੀਤੇ ਦੀਨ ਫਿਰੋਜ਼ਪੁਰ ਸ਼ਹਿਰ ਅੰਦਰ ਆਰ ਐੱਸ ਐੱਸ ਆਗੂ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਇਕ ਸੀਸੀਟੀਵੀ ਸਾਹਮਣੇ ਆਈ ਸੀ, ਜਿੰਨਾ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਸਨ। ਨਵੀਨ ਅਰੋੜਾ ਜੋ ਕਿ ਖੁਦ ਵੀ ਆਰ ਐੱਸ ਐੱਸ ਦਾ ਮੈਂਬਰ ਸੀ, ਦੇ ਕਤਲ ਦੀ ਜ਼ਿੰਮੇਵਾਰੀ ਗਰਮਖਿਆਲੀ ਜਥੇਬੰਦੀ ਸ਼ੇਰ ਏ ਪੰਜਾਬ ਬ੍ਰਿਗੇਡ ਵੱਲੋਂ ਇਕ ਪੱਤਰ ਜਾਰੀ ਕਰਕੇ ਲਈ ਗਈ ਹੈ।
ਇਹ ਪੱਤਰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਲਿਖਿਆ ਹੈ ਕਿ ਆਰ ਐੱਸ ਐੱਸ ਆਗੂ ਬਲਦੇਵ ਅਰੋੜਾ ਆਰ ਐੱਸ ਐੱਸ ਨਾਲ ਜੁੜਿਆ ਹੋਇਆ ਹੈ ਅਤੇ ਇਹ ਲੰਮੇ ਸਮੇਂ ਤੋਂ ਸਿੱਖ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਰਿਹਾ ਹੈ। ਇਹ ਪੱਤਰ ਬ੍ਰਿਗੇਡ ਦੇ ਕਮਾਂਡਰ ਪਰਮਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ। ਰੋਜ਼ਾਨਾ ਸਪੋਕਸਮੈਨ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।
