
ਸਕੂਲਾਂ ਦੀ ਜ਼ਮੀਨੀ ਹਕੀਕਤ ਦਾ ਲੈਣਗੇ ਜਾਇਜ਼ਾ
ਮੋਹਾਲੀ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਜਾਵੇਗਾ। ਇਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ ਦਾ ਪੂਰਾ ਮਹੀਨਾ ਉਹ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਕੂਲਾਂ ਦਾ ਦੌਰਾ ਕਰਨਗੇ ਅਤੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣਗੇ। ਇਸ ਬਾਰੇ ਉਨ੍ਹਾਂ ਨੇ ਪੂਰਾ ਵੇਰਵਾ ਵੀ ਸਾਂਝਾ ਕੀਤਾ ਹੈ। ਇਸ ਤਰ੍ਹਾਂ ਹੈ ਪੂਰਾ ਵੇਰਵਾ : -
ਜ਼ਿਲ੍ਹਾ ਤਰੀਕ
ਫ਼ਾਜ਼ਿਲਕਾ, ਫ਼ਿਰੋਜ਼ਪੁਰ 4 ਅਤੇ 5 ਅਪ੍ਰੈਲ
ਰੋਪੜ ਤੇ ਮੋਹਾਲੀ 6 ਅਪ੍ਰੈਲ
ਅੰਮ੍ਰਿਤਸਰ 7 ਅਤੇ 8 ਅਪ੍ਰੈਲ
ਤਰਨਤਾਰਨ, ਕਪੂਰਥਲਾ 12 ਅਤੇ 13 ਅਪ੍ਰੈਲ
ਬਠਿੰਡਾ, ਸ੍ਰੀ ਮੁਕਤਸਰ ਸਾਹਿਬ
ਜਲੰਧਰ 17 ਅਪ੍ਰੈਲ
ਫ਼ਤਹਿਗੜ੍ਹ ਸਾਹਿਬ 18 ਅਪ੍ਰੈਲ
ਪਟਿਆਲਾ, ਲੁਧਿਆਣਾ 20, 21 ਅਤੇ 22 ਅਪ੍ਰੈਲ
ਮਲੇਰਕੋਟਲਾ, ਫਰੀਦਕੋਟ
ਮੋਗਾ ਅਤੇ ਬਰਨਾਲਾ,
ਸੰਗਰੂਰ ਅਤੇ ਮਾਨਸਾ 24 ਅਪ੍ਰੈਲ
ਹੁਸ਼ਿਆਰਪੁਰ, ਨਵਾਂਸ਼ਹਿਰ 27, 28 ਅਤੇ 29 ਅਪ੍ਰੈਲ
ਪਠਾਨਕੋਟ ਅਤੇ ਗੁਰਦਾਸਪੁਰ