
ਜਰਨੈਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ
ਲੁਧਿਆਣਾ: ਪੁਲਿਸ ਨੇ 29 ਮਾਰਚ ਨੂੰ ਬਸੰਤ ਪਾਰਕ ਚੌਕੀ ਇੰਚਾਰਜ ਜਰਨੈਲ ਸਿੰਘ ਨੂੰ ਇਕ ਨਸ਼ਾ ਤਸਕਰ ਦੇ ਰਿਸ਼ਤੇਦਾਰਾਂ ਤੋਂ 70,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਰਨੈਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਪਤਾ ਲੱਗਿਆ ਹੈ ਕਿ ਇਹ ਏਐਸਆਈ ਖੁਦ ਵੀ ਨਸ਼ੇ ਦਾ ਸੇਵਨ ਕਰਦਾ ਸੀ।
ਇਹ ਵੀ ਪੜ੍ਹੋ: ਸਿੱਖਾਂ ਦਾ ਮਾਣ ਵਧਿਆ : ਕੈਨਬਰਾ ਵਿਖੇ ਪਾਰਲੀਮੈਂਟ ਨੇੜੇ ਸਜਾਇਆ ‘ਨਿਸ਼ਾਨ ਸਾਹਿਬ’
ਮਿਲੀ ਜਾਣਕਾਰੀ ਅਨੁਸਾਰ ਜਦੋਂ ਮੁਲਜ਼ਮ ਏਐਸਆਈ ਦਾ ਅਧਿਕਾਰੀਆਂ ਨੇ ਡੋਪ ਟੈਸਟ ਕਰਵਾਇਆ ਤਾਂ ਉਹ ਟੈਸਟ ਵਿਚ ਫੇਲ੍ਹ ਹੋ ਗਿਆ। ਜਦੋਂ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਕਈ ਵਾਰ ਮੌਜ-ਮਸਤੀ ਲਈ ਨਸ਼ੇ ਵੀ ਕਰ ਲੈਂਦਾ ਹੈ। ਪੁਲਿਸ ਨੇ ਜਰਨੈਲ ਸਿੰਘ ਦੀ ਪੁਲਿਸ ਚੌਕੀ ਵਿਚੋਂ ਚਿੱਟਾ ਅਤੇ ਇਲੈਕਟ੍ਰਾਨਿਕ ਤਰਾਜ਼ੂ ਵੀ ਬਰਾਮਦ ਕੀਤਾ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: SSC CGL 2023 ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ, 7500 ਅਸਾਮੀਆਂ ਲਈ 3 ਮਈ ਤੱਕ ਕਰੋ ਅਪਲਾਈ
ਪੁਲਿਸ ਨੇ ਜਾਂਚ ਵਿਚ ਪਾਇਆ ਕਿ ਜਰਨੈਲ ਸਿੰਘ ਦਾ ਪਿੰਡ ਧਨਾਂਸੂ ਵਿਚ ਇਕ ਸ਼ਾਪਿੰਗ ਕੰਪਲੈਕਸ ਹੈ, ਜੋ 1000 ਗਜ਼ ਦਾ ਡਿਪਾਰਟਮੈਂਟਲ ਸਟੋਰ ਹੈ, ਉਸ ਦੇ ਬੈਂਕ ਖਾਤੇ ਵਿਚ 25 ਲੱਖ ਦੀ ਨਕਦੀ ਹੈ ਅਤੇ ਉਸ ਕੋਲ ਇਕ ਟੋਇਟਾ ਫਾਰਚੂਨਰ ਵੀ ਹੈ। ਕਿਹਾ ਜਾ ਰਿਹਾ ਹੈ ਕਿ ਜਰਨੈਲ ਸਿੰਘ ਨਿਸ਼ਚਤ ਤੌਰ 'ਤੇ ਆਪਣੀ ਸਮਰੱਥਾ ਤੋਂ ਵੱਧ ਦੌਲਤ ਅਤੇ ਜਾਇਦਾਦ ਦਾ ਮਾਲਕ ਹੈ। ਲੁਧਿਆਣਾ ਪੁਲਿਸ ਨੇ ਜਰਨੈਲ ਸਿੰਘ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੀ ਰਿਪੋਰਟ ਤਿਆਰ ਕਰ ਲਈ ਹੈ।
ਇਹ ਵੀ ਪੜ੍ਹੋ: ਇਟਲੀ ਵਿਚ ਅੰਗਰੇਜ਼ੀ 'ਤੇ ਪਾਬੰਦੀ ਕਿਉਂ?
ਪੁਲਿਸ ਨੇ ਇਸ ਮਾਮਲੇ ਵਿਚ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਚੀਨੂ ਅਤੇ ਇਕ ਹੋਰ ਵਿਅਕਤੀ ਪਰਵਿੰਦਰ ਕੁਮਾਰ ਉਰਫ਼ ਵਿੱਕੀ ਧਵਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਜਰਨੈਲ ਸਿੰਘ ਨਾਲ ਸੌਦਾ ਤੈਅ ਕੀਤਾ ਸੀ। ਇਸ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਜਰਨੈਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਸੀ।