SSC CGL 2023 ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ, 7500 ਅਸਾਮੀਆਂ ਲਈ 3 ਮਈ ਤੱਕ ਕਰੋ ਅਪਲਾਈ
Published : Apr 4, 2023, 7:56 am IST
Updated : Apr 4, 2023, 7:56 am IST
SHARE ARTICLE
SSC
SSC

ਉਮੀਦਵਾਰ ਨੋਟੀਫਿਕੇਸ਼ਨ ਅਤੇ ਐਪਲੀਕੇਸ਼ਨ ਲਈ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾਣਕਾਰੀ ਲੈ ਸਕਦੇ ਹਨ।

 

ਚੰਡੀਗੜ੍ਹ: ਕੰਬਾਈਨਡ ਗ੍ਰੈਜੂਏਟ ਪੱਧਰ ਦੀ ਪ੍ਰੀਖਿਆ 2023 ਲਈ ਸਟਾਫ ਸਿਲੈਕਸ਼ਨ ਕਮਿਸ਼ਨ ਦੁਆਰਾ 3 ਅਪ੍ਰੈਲ 2023 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। CGL ਨੋਟੀਫਿਕੇਸ਼ਨ 2023 ਦੇ ਜਾਰੀ ਹੋਣ ਤੋਂ ਬਾਅਦ ਅਰਜ਼ੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਉਮੀਦਵਾਰ ਨੋਟੀਫਿਕੇਸ਼ਨ ਅਤੇ ਐਪਲੀਕੇਸ਼ਨ ਲਈ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾਣਕਾਰੀ ਲੈ ਸਕਦੇ ਹਨ।

ਅਰਜ਼ੀ ਦੀ ਆਖਰੀ ਮਿਤੀ 3 ਮਈ 2023 ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ SSC CGL 2023 ਲਈ ਅਰਜ਼ੀ ਦੇਣ ਤੋਂ ਪਹਿਲਾਂ ਪੂਰੀ ਭਰਤੀ ਨੋਟੀਫਿਕੇਸ਼ਨ ਪੜ੍ਹ ਲੈਣ। ਉਮੀਦਵਾਰ 7 ਮਈ ਤੋਂ 8 ਮਈ 2023 ਦੇ ਵਿਚਕਾਰ ਆਪਣੇ ਬਿਨੈ ਪੱਤਰ ਵਿਚ ਸੋਧ ਕਰ ਸਕਦੇ ਹਨ। SSC ਦੀ ਇਸ ਭਰਤੀ ਮੁਹਿੰਮ ਦੇ ਤਹਿਤ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਵਿਚ ਕੁੱਲ 7500 ਅਸਾਮੀਆਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ।

ਵਿੱਦਿਅਕ ਯੋਗਤਾ

SSC CGL ਪ੍ਰੀਖਿਆ 2023 ਵਿਚ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਕਿਸੇ ਵੀ ਸਟ੍ਰੀਮ ਵਿਚ ਗ੍ਰੈਜੂਏਸ਼ਨ ਪਾਸ ਹੋਣੇ ਚਾਹੀਦੇ ਹਨ।

ਐਪਲੀਕੇਸ਼ਨ ਫੀਸ

 SSC CGL ਲਈ ਅਰਜ਼ੀ ਫੀਸ 100 ਰੁਪਏ ਹੈ। ਮਹਿਲਾ ਉਮੀਦਵਾਰਾਂ, SC, ST ਅਤੇ ਦਿਵਯਾਂਗ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪਵੇਗੀ।

SSC CGL ਲਈ ਕਿਵੇਂ ਕਰੀਏ ਅਪਲਾਈ

-SSC ਦੀ ਵੈੱਬਸਾਈਟ ssc.nic.in 'ਤੇ ਜਾਓ।
-ਆਪਣੇ ਆਪ ਨੂੰ ਰਜਿਸਟਰ ਕਰੋ ਅਤੇ ਅਗਲੀ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰੋ।
-ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
-ਅਰਜ਼ੀ ਦੀ ਫੀਸ ਜਮ੍ਹਾਂ ਕਰੋ
-ਅਰਜ਼ੀ ਫਾਰਮ ਜਮ੍ਹਾਂ ਕਰੋ ਅਤੇ ਅਰਜ਼ੀ ਦਾ ਪ੍ਰਿੰਟਆਊਟ ਲਓ।

ਦੱਸ ਦੇਈਏ ਕਿ SSC ਦੁਆਰਾ ਹਰ ਸਾਲ ਆਯੋਜਿਤ CGL ਪ੍ਰੀਖਿਆ ਦੇ ਜ਼ਰੀਏ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਮੰਤਰਾਲਿਆਂ, ਵਿਭਾਗਾਂ ਅਤੇ ਸੰਗਠਨਾਂ ਵਿਚ ਹਜ਼ਾਰਾਂ ਅਹੁਦਿਆਂ 'ਤੇ ਭਰਤੀ ਲਈ ਚੁਣਿਆ ਜਾਂਦਾ ਹੈ। ਸਾਲ 2022 ਦੀ CGL ਪ੍ਰੀਖਿਆ ਲਈ ਕਮਿਸ਼ਨ ਨੇ 37 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਕੱਢ ਦਿੱਤੀਆਂ ਸਨ। ਜਦਕਿ ਇਸ ਤੋਂ ਪਹਿਲਾਂ 2021 ਦੀ ਪ੍ਰੀਖਿਆ ਲਈ 7621, 2020 ਲਈ 7108 ਅਤੇ 2019 ਲਈ 8428 ਅਸਾਮੀਆਂ ਕੱਢੀਆਂ ਗਈਆਂ ਸਨ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement