
ਪਤਨੀ, ਬੇਟੇ ਅਤੇ ਪਾਲਤੂ ਕੁੱਤੇ ਦਾ ਕਤਲ ਕਰ ਕੇ ਹੋਇਆ ਸੀ ਫ਼ਰਾਰ
ਗੁਰਦਾਸਪੁਰ (ਪਿੰਡ ਭੁੰਬਲੀ) : ਗੁਰਦਾਸਪੁਰ ਵਿੱਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੇ ਆਪਣੀ ਪਤਨੀ, ਬੇਟੇ ਅਤੇ ਪਾਲਤੂ ਕੁੱਤੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਘਟਨਾ ਪਿੰਡ ਭੁੰਬਲੀ ਦੀ ਹੈ। ਗੁਆਂਢ 'ਚ ਰਹਿਣ ਵਾਲੀ ਔਰਤ ਨੇ ਇਹ ਸਾਰੀ ਘਟਨਾ ਦੇਖੀ। ਜਿਸ ਤੋਂ ਬਾਅਦ ਏਐਸਆਈ ਭੁਪਿੰਦਰ ਸਿੰਘ ਉਸ ਨੂੰ ਅਗਵਾ ਕਰ ਲਿਆ ਅਤੇ ਆਪਣੇ ਨਾਲ ਲੈ ਗਿਆ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ।
ਇਹ ਵੀ ਪੜ੍ਹੋ: ਟਰਾਂਸਪੋਰਟ ਵਿਭਾਗ ਦੀ ਆਮਦਨ ਵਿੱਚ 2021-22 ਦੇ ਮੁਕਾਬਲੇ ਵਿੱਤੀ ਵਰ੍ਹੇ 22-23 ਦੌਰਾਨ 661.51 ਕਰੋੜ ਰੁਪਏ ਦਾ ਵਾਧਾ : ਲਾਲਜੀਤ ਸਿੰਘ ਭੁੱਲਰ
ਇਸ ਤੋਂ ਬਾਅਦ ਏਐਸਆਈ ਅਗ਼ਵਾ ਕੀਤੀ ਉਸ ਔਰਤ ਨਾਲ ਇੱਕ ਘਰ ਵਿੱਚ ਲੁਕ ਗਿਆ। ਜਿਸ ਘਰ ਨੂੰ ਪੁਲਿਸ ਨੇ ਘੇਰ ਲਿਆ ਸੀ। ਇਹ ਦੇਖ ਕੇ ਏਐਸਆਈ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਉਹ ਇਸ ਘਟਨਾ ਤੋਂ ਪਹਿਲਾਂ ਹੀ ਔਰਤ ਨੂੰ ਛੱਡ ਗਿਆ ਸੀ।
ਇਹ ਵੀ ਪੜ੍ਹੋ: ਸਿੱਕਮ ਦੇ ਨਾਥੂਲਾ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਵਾਪਰਿਆ ਹਾਦਸਾ, ਔਰਤ ਅਤੇ ਬੱਚੇ ਸਮੇਤ 6 ਸੈਲਾਨੀਆਂ ਦੀ ਮੌਤ ਤੇ 11 ਹੋਰ ਜ਼ਖ਼ਮੀ
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਘਰੇਲੂ ਝਗੜੇ ਕਾਰਨ ਵਾਪਰੀ ਹੈ। ਦੱਸਿਆ ਗਿਆ ਹੈ ਕਿ ਏਐਸਆਈ ਭੁਪਿੰਦਰ ਸਿੰਘ ਦਾ 19 ਸਾਲਾ ਲੜਕਾ ਵਿਸ਼ਾਲ ਵਿਦੇਸ਼ ਜਾਣ ਵਾਲਾ ਸੀ। ਉਸ ਦੇ ਦਸਤਾਵੇਜ਼ ਵੀ ਤਿਆਰ ਸਨ ਪਰ ਉਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ।