Faridkot News: ਫਰੀਦਕੋਟ 'ਚ 22 ਖੂੰਖਾਰ ਕਿਸਮ ਦੇ ਕੁੱਤਿਆਂ 'ਤੇ ਪਾਬੰਦੀ, ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
Published : Apr 4, 2024, 6:13 pm IST
Updated : Apr 4, 2024, 6:14 pm IST
SHARE ARTICLE
Ban on 22 stray dogs in Faridkot News in punjabi
Ban on 22 stray dogs in Faridkot News in punjabi

Faridkot News: ਪਹਿਲਾਂ ਤੋਂ ਪਾਲਤੂ ਜਾਨਵਰ ਵਜੋਂ ਰੱਖੇ ਗਏ ਖੂੰਖਾਰ ਨਸਲਾਂ ਦੇ ਕੁੱਤਿਆਂ ਦੀ ਕੀਤੀ ਜਾਵੇਗੀ ਨਸਬੰਦੀ

Ban on 22 stray dogs in Faridkot News in punjabi : ਖੂੰਖਾਰ ਕਿਸਮ ਦੀ ਪ੍ਰਵਿਰਤੀ ਵਾਲੇ ਕੁੱਤਿਆਂ ਵਲੋਂ ਮਨੁੱਖਾਂ ਅਤੇ ਛੋਟੇ ਬੱਚਿਆਂ ਤੇ ਹਮਲੇ ਕਰਨ ਦੀਆਂ ਘਟਨਾਵਾਂ ਨੂੰ ਗੰਭੀਰ ਅਤੇ ਚਿੰਤਾਜਨਕ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਨੇ 22 ਕਿਸਮ ਦੇ ਅਜਿਹੇ ਕੁੱਤਿਆਂ ਦੀਆਂ ਨਸਲਾਂ ਨੂੰ ਰੱਖਣ/ਪ੍ਰਜਣਨ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ।

ਇਹ ਵੀ ਪੜ੍ਹੋ: Punjab News: ਖੁਸ਼ਕਿਸਮਤ ਹਾਂ ਕਿ ਮੈਨੂੰ ਅਯੋਧਿਆ 'ਚ ਰਾਮ ਮੰਦਰ ਵਿਖੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ: ਪ੍ਰਨੀਤ ਕੌਰ 

ਇਸ ਸਬੰਧੀ ਪਸ਼ੂ ਪਾਲਣ ਵਿਭਾਗ ਚੰਡੀਗੜ੍ਹ ਤੋਂ ਪ੍ਰਾਪਤ ਲਿਖਤੀ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੁਆਇੰਟ ਸੈਕਟਰੀ ਮੱਛੀ ਪਾਲਣ, ਪਸ਼ੂ ਪਾਲਣ ਮੰਤਰਾਲੇ ਭਾਰਤ ਸਰਕਾਰ ਨੇ ਵੀ ਇਸ ਬਾਬਤ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਉਹਨਾਂ ਦੱਸਿਆ ਕਿ ਸਮੇਂ-ਸਮੇਂ ਤੇ ਅਜਿਹੇ ਖੂੰਖਾਰ ਪਾਲਤੂ ਅਤੇ ਅਵਾਰਾ ਕੁੱਤਿਆਂ ਖਿਲਾਫ਼ ਐਨ.ਜੀ.ਓ ਤੇ ਲੋਕ ਭਲਾਈ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਇਸ ਸਬੰਧੀ ਮਾਮਲੇ ਉਠਾਏ ਗਏ ਹਨ। ਉਹਨਾਂ ਦੱਸਿਆ ਕਿ ਦਿੱਲੀ ਅਤੇ ਚੰਡੀਗੜ੍ਹ ਤੋਂ ਪ੍ਰਾਪਤ ਲਿਖਤੀ ਹਦਾਇਤਾਂ ਵਿੱਚ ਦਿੱਲੀ ਹਾਈਕੋਰਟ ਵੱਲੋਂ ਵੀ ਖੂੰਖਾਰ ਕੁੱਤਿਆਂ ਨੂੰ ਘਰਾਂ ਵਿੱਚ ਪਾਲਣ ਅਤੇ ਜਨਤਕ ਥਾਵਾਂ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਹੋਏ ਹਨ।

ਇਹ ਵੀ ਪੜ੍ਹੋ: Kapurthala Accident News: ਕਪੂਰਥਲਾ 'ਚ ਪਲਟੀਆਂ ਖਾ ਕੇ ਪਲਟੀ ਗੱਡੀ, ਸ਼ੀਸੇ ਤੋੜ ਕੇ ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਬਾਹਰ 

 ਅਦਾਲਤ ਵੱਲੋਂ ਜਾਰੀ ਇਹਨਾਂ ਹੁਕਮਾਂ ਵਿੱਚ ਅਜਿਹੀ ਖੂੰਖਾਰ ਨਸਲ ਦੇ ਕੁੱਤਿਆਂ ਦੀ ਖਰੀਦ ਅਤੇ ਵੇਚ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਜਿਨਾਂ ਵੱਲੋਂ ਪਹਿਲਾਂ ਹੀ ਅਜਿਹੀਆਂ ਨਸਲਾਂ ਦੇ ਕੁੱਤੇ ਪਾਲਤੂ ਜਾਨਵਰ ਵਜੋਂ ਰੱਖੇ ਗਏ ਹਨ, ਉਨਾਂ ਦੀ ਵੀ ਨਸਬੰਦੀ ਕੀਤੀ ਜਾਵੇ ਤਾਂ ਜੋ ਪ੍ਰਜਣਨ ਕਿਰਿਆ ਨਾ ਹੋ ਸਕੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਇਹਨਾਂ ਪਾਬੰਦੀਸ਼ੁਧਾ ਨਸਲਾਂ ਵਿੱਚ (ਮੀਕਸ ਅਤੇ ਕਰੋਸ ਬਰੀਡ) ਪਿੱਟਬੁੱਲ ਟੈਰੀਅਰ, ਤੋਸਾ ਈਨੋ, ਅਮਰੀਕਨ ਸ਼ੈਫਰਡ ਸ਼ਾਇਰ ਟੈਰੀਅਰ, ਫਿਲਾਹ ਬਰਸੀਲੈਰੋ, ਡੋਗੋ ਅਰਜਨਟੀਨੋ, ਅਮਰੀਕਨ ਬੁੱਲਡੋਗ, ਬੋਰਬੁੱਲ, ਕੰਗਲ, ਸੈਟਰਲ ਏਸ਼ੀਅਨ ਸ਼ੈਫਰਡ ਡੋਗ, ਕਾਉਕੇਸੀਅਨ ਸ਼ੈਫਰਡ ਡੋਗ, ਸਾਊਥ ਰਸ਼ੀਅਨ ਸੈਫਰਡ ਡੋਗ, ਟਰੋਨਜਕ ਸਰਪਲਾਨੀਨੈਕ, ਜਾਪਾਨੀ ਟੋਸਾ, ਅਕੀਤਾ, ਮਸਟਿਵਸ, ਰੋਟਵੇਲਰ, ਟੈਰੀਅਰ, ਰੋਡੀਸ਼ੀਅਨ ਰਿਜਬੈਕ, ਵੁਲਫ, ਅਕਬਸ , ਮੁਸਕਾਉ ਗਾਰਡ , ਕੇਨ ਕੋਰਸੋ, ਕਿਨਾਰੀਓ ਅਤੇ ਹਰ ਤਰ੍ਹਾਂ ਦਾ ਉਹ ਕੁੱਤਾ ਜਿਸ ਨੂੰ ਆਮ ਭਾਸ਼ਾ ਵਿਚ ਬੈਨ ਡੋਗ ਕਿਹਾ ਜਾਂਦਾ ਹੈ ਸ਼ਾਮਲ ਹਨ।

 ਉਹਨਾਂ ਇਹ ਵੀ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਅਜਿਹੀ ਬਰੀਡ ਦੇ ਕੁੱਤਿਆਂ ਦੇ ਮਾਲਕਾਂ ਨੂੰ ਕੋਈ ਵੀ ਲਾਇਸੈਂਸ ਜਾਂ ਵੇਚਣ ਅਤੇ ਬਰੀਡਿੰਗ ਦੀ ਇਜਾਜ਼ਤ ਨਾ ਦਿੱਤੀ ਜਾਵੇ।

(For more Punjabi news apart from Ban on 22 stray dogs in Faridkot News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement