Lok Sabha elections: ਲੋਕ ਮੁੱਦਿਆਂ ਤੋਂ ਸਖਣੀਆਂ ਚੋਣਾਂ ’ਚ ਭਖਦੇ ਮਸਲੇ ਵੀ ਕੀਤੇ ਜਾ ਰਹੇ ਹਨ ਨਜ਼ਰ-ਅੰਦਾਜ਼
Published : Apr 4, 2024, 7:19 am IST
Updated : Apr 4, 2024, 7:19 am IST
SHARE ARTICLE
Lok Sabha election
Lok Sabha election

ਬੇਅਦਬੀ ਕਾਂਡ, ਕਿਸਾਨੀ ਅੰਦੋਲਨ ਸਮੇਤ ਹੋਰ ਭਖਦੇ ਮਸਲੇ ਕਰ ਦਿਤੇ ਦਰਕਿਨਾਰ

Lok Sabha elections (ਗੁਰਿੰਦਰ ਸਿੰਘ) : ਰੋਜ਼ਾਨਾ ਹੋ ਰਹੀਆਂ ਦਲਬਦਲੀਆਂ ਅਤੇ ਲੋਕ ਮੁੱਦਿਆਂ ਤੋਂ ਸੱਖਣੀਆਂ ਚੋਣਾਂ ਵਿਚ ਭਾਵੇਂ ਜਾਗਰੂਕ ਤਬਕੇ ਦੀ ਕੋਈ ਦਿਲਚਸਪੀ ਨਹੀਂ ਰਹੀ ਅਤੇ ਅਜਿਹੇ ਜਾਗਰੂਕ ਨਾਗਰਿਕ ਦਲਬਦਲੂਆਂ ਦੀਆਂ ਨੀਤੀਆਂ ਤੋਂ ਦੁਖੀ ਅਤੇ ਪੇ੍ਰਸ਼ਾਨ ਦਿਖਾਈ ਦੇ ਰਹੇ ਹਨ ਪਰ ਇਸ ਵਾਰ ਲੋਕ ਮੁੱਦਿਆਂ ਤੋਂ ਇਲਾਵਾ ਬੇਅਦਬੀ ਕਾਂਡ, ਕਿਸਾਨ ਅੰਦੋਲਨ, ਸਿੱਧੂ ਮੂਸੇਵਾਲਾ, ਦੀਪ ਸਿੱਧੂ, ਅੰਮ੍ਰਿਤਪਾਲ ਸਿੰਘ, ਸ਼ੁਭਕਰਨ ਸਿੰਘ ਆਦਿਕ ਮੁੱਦੇ ਵੀ ਦਿਖਾਈ ਨਹੀਂ ਦੇ ਰਹੇ।

ਅਕਾਲੀ-ਭਾਜਪਾ ਗਠਜੋੜ ਸਰਕਾਰ ਲਈ ਬੇਅਦਬੀ ਕਾਂਡ ਅਤੇ ਗੋਲੀਕਾਂਡ ਦੇ ਮੁੱਦੇ ਖ਼ਾਤਮੇ ਦਾ ਕਾਰਨ ਬਣੇ, ਉਸ ਤੋਂ ਬਾਅਦ ਕੈਪਟਨ ਅਤੇ ਚੰਨੀ ਦੀਆਂ ਸਰਕਾਰਾਂ ਦੌਰਾਨ ਵੀ ਉਕਤ ਮੁੱਦਾ ਬਹੁਤ ਭਖਿਆ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਬਹਿਬਲ ਅਤੇ ਬਰਗਾੜੀ ਵਿਖੇ ਇਨਸਾਫ਼ ਮੋਰਚੇ ਲੱਗੇ ਪਰ ਵਰਤਮਾਨ ਲੋਕ ਸਭਾ ਚੋਣਾਂ ਵਿਚ ਉਕਤ ਮੁੱਦੇ ਨਜ਼ਰ-ਅੰਦਾਜ਼ ਹੋ ਗਏ ਜਾਂ ਕਰ ਦਿਤੇ ਗਏ ਹਨ, ਇਹ ਵਿਚਾਰਨਯੋਗ ਪਹਿਲੂ ਹੈ।

ਬੇਅਦਬੀ ਕਾਂਡ ਦੇ ਮੁੱਦੇ ’ਤੇ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਇਕ ਦੂਜੇ ’ਤੇ ਰਾਜਨੀਤੀ ਕਰਨ ਦੇ ਦੋਸ਼ ਲਾਏ ਪਰ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦੇਣ ਦੀ ਕਿਸੇ ਵੀ ਸਰਕਾਰ ਜਾਂ ਰਾਜਨੀਤਕ ਪਾਰਟੀ ਨੇ ਜ਼ਰੂਰਤ ਨਾ ਸਮਝੀ। ਨਸ਼ਿਆਂ ਕਾਰਨ ਘਰ ਘਰ ਵਿੱਛ ਰਹੇ ਸੱਥਰ ਵਾਲੀਆਂ ਸੁਰਖੀਆਂ ਬਣਦੀਆਂ ਖ਼ਬਰਾਂ ਦੇ ਬਾਵਜੂਦ ਇਨ੍ਹਾਂ ਚੋਣਾਂ ਵਿਚ ਨਸ਼ੇ ਦੇ ਭਿਆਨਕ ਮੁੱਦੇ ਦਾ ਕੋਈ ਜ਼ਿਕਰ ਤਕ ਨਹੀਂ ਕਰ ਰਿਹਾ।

ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਉਪਰ ਐਨਐਸਏ ਲਾਉਣ ਅਤੇ ਪੰਜਾਬ ਤੋਂ ਬਹੁਤ ਦੂਰ ਡਿਬਰੂਗੜ੍ਹ (ਆਸਾਮ) ਦੀ ਜੇਲ ਵਿਚ ਸੁੱਟਣ ਦਾ ਮਾਮਲਾ ਪਹਿਲਾਂ ਚਰਮ ਸੀਮਾ ’ਤੇ ਰਿਹਾ, ਸਿੱਧੂ ਮੂਸੇਵਾਲਾ ਦੇ ਕਤਲ ਅਤੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ ਅੰਦਰ ਹੋਈ ਇੰਟਰਵਿਊ ਦਾ ਵਿਵਾਦ ਬਹੁਤ ਭਖਿਆ।

ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਖ਼ੂਬ ਸਿਆਸਤ ਹੋਈ ਪਰ ਹੁਣ ਜ਼ਰੂਰਤ ਸਮੇਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਭਿ੍ਰਸ਼ਟਾਚਾਰ, ਨਸ਼ੇ, ਰੁਜ਼ਗਾਰ, ਮਹਿੰਗਾਈ ਵਰਗੇ ਲੋਕ ਮੁੱਦਿਆਂ ਦੇ ਨਾਲ-ਨਾਲ ਭਖਦੇ ਮਸਲਿਆਂ ਦਾ ਜ਼ਿਕਰ ਨਾ ਹੋਣ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲਗਭਗ ਸਾਰੇ ਸਿਆਸਤਦਾਨ ਸਿਰਫ਼ ਤੇ ਸਿਰਫ਼ ਕੁਰਸੀ ਹਥਿਆਉਣ ਲਈ ਅਪਣਾ ਸਾਰਾ ਧਿਆਨ ਇਕੋ ਪਾਸੇ ਕੇਂਦਰਤ ਕਰ ਕੇ ਰਖਦੇ ਹਨ, ਕੁਰਸੀ ’ਤੇ ਕਾਬਜ਼ ਹੋਣ ਲਈ ਭਾਵੇਂ ਉਨ੍ਹਾਂ ਨੂੰ ਵਿਚਾਰਧਾਰਾ, ਸਿਧਾਂਤ, ਨੈਤਿਕਤਾ, ਏਜੰਡਾ, ਵਫ਼ਾਦਾਰੀ ਆਦਿ ਨੂੰ ਤਿਲਾਂਜਲੀ ਦੇਣੀ ਪਵੇ।

(For more Punjabi news apart from burning issues are being ignored In Lok Sabha elections, stay tuned to Rozana Spokesman)

 

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement