Lok Sabha Elections: ਲੋਕ ਸਭਾ ਚੋਣਾਂ ਵਿਚ ਹਿੱਸਾ ਲੈਣਗੇ 7 ਤਮਿਲ ਸਿੱਖ; ਬਹੁਜਨ ਦ੍ਰਵਿੜ ਪਾਰਟੀ ਵਲੋਂ ਲੜਨਗੇ ਚੋਣ
Published : Apr 3, 2024, 2:56 pm IST
Updated : Apr 3, 2024, 2:56 pm IST
SHARE ARTICLE
Seven newly converted Tamil Sikhs to contest Lok Sabha elections
Seven newly converted Tamil Sikhs to contest Lok Sabha elections

ਕਿਸਾਨ ਅੰਦੋਲਨ ਤੋਂ ਬਾਅਦ ਹਾਲ ਹੀ ਵਿਚ ਅਪਣਾਇਆ ਸਿੱਖ ਧਰਮ

Lok Sabha Elections: 2024 ਦੀਆਂ ਲੋਕ ਸਭਾ ਚੋਣਾਂ ਵਿਚ 7 ਤਮਿਲ ਸਿੱਖ ਹਿੱਸਾ ਲੈਣ ਜਾ ਰਹੇ ਹਨ। ਇਹ ਸਿੱਖ ਬਹੁਜਨ ਦ੍ਰਵਿੜ ਪਾਰਟੀ ਵਲੋਂ ਚੋਣ ਲੜਨਗੇ। 2021 ਦੇ ਦਿੱਲੀ ਕਿਸਾਨ ਅੰਦੋਲਨ ਤੋਂ ਪ੍ਰੇਰਣਾ ਲੈਂਦੇ ਹੋਏ, ਜਿਸ ਨੇ ਸ਼ਕਤੀਸ਼ਾਲੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਜ਼ਬੂਰ ਕੀਤਾ, ਬਹੁਜਨ ਦ੍ਰਾਵਿੜ ਪਾਰਟੀ (ਬੀਡੀਪੀ), ਇਕ ਤਾਮਿਲ ਦੁਆਰਾ ਸਥਾਪਿਤ ਕੀਤੀ ਗਈ ਹੈ।

ਨਵੀਂ ਦਿੱਲੀ ਵਿਚ ਰਜਿਸਟਰਡ ਪਾਰਟੀ ਨੇ ਰਾਜਨੀਤਿਕ ਕਾਰਵਾਈ ਰਾਹੀਂ ਸਮਾਜਿਕ ਤਬਦੀਲੀ ਲਿਆਉਣ ਲਈ ਲੋਕ ਸਭਾ ਚੋਣਾਂ ਲਈ ਤਾਮਿਲਨਾਡੂ ਵਿਚ ਸੱਤ ਉਮੀਦਵਾਰ ਖੜ੍ਹੇ ਕੀਤੇ ਹਨ। ਦਿਲਚਸਪ ਗੱਲ ਇਹ ਹੈ ਕਿ ਮੂਲ ਰੂਪ ਨਾਲ ਵੱਖ-ਵੱਖ ਧਰਮਾਂ ਨਾਲ ਸਬੰਧਤ ਇਨ੍ਹਾਂ ਸਾਰੇ ਉਮੀਦਵਾਰਾਂ ਨੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਤੋਂ ਬਾਅਦ ਸਿੱਖ ਧਰਮ ਅਪਣਾਇਆ ਹੈ।

ਇਨ੍ਹਾਂ ਉਮੀਦਵਾਰਾਂ 'ਚ ਤਿਰੂਨੇਲਵੇਲੀ ਹਲਕੇ ਤੋਂ ਸੇਲਵਕੁਮਾਰ ਉਰਫ ਸੇਲਵਾ ਸਿੰਘ (27), ਵਿਰੁਧਨਗਰ ਤੋਂ ਕੋਰਕਾਈ ਪਲਾਨੀਸਾਮੀ ਸਿੰਘ (36), ਕੰਨਿਆਕੁਮਾਰੀ ਤੋਂ ਰਾਜਨ ਸਿੰਘ (60), ਤੇਨਕਾਸੀ ਤੋਂ ਸੀਤਾ ਕੌਰ (52), ਰਾਮਨਾਥਪੁਰਮ ਤੋਂ ਮਨੀਵਾਸਗਮ (46), ਥੂਥੁਕੁਡੀ ਤੋਂ ਅਸੀਰੀਅਰ ਸ਼ਨਮੁਗਸੁੰਦਰਮ ਸਿੰਘ (37) ਅਤੇ ਮਦੁਰਈ ਤੋਂ ਨਾਗਾ ਵੰਸਾ ਪਾਂਡੀਅਨ ਸਿੰਘ (30) ਸ਼ਾਮਲ ਹਨ। ਤਿਰੂਨੇਲਵੇਲੀ ਦੇ ਉਮੀਦਵਾਰ ਨੂੰ 'ਸੱਤ ਕਿਰਨਾਂ ਵਾਲਾ ਪੈੱਨ ਨਿਬ' ਦਾ ਨਿਸ਼ਾਨ ਦਿਤਾ ਗਿਆ ਹੈ, ਜਦਕਿ ਹੋਰ ਉਮੀਦਵਾਰ 'ਹੀਰੇ' ਦੇ ਨਿਸ਼ਾਨ 'ਤੇ ਚੋਣ ਲੜਨਗੇ।

ਬੀਡੀਪੀ ਦੇ ਸੰਸਥਾਪਕ ਜੀਵਨ ਸਿੰਘ, ਜੋ ਥੂਥੁਕੁਡੀ ਨਾਲ ਸਬੰਧਤ ਹਨ, ਨੇ ਦਸਿਆ ਕਿ ਉਨ੍ਹਾਂ ਦਾ ਉਦੇਸ਼ ਸਿੱਖ ਧਰਮ ਰਾਹੀਂ ਸੱਭਿਆਚਾਰਕ ਪਛਾਣ ਸਥਾਪਤ ਕਰਕੇ ਜ਼ਮੀਨੀ ਪੱਧਰ 'ਤੇ ਸਮਾਜਿਕ ਤਬਦੀਲੀ ਲਿਆਉਣਾ ਹੈ। ਜੀਵਨ ਸਿੰਘ, ਜੋ ਪਹਿਲਾਂ ਬੁੱਧ ਧਰਮ ਦੇ ਪੈਰੋਕਾਰ ਸਨ, ਨੇ ਕਿਹਾ ਕਿ ਸਿਰਫ ਸਿੱਖ ਧਰਮ ਹੀ ਜਾਤ-ਪਾਤ ਰਹਿਤ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ, ਹੋਰ ਪਿਛੜੇ ਵਰਗਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਸਸ਼ਕਤੀਕਰਨ ਲਈ ਕੰਮ ਕਰਦੀ ਹੈ, ਜੋ ਭਾਰਤ ਦੀ 95 ਫ਼ੀ ਸਦੀ ਆਬਾਦੀ ਹਨ। ਜੀਵਨ ਸਿੰਘ 2019 ਵਿਚ ਬਹੁਜਨ ਦ੍ਰਾਵਿੜ ਪਾਰਟੀ ਦੀ ਸਥਾਪਨਾ ਕਰਨ ਤੋਂ ਪਹਿਲਾਂ ਕਈ ਸਾਲਾਂ ਤਕ ਬਸਪਾ ਨਾਲ ਸਨ।

(For more Punjabi news apart from Seven newly converted Tamil Sikhs to contest Lok Sabha elections, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement