Punjab News: ਮਾਮੇ-ਭਾਣਜੇ ’ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ; ਬੱਬਰ ਖਾਲਸਾ ਦੇ ਮੈਂਬਰ ਰਹਿ ਚੁੱਕੇ ਰਤਨਦੀਪ ਸਿੰਘ ਦੀ ਮੌਤ
Published : Apr 4, 2024, 9:43 am IST
Updated : Apr 4, 2024, 1:01 pm IST
SHARE ARTICLE
One died in balachaur firing
One died in balachaur firing

ਬੱਬਰ ਖਾਲਸਾ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਰਹਿ ਚੁੱਕਿਆ ਮ੍ਰਿਤਕ ਰਤਨਦੀਪ ਸਿੰਘ

Punjab News: ਨਵਾਂਸ਼ਹਿਰ ਦੇ ਬਲਾਚੌਰ ਇਲਾਕੇ ’ਚ ਦੇਰ ਸ਼ਾਮ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮਾਮੇ-ਭਾਣਜੇ ਉਤੇ ਗੋਲੀਆਂ ਚਲਾ ਦਿਤੀਆਂ। ਇਸ ਦੌਰਾਨ ਮਾਮੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਤਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਇੰਸਪੈਕਟਰ ਸਤਨਾਮ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬੱਬਰ ਖਾਲਸਾ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਰਹਿ ਚੁੱਕਿਆ ਹੈ। ਰਤਨਦੀਪ ਅਪਣੀ ਕਾਲੇ ਰੰਗ ਦੀ ਐਮਜੀ ਹੈਕਟਰ ਕਾਰ (ਐਚਆਰ-05-ਬੀਜੇ-4505) ਵਿਚ ਜਾ ਰਿਹਾ ਸੀ। ਸ਼ੂਟਰ ਪਹਿਲਾਂ ਹੀ ਉਸ ਦਾ ਇੰਤਜ਼ਾਰ ਕਰ ਰਹੇ ਸਨ। ਹਸਪਤਾਲ ਦੇ ਨੇੜੇ ਪਹੁੰਚਦੇ ਹੀ ਰਤਨਦੀਪ 'ਤੇ ਫਾਇਰਿੰਗ ਸ਼ੁਰੂ ਕਰ ਦਿਤੀ ਗਈ। ਰਤਨਦੀਪ ਸਿੰਘ ਪੁੱਤਰ ਜਨਸ਼ੀਰ ਸਿੰਘ ਕਰਨਾਲ, ਹਰਿਆਣਾ ਦਾ ਕਾਫੀ ਖੂਨ ਵਹਿ ਗਿਆ ਸੀ। ਪੁਲਿਸ ਨੇ ਦਸਿਆ ਕਿ ਘਟਨਾ 'ਚ ਭਾਣਜੇ ਨੂੰ ਝਰੀਟ ਤਕ ਵੀ ਨਹੀਂ ਲੱਗੀ, ਜਿਸ ਕਾਰਨ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਸਵੇਰ ਤਕ ਪੁਲਿਸ ਨੂੰ ਕੁੱਝ ਸੀਸੀਟੀਵੀ ਫੁਟੇਜ ਮਿਲੇ ਹਨ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿਤੀ ਹੈ। ਦੱਸ ਦੇਈਏ ਕਿ ਪੁਲਿਸ ਇਸ ਮਾਮਲੇ ਵਿਚ ਟਾਰਗੇਟ ਕਿਲਿੰਗ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।

ਕੌਣ ਸੀ ਰਤਨਦੀਪ ਸਿੰਘ?

ਰਤਨਦੀਪ ਸਿੰਘ ਬੱਬਰ ਖਾਲਸਾ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਸੀ। ਇਕ ਸਮੇਂ ਭਾਰਤੀ ਏਜੰਸੀਆਂ ਨੇ ਰਤਨਦੀਪ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਪੁਲਿਸ ਨੇ ਰਤਨਦੀਪ ਨੂੰ ਸਾਲ 2014 ਵਿਚ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰੀ ਸਮੇਂ ਉਹ ਕਿਸੇ ਕੰਮ ਲਈ ਅਪਣੇ ਘਰ ਆਇਆ ਹੋਇਆ ਸੀ। ਰਤਨਦੀਪ 2019 ਵਿਚ ਜੇਲ ਤੋਂ ਬਾਹਰ ਆਇਆ ਸੀ।

ਚੰਡੀਗੜ੍ਹ-ਪਾਣੀਪਤ 'ਚ ਕੀਤੇ ਸੀ ਧਮਾਕੇ

ਜਾਣਕਾਰੀ ਅਨੁਸਾਰ ਰਤਨਦੀਪ ਸਿੰਘ ਨੇ ਬੱਬਰ ਖਾਲਸਾ ਦਾ ਸਰਗਰਮ ਮੈਂਬਰ ਹੁੰਦਿਆਂ 1999 ਵਿਚ ਚੰਡੀਗੜ੍ਹ ਦੇ ਪਾਸਪੋਰਟ ਦਫਤਰ ਵਿਚ ਧਮਾਕਾ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਰਤਨਦੀਪ ਨੂੰ ਮੁੱਖ ਮੁਲਜ਼ਮ ਬਣਾਇਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਰਤਨਦੀਪ ਅਤੇ ਉਸ ਦੇ ਸਾਥੀਆਂ ਨੇ ਹਰਿਆਣਾ ਦੇ ਪਾਣੀਪਤ ਵਿਚ ਰੇਲਵੇ ਪੁਲ ਨੂੰ ਬੰਬ ਨਾਲ ਉਡਾ ਦਿਤਾ। ਪੁਲਿਸ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਰਤਨਦੀਪ ਦੀ ਸ਼ਮੂਲੀਅਤ ਸਾਹਮਣੇ ਆਈ ਸੀ।

(For more Punjabi news apart from one died in balachaur firing, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement