Haryana News: ਹਾਈਕੋਰਟ ਨੇ ਹਫ਼ਤਾ ਪਹਿਲਾਂ ਬਣੀ HSGMC ਕਮੇਟੀ 'ਤੇ ਲਗਾਈ ਰੋਕ, 28 ਨੂੰ ਹੋਵੇਗੀ ਅਗਲੀ ਸੁਣਵਾਈ
Published : Apr 4, 2024, 3:03 pm IST
Updated : Apr 4, 2024, 3:20 pm IST
SHARE ARTICLE
The High Court has placed a stay on the HSGMC committee Haryana News in punjabi
The High Court has placed a stay on the HSGMC committee Haryana News in punjabi

Haryana News: ਇਹ ਕਮੇਟੀ ਕੋਈ ਕੰਮ ਨਹੀਂ ਕਰ ਸਕੇਗੀ ਜਦੋਂਕਿ ਪਹਿਲਾਂ ਵਾਲੀ ਕਮੇਟੀ ਬਰਕਰਾਰ ਰਹੇਗੀ

The High Court has placed a stay on the HSGMC committee Haryana News in punjabi : ਪੰਜਾਬ ਤੇ ਹਰਿਆਣਾ ਤੇ ਹਰਿਆਣਾ ਹਾਈਕੋਰਟ ਨੇ ਇੱਕ ਹਫ਼ਤਾ ਪਹਿਲਾਂ ਬਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ’ਤੇ ਰੋਕ ਲਾ ਦਿੱਤੀ ਹੈ, ਜਿਸ ਕਾਰਨ ਹੁਣ ਇਹ ਕਮੇਟੀ ਕੋਈ ਕੰਮ ਨਹੀਂ ਕਰ ਸਕੇਗੀ ਜਦੋਂਕਿ ਪਹਿਲਾਂ ਵਾਲੀ ਕਮੇਟੀ ਬਰਕਰਾਰ ਰਹੇਗੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ।

ਇਹ ਵੀ ਪੜ੍ਹੋ: Darbar Sahib Dress Code News : ਬਿਨਾਂ ਵਰਦੀ ਦੇ ਨਜ਼ਰ ਨਹੀਂ ਆਉਣਗੇ ਹਰਿਮੰਦਰ ਸਾਹਿਬ ਦੇ 22 ਹਜ਼ਾਰ ਕਰਮਚਾਰੀ, ਡ੍ਰੈੱਸ ਕੋਡ ਲਾਗੂ 

ਪਿਛਲੀ ਕਮੇਟੀ ਦੇ ਕਾਰਜਕਾਰੀ ਮੈਂਬਰ ਰਹਿ ਚੁੱਕੇ ਵਿਨਰ ਸਿੰਘ ਨੇ ਨਵੀਂ ਕਮੇਟੀ ਦੇ ਗਠਨ 'ਤੇ ਇਤਰਾਜ਼ ਜਤਾਉਂਦੇ ਹੋਏ 1 ਅਪ੍ਰੈਲ ਨੂੰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਇਸ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਕਮੇਟੀ ਦੀ ਬਜਟ ਮੀਟਿੰਗ 28 ਮਾਰਚ ਨੂੰ ਹੋਣੀ ਸੀ, ਜਿਸ ਵਿੱਚ ਸਿਰਫ਼ ਬਜਟ ਪਾਸ ਕੀਤਾ ਜਾਣਾ ਸੀ। ਉਨ੍ਹਾਂ ਨੂੰ ਵੀ ਮੀਟਿੰਗ ਦਾ ਇਹੀ ਏਜੰਡਾ ਮਿਲਿਆ ਸੀ ਪਰ ਜਦੋਂ ਮੀਟਿੰਗ ਹੋਈ ਤਾਂ ਕਮੇਟੀ ਵਿੱਚ ਹੀ ਇਸ ਨੂੰ ਬਦਲ ਦਿੱਤਾ ਗਿਆ। ਮੀਟਿੰਗ ਵਿੱਚ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ, ਜੋ ਕਿ ਪੂਰੀ ਤਰ੍ਹਾਂ ਅਣਉਚਿਤ ਸੀ। ਇਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਵਿਨਰ ਸਿੰਘ ਨੇ ਕਿਹਾ ਕਿ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਨਾ ਸਿਰਫ਼ ਪ੍ਰਵਾਨ ਕੀਤਾ ਸਗੋਂ ਇਸ ਦੀ ਸੁਣਵਾਈ ਕਰਦਿਆਂ ਨਵੀਂ ਕਮੇਟੀ 'ਤੇ ਰੋਕ ਵੀ ਲਗਾ ਦਿੱਤੀ |

ਇਹ ਵੀ ਪੜ੍ਹੋ: Haryana News: ਵਿਦੇਸ਼ ਭੇਜਣ ਦੇ ਨਾਂ ਨੌਜਵਾਨਾਂ ਨਾਲ 90 ਲੱਖ ਦੀ ਠੱਗੀ, ਆਸਟ੍ਰੇਲੀਆ ਭੇਜਣ ਦੀ ਥਾਂ ਨੌਜਵਾਨਾਂ ਨੂੰ ਭੇਜਿਆ ਕੰਬੋਡੀਆ

ਹੁਣ ਨਵੀਂ ਕਮੇਟੀ ਕੋਈ ਕੰਮ ਨਹੀਂ ਕਰ ਸਕੇਗੀ ਜਦੋਂ ਕਿ ਪਿਛਲੀ ਕਮੇਟੀ ਕੰਮ ਕਰਦੀ ਮੰਨੀ ਜਾਵੇਗੀ। ਇਸ ਵਿੱਚ ਕਾਰਜਕਾਰਨੀ ਮੈਂਬਰ ਰਮਨੀਕ ਸਿੰਘ ਮਾਨ ਜਨਰਲ ਸਕੱਤਰ ਦੇ ਅਹੁਦੇ ’ਤੇ ਬਣੇ ਰਹਿਣਗੇ ਜਦਕਿ ਹੋਰ ਅਧਿਕਾਰੀ ਵੀ ਪਹਿਲਾਂ ਵਾਂਗ ਹੀ ਕੰਮ ਕਰਨਗੇ। ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਦਾ ਕਹਿਣਾ ਹੈ ਕਿ ਅਦਾਲਤ ਨੇ ਨਵੀਂ ਕਮੇਟੀ ’ਤੇ ਰੋਕ ਲਗਾ ਦਿੱਤੀ ਹੈ, ਪਰ ਉਸ ’ਤੇ ਨਹੀਂ। ਉਹ ਪਹਿਲਾਂ ਵੀ ਕਮੇਟੀ ਦੇ ਮੁਖੀ ਸਨ ਅਤੇ ਪਹਿਲਾਂ ਵਾਂਗ ਹੀ ਕੰਮ ਕਰਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਆਸ ਹੈ ਕਿ ਸਟੇਅ ਵੀ ਜਲਦੀ ਹੀ ਹਟਾ ਲਿਆ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਮੇਟੀ ਦੇ ਬੁਲਾਰੇ ਕਵਲਜੀਤ ਅਜਰਾਣਾ ਦਾ ਕਹਿਣਾ ਹੈ ਕਿ ਵਿਨਰ ਸਿੰਘ ਨੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੀਟਿੰਗ ਵਿੱਚ ਪੂਰਨ ਨਿਯਮਾਂ ਅਨੁਸਾਰ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਵਿਨਰ ਸਿੰਘ ਵੀ ਮੀਟਿੰਗ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਖੁਦ ਜਨਰਲ ਸਕੱਤਰ ਦੇ ਅਹੁਦੇ ਲਈ ਰਮਨੀਕ ਸਿੰਘ ਮਾਨ ਦੇ ਨਾਂ ਦੀ ਤਜਵੀਜ਼ ਰੱਖੀ ਪਰ 5 ਮੈਂਬਰਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਅਤੇ 28 ਮੈਂਬਰਾਂ ਨੇ ਸੁਖਵਿੰਦਰ ਸਿੰਘ ਮੰਡੇਰ ਦੀ ਹਮਾਇਤ ਕੀਤੀ। ਸਾਰੀ ਕਾਰਵਾਈ ਰਿਕਾਰਡ 'ਤੇ ਹੈ, ਜਿਸ ਬਾਰੇ ਅਦਾਲਤ ਨੂੰ ਜਾਣੂ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਸੱਚਾਈ ਅਦਾਲਤ ਦੇ ਸਾਹਮਣੇ ਆਵੇਗੀ। ਉਮੀਦ ਹੈ ਕਿ ਇਹ ਸਟੇਅ ਜਲਦੀ ਹੀ ਹਟਾ ਦਿੱਤਾ ਜਾਵੇਗਾ।

(For more Punjabi news apart from The High Court has placed a stay on the HSGMC committee Haryana News in punjabi, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement