ਖ਼ਬਰਾਂ |

ਤਾਜ਼ਾ |

ਅੰਮ੍ਰਿਤਪਾਲ ਦਾ ਗੰਨਮੈਨ ਵਰਿੰਦਰ ਫ਼ੌਜੀ ਮੁੜ ਅਦਾਲਤ ’ਚ ਪੇਸ਼, 14 ਦਿਨ ਦੀ ਭੇਜਿਆ ਜੁਡੀਸ਼ੀਅਲ ਹਿਰਾਸਤ ’ਚ
Published : Apr 4, 2025, 10:05 pm IST
Updated : Apr 4, 2025, 10:05 pm IST
SHARE ARTICLE
Virender Singh Fauji
Virender Singh Fauji

ਹੁਣ 18 ਅਪ੍ਰੈਲ ਨੂੰ ਮੁੜ ਵਰਿੰਦਰ ਸਿੰਘ ਨੂੰ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ

ਅਜਨਾਲਾ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ‘ਜਥੇਬੰਦੀ ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਅਤੇ ਸੱਭ ਤੋਂ ਨੇੜਲੇ ਸਾਥੀ ਵਰਿੰਦਰ ਸਿੰਘ ਫ਼ੌਜੀ ਨੂੰ ਅੱਜ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁੜ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ।

ਅਦਾਲਤ ਦੀ ਕਾਰਵਾਈ ਤੋਂ ਬਾਅਦ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਕ ਨੇ ਦਸਿਆ ਕਿ ਮੁਲਜ਼ਮ ਵਰਿੰਦਰ ਸਿੰਘ ਕੋਲੋਂ ਦੋ ਰਾਈਫਲ ਰਿਕਵਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਜਾਣਕਾਰੀ ਮਾਨਯੋਗ ਅਦਾਲਤ ਨੂੰ ਲਿਖਤੀ ਰੂਪ ਵਿਚ ਪੇਸ਼ ਕੀਤੀ ਗਈ ਹੈ ਅਤੇ ਮਾਣਯੋਗ ਅਜਨਾਲਾ ਅਦਾਲਤ ਨੇ ਮੁਲਜ਼ਮ ਵਰਿੰਦਰ ਸਿੰਘ ਨੂੰ ਮੁੜ 14 ਦਿਨ ਦੀ ਜੁਡੀਸ਼ਅਲ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਹੈ।

ਉਨ੍ਹਾਂ ਦਸਿਆ ਹੁਣ 18 ਅਪ੍ਰੈਲ ਨੂੰ ਮੁੜ ਵਰਿੰਦਰ ਸਿੰਘ ਨੂੰ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਮੁਲਜ਼ਮ ਦੇ ਵਕੀਲ ਰੀਤੂ ਰਾਜ ਨੇ ਦਸਿਆ ਕਿ ਅਜਨਾਲਾ ਪੁਲਸ ਨੇ ਰਿਕਵਰ ਕੀਤੀ ਹੋਈ ਕੋਈ ਵੀ ਵਸਤੂ ਸਾਹਮਣੇ ਪੇਸ਼ ਨਹੀਂ ਕੀਤੀ।

SHARE ARTICLE

ਏਜੰਸੀ

Advertisement

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM

Punjab Assembly Elections in November? Decoding the Political Meaning Behind Kejriwal's Statement

14 Jun 2026 3:10 PM

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM
Advertisement