
Student attempts suicide : ਮਛੇਰਿਆਂ ਨੇ ਬਚਾਈ ਲੜਕੀ ਦੀ ਜਾਨ
Student attempts suicide, jumps into Sutlej River Latest News in Punjabi : ਅੱਜ ਕੱਲ ਛੋਟੀਆਂ-ਛੋਟੀਆਂ ਗੱਲਾਂ ਤੋਂ ਬੱਚੇ ਅਤੇ ਲੋਕ ਪ੍ਰੇਸ਼ਾਨ ਹੋ ਕੇ ਅਪਣੇ ਕੀਮਤੀ ਜਾਨ ਗਵਾ ਰਹੇ ਹਨ ਅਤੇ ਖ਼ੁਦਕੁਸ਼ੀ ਵਰਗੇ ਗੰਭੀਰ ਕਦਮ ਉਠਾ ਰਹੇ ਹਨ। ਇਸੇ ਤਰ੍ਹਾਂ ਨੂਰਪੁਰ ਬੇਦੀ ਇਲਾਕੇ ਦੀ ਇਕ ਸਕੂਲ ਵਿਚ ਪੜ੍ਹਦੀ ਵਿਦਿਆਰਥਣ ਨੇ ਬੁੰਗਾ ਸਾਹਿਬ ਨਜ਼ਦੀਕ ਪੁੱਲ ਦੇ ਉਪਰੋਂ ਸਤਲੁਜ ਦਰਿਆ ਵਿਚ ਛਾਲ ਮਾਰ ਕੇ ਅਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਉੱਥੇ ਮੌਜੂਦ ਮਛੇਰਿਆਂ ਵਲੋਂ ਕਿਸ਼ਤੀਆਂ ਲਿਆ ਕੇ ਉਸ ਨੂੰ ਬਚਾਇਆ ਗਿਆ।
ਜਾਣਕਾਰੀ ਅਨੁਸਾਰ ਨੂਰਪੁਰ ਬੇਦੀ ’ਚ ਬੂੰਗਾ ਸਾਹਿਬ ਰੋਡ ’ਤੇ ਇਕ ਸਕੂਲ ਦੀ ਵਿਦਿਆਰਥਣ ਨੇ ਲੋਕਾਂ ਦੇ ਸਾਹਮਣੇ ਹੀ ਪੁਲ ਦੇ ਉੱਪਰੋਂ ਸਤਲੁਜ ਦਰਿਆ ਵਿਚ ਛਾਲ ਮਾਰ ਦਿਤੀ। ਲੋਕਾਂ ਵਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਲੜਕੀ ਨੂੰ ਬਚਾ ਨਾ ਸਕੇ। ਜਿਸ ਤੋਂ ਬਾਅਦ ਉੱਥੇ ਮੌਜੂਦ ਮਛੇਰਿਆਂ ਵਲੋਂ ਕਿਸ਼ਤੀਆਂ ਲਿਆ ਕੇ ਬੱਚੀ ਦੀ ਜਾਨ ਬਚਾਈ ਗਈ ਅਤੇ ਬੱਚੀ ਨੂਰਪੁਰ ਬੇਦੀ ਦੇ ਹੀ ਕਿਸੇ ਪਿੰਡ ਦੀ ਦੱਸੀ ਜਾ ਰਹੀ ਹੈ।