
ਕਿਰਾਏ 'ਤੇ ਰਹਿ ਸੀ ਮਜ਼ਦੂਰ
ਮਾਛੀਵਾੜਾ: ਸ਼੍ਰੀ ਮਾਛੀਵਾੜਾ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ ਸ਼੍ਰੀ ਚਰਣ ਕੰਵਲ ਸਾਹਿਬ ਵਿਚ ਕਮਰਾ ਕਰਾਏ ਤੇ ਲੈ ਕੇ ਮਜ਼ਦੂਰ ਨੇ ਮਾਨਸਿਕ ਪਰੇਸ਼ਾਨੀ ਦੇ ਚਲਦੇ ਆਤਮ ਹੱਤਿਆ ਕਰ ਲਈ। ਗੁਰਦੁਆਰੇ ਵਿਚ ਜਦੋਂ ਮੁਲਾਜ਼ਮ ਸਫ਼ਾਈ ਕਰ ਗਿਆ ਤਾਂ ਕਮਰੇ ਵਿਚ ਪੱਖੇ ਨਾਲ ਮਜ਼ਦੂਰ ਨੂੰ ਲਟਕਦਾ ਵੇਖ ਮੈਨੇਜਰ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਉਸ ਦੇ ਕਰਾਏ ਦੇ ਕਮਰੇ ਵਿਚੋਂ ਆਤਮ ਹੱਤਿਆ ਪੱਤਰ ਵੀ ਮਿਲਿਆ।
Photo
ਜਿਸ ਵਿਚ ਮਜ਼ਦੂਰ ਨੇ ਲਿਖਿਆ ਸੀ ਕਿ ਇਸ ਘਟਨਾ ਪਿੱਛੇ ਕਿਸੇ ਦਾ ਵੀ ਹੱਥ ਨਹੀਂ ਸੀ। ਉਸ ਨੇ ਅੱਗੇ ਲਿਖਿਆ ਸੀ ਕਿ ਉਹ ਬੀਮਾਰੀ ਤੋਂ ਪਰੇਸ਼ਾਨ ਸੀ ਅਤੇ ਇਸ ਲਈ ਉਹ ਆਤਮ ਹੱਤਿਆ ਕਰ ਰਿਹਾ ਹੈ। ਗੁਰਦੁਆਰੇ ਦੇ ਮੈਨੇਜਰ ਨੇ ਦਸਿਆ ਕਿ ਬੀਤੀ ਰਾਤ ਕਰੀਬ ਪੌਣੇ 9 ਵਜੇ ਆਕਾਸ਼ ਕੁਮਾਰ ਮਜ਼ਦੂਰ ਜੋ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਰਹਿਣ ਵਾਲਾ ਹੈ ਇੱਥੇ ਕਰਾਏ ਤੇ ਰਹਿਣ ਆਇਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਲਈ ਮ੍ਰਿਤਕ ਸ਼ਰੀਰ ਨੂੰ ਸਮਰਾਲਾ ਦੇ ਸਿਵਿਲ ਹਸਪਤਾਲ ਵਿਚ ਭੇਜ ਦਿੱਤਾ ਸੀ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।