ਫ਼ਰੀਦਕੋਟ 'ਚ 12 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼
Published : May 4, 2020, 10:12 pm IST
Updated : May 4, 2020, 10:12 pm IST
SHARE ARTICLE
1
1

ਫ਼ਰੀਦਕੋਟ 'ਚ 12 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼

ਕੋਟਕਪੂਰਾ, 4 ਮਈ (ਗੁਰਿੰਦਰ ਸਿੰਘ) : ਹਜ਼ੂਰ ਸਾਹਿਬ ਤੋਂ ਹਾਲ ਹੀ ਵਿਚ ਫਰੀਦਕੋਟ ਜ਼ਿਲ੍ਹੇ ਦੇ ਪਰਤੇ 130 ਸ਼ਰਧਾਲੂਆਂ 'ਚੋਂ ਪਹਿਲਾਂ 3 ਅਤੇ ਹੁਣ 12 ਦੀ ਕੋਰੋਨਾ ਸੈਂਪਲਾਂ ਦੀ ਰੀਪੋਰਟ ਪਾਜ਼ੇਟਿਵ ਆਉਣ ਨਾਲ ਗਿਣਤੀ 15 ਜਦਕਿ ਪਹਿਲਾਂ ਵਾਲੇ 1 ਮਰੀਜ਼ ਨੂੰ ਜੋੜ ਕੇ ਕੋਰੋਨਾ ਦੇ ਲੱਛਣ ਪਾਏ ਜਾਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 16 ਹੋ ਗਈ। 2

ਅੱਜ ਸਿਹਤ ਵਿਭਾਗ ਦੀਆਂ ਐਂਬੂਲੈਂਸ ਗੱਡੀਆਂ ਨੇ ਤੁਰਤ ਉਕਤ 12 ਮਰੀਜ਼ਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਸਥਿਤ ਆਈਸੋਲੇਸ਼ਨ ਵਾਰਡ 'ਚ ਪਹੁੰਚਾਇਆ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਨੇ ਦਸਿਆ ਕਿ ਹੁਣ ਤਕ 130 ਸ਼ਰਧਾਲੂਆਂ 'ਚੋਂ 51 ਦੀ ਰੀਪੋਰਟ ਪ੍ਰਾਪਤ ਹੋਈ ਹੈ, ਜਦਕਿ 79 ਦੀ ਰੀਪੋਰਟ ਆਉਣੀ ਅਜੇ ਬਾਕੀ ਹੈ।

ਬਾਹਰਲੇ ਸੂਬਿਆਂ ਤੋਂ ਆਏ ਕਰੀਬ 1154 ਵਿਅਕਤੀਆਂ ਅਤੇ ਜ਼ਿਲ੍ਹੇ 'ਚ ਆਮ ਲੋਕਾਂ ਲਈ ਸਥਾਪਤ ਫਲੂ ਕਾਰਨਰ 'ਤੇ ਕੋਰੋਨਾ ਦੇ ਅੱਜ ਤਕ ਕੁਲ 1586 ਸੈਂਪਲ ਇਕੱਤਰ ਕਰ ਕੇ ਲੈਬ ਵਿਚ ਭੇਜੇ ਜਾ ਚੁੱਕੇ ਹਨ। ਉਨ੍ਹਾਂ ਦਸਿਆ ਕਿ ਅੱਜ ਦੀਆਂ ਪ੍ਰਾਪਤ ਹੋਈਆਂ ਰੀਪੋਰਟਾਂ ਮੁਤਾਬਕ 10 ਮਰੀਜ਼ ਪਿੰਡ ਸੰਧਵਾਂ ਨਾਲ ਸਬੰਧਤ ਹਨ, ਇਕ ਦਾ ਸਬੰਧ ਕੋਟਕਪੂਰਾ ਦੇ ਮੁਹੱਲਾ ਪ੍ਰੇਮ ਨਗਰ ਨਾਲ ਹੈ, ਜਦਕਿ ਇਕ ਪੀਆਰਟੀਸੀ ਦਾ ਡਰਾਈਵਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰੀ ਦਾ ਵਸਨੀਕ ਹੈ। ਉਨ੍ਹਾਂ ਦਸਿਆ ਕਿ ਉਕਤਾਨ 'ਚ ਕੋਰੋਨਾ ਬੀਮਾਰੀ ਦੇ ਲੱਛਣ ਦਿਖਾਈ ਨਹੀਂ ਦਿੰਦੇ ਪਰ ਸੈਂਪਲਾਂ ਦੀ ਰੀਪੋਰਟ ਪਾਜ਼ੇਟਿਵ ਆਉਣ ਨਾਲ ਹੀ ਪਤਾ ਲੱਗਾ ਹੈ ਕਿ ਉਹ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਪੀੜਤ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement