
ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਆਦਿ ਹਨ ਦੋਸ਼ੀ
ਜਲਾਲਾਬਾਦ(ਅਰਵਿੰਦਰ ਤਨੇਜਾ)- ਜਲਾਲਾਬਾਦ ਦੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਹਵਾਈ ਫਾਇਰ ਕਰਨ ਵਾਲੇ 2 ਵਿਅਕਤੀਆਂ ਨੂੰ ਪੁਲਿਸ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਦੇਸੀ ਪਿਸਟਲ ਤੇ 1 ਜਿੰਦਾ ਕਾਰਤੂਸ ਤੇ ਖੋਲ੍ਹ ਸਣੇ ਗ੍ਰਿਫਤਾਰ ਕੀਤਾ।
arrest
ਇਸ ਦੀ ਜਾਣਕਾਰੀ ਥਾਣਾ ਸਦਰ ਜਲਾਲਾਬਾਦ ਦੇ ਏ.ਐੱਸ.ਆਈ ਬਲਕਾਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਪਰਮਜੀਤ ਸਿੰਘ ਊਰਫ ਪੰਮਾ ਪੁੱਤਰ ਹਰਭਜਨ ਸਿੰਘ ਵਾਸੀਆਨ ਫੱਤੂ ਵਾਲਾ ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਆਦਿ ਹਨ ਅਤੇ ਜਿਨ੍ਹਾਂ ਦੇ ਕੋਲ 1 ਨਾਜਾਇਜ਼ ਪਿਸਟਲ ਵੀ ਹੈ।
arrest
ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਨੇ 30 ਅਪ੍ਰੈਲ ਦੀ ਰਾਤ ਨੂੰ ਸ਼ੋਰ ਸ਼ਰਾਬਾ ਕਰਦੇ ਹੋਏ ਨਾਜਾਇਜ਼ ਪਿਸਟਲ ਨਾਲ ਫਾਇਰ ਵੀ ਕੀਤੇ ਹਨ ਅਤੇ ਮੋਟਰਸਾਈਕਲ ਅਪਾਚੀ ਰੰਗ ਚਿੱਟਾ ’ਤੇ ਸਵਾਰ ਹੋ ਕੇ ਸ਼ਹਿਰ ਨੂੰ ਆ ਰਹੇ ਹਨ।
COURT
ਉਨ੍ਹਾਂ ਕਿਹਾ ਕਿ ਮੁਖ਼ਬਰ ਦੀ ਠੋਸ ਇਤਲਾਹ ਹੋਣ ਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਕਰ ਕੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਪਾਸੋ 1 ਦੇਸੀ ਨਾਜਾਇਜ਼ ਪਿਸਟਲ 7.65 ਸਮੇਤ 01 ਜਿੰਦਾ ਕਾਰਤੂਸ ਖੋਲ੍ਹ ਸਮੇਤ ਕਾਬੂ ਕਰ ਕੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ASI