ਪੰਜਾਬ ਦੀ ਧੀ ਨੇ ਵਿਦੇਸ਼ 'ਚ ਰੁਸ਼ਨਾਇਆ ਨਾਮ, ਅਮਰੀਕਾ 'ਚ ਵਿਗਿਆਨੀ ਬਣੀ ਹੁਸ਼ਿਆਰਪੁਰ ਦੀ ਸ਼ੈਲੀ ਸਰਦੂਲ ਸਿੰਘ 
Published : May 4, 2022, 7:42 pm IST
Updated : May 4, 2022, 7:43 pm IST
SHARE ARTICLE
Hoshiarpur based shelley Sardul Singh became a scientist in USA
Hoshiarpur based shelley Sardul Singh became a scientist in USA

1 ਲੱਖ 30 ਹਜ਼ਾਰ ਡਾਲਰ ਦਾ ਮਿਲੇਗਾ ਸਾਲਾਨਾ ਪੈਕੇਜ 

ਹੁਸ਼ਿਆਰਪੁਰ : ਪੰਜਾਬ ਦੀ ਧੀ ਨੇ ਵਿਦੇਸ਼ ਦੀ ਧਰਤੀ 'ਤੇ ਵੱਡਾ ਨਾਮਣਾ ਖੱਟਿਆ ਹੈ ਅਤੇ ਸਿਰਫ ਸੂਬੇ ਦਾ ਹੀ ਨਹੀਂ ਸਗੋਂ ਦੇਸ਼ ਦਾ ਵੀ ਨਾਮ ਰੌਸ਼ਨ ਕੀਤਾ ਹੈ। ਹੁਸ਼ਿਆਰਪੁਰ ਦੇ ਮੁਹੱਲਾ ਵਿਜੇ ਨਗਰ ਦੀ ਰਹਿਣ ਵਾਲੀ ਸ਼ੈਲੀ ਸਰਦੂਲ ਸਿੰਘ ਨੇ ਅਮਰੀਕਾ ਵਿਚ ਵਿਗਿਆਨੀ ਬਣ ਕੇ ਆਪਣੇ ਇਲਾਕੇ ਦਾ ਨਾਮ ਪੂਰੀ ਦੁਨੀਆ ਵਿਚ ਚਮਾਇਆ ਹੈ।

Dr. Sardul Singh Dr. Sardul Singh

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ਼ੈਲੀ ਸਰਦੂਲ ਸਿੰਘ ਦੇ ਪਿਤਾ ਡਾ. ਸਰਦੂਲ ਸਿੰਘ ਨੇ ਦੱਸਿਆ ਕਿ ਆਪਣੀ ਧੀ ਦੀ ਇਸ ਉਪਲਭਦੀ 'ਤੇ ਉਹ ਬਹੁਤ ਹੀ ਖੁਸ਼ ਹਨ। ਦਸ ਦੇਈਏ ਕਿ ਡਾ. ਸਰਦੂਲ ਸਿੰਘ ਖ਼ੁਦ ਵੀ ਸੀਨੀਅਰ ਮੈਡੀਕਲ ਅਫ਼ਸਰ ਰਹਿ ਚੁੱਕੇ ਹਨ। ਉਨ੍ਹਾਂ ਆਪਣੀ ਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੈਲੀ ਸਰਦੂਲ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਹੁਸ਼ਿਆਰਪੁਰ ਦੇ ਐੱਸ. ਏ. ਵੀ. ਜੈਨ ਡੇਅ ਬੋਰਡਿੰਗ ਤੋਂ ਪੂਰੀ ਕੀਤੀ ਸੀ ਅਤੇ 12ਵੀਂ ਦੀ ਪ੍ਰੀਖਿਆ ਸ਼ਹਿਰ ਦੇ ਹੀ ਇਕ ਨਿੱਜੀ ਇੰਸਟੀਚਿਊਟ ਤੋਂ ਕੀਤੀ ਸੀ।

letterletter

ਜਿਸ ਤੋਂ ਬਾਅਦ ਸ਼ੈਲੀ ਸਰਦੂਲ ਸਿੰਘ ਨੇ ਆਪਣੀ ਐੱਮ. ਐੱਸ. ਸੀ. ਆਨਰਜ਼ ਦੀ ਸਿੱਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੀ. ਐੱਚ. ਡੀ. ਇਮਟੈਕ ਚੰਡੀਗੜ੍ਹ ਤੋਂ ਮੁਕੰਮਲ ਕੀਤੀ ਹੈ। ਉਨ੍ਹਾਂ ਦੇ ਪਿਤਾ ਡਾ. ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਇਕ ਸਾਲ ਪਹਿਲਾਂ ਹੀ ਅਮਰੀਕਾ ਵਿਖੇ ਆਪਣੇ ਪਤੀ ਨਾਲ ਗਈ ਸੀ, ਜਿੱਥੇ ਕਿ ਸ਼ੈਲੀ ਸਰਦੂਲ ਸਿੰਘ ਵਿਸ਼ਵ ਪੱਧਰੀ ਹਾਰਵਡ ਯੂਨੀਵਰਸਿਟੀ ਵਿਚ ਸਿੱਖਿਆ ਹਾਸਲ ਕਰਕੇ ਬੋਸਟਨ ਸਿਟੀ ਦੀ ਕੰਪਨੀ ਇਨਟੇਲੀਆ ਥੇਰੇਪਿਊਟਿਕਸ 'ਚ ਵਿਗਿਆਨੀ ਵਜੋਂ ਨਿਯੁਕਤ ਹੋਈ ਹੈ।

letterletter

ਜਿਥੇ ਉਸ ਨੂੰ 1 ਲੱਖ 30 ਹਜ਼ਾਰ ਡਾਲਰ ਦਾ ਸਾਲਾਨਾ ਪੈਕੇਜ ਮਿਲੇਗਾ। ਮਾਪਿਆਂ ਨੂੰ ਆਪਣੀ ਧੀ ਦੇ ਵਿਗਿਆਨੀ ਬਣਨ ਨਾਲ ਬੇਹਦ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਡਾ. ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ 2020 ਵਿਚ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਬੇਟਾ ਨਿਊਜ਼ੀਲੈਂਡ ਵਿਚ ਰਹਿ ਰਿਹਾ ਹੈ ਜਿਸ ਕਾਰਨ ਉਹ ਇਥੇ ਪੰਜਾਬ ਵਿਚ ਆਪਣੇ ਘਰ 'ਚ ਇਕੱਲੇ ਹੀ ਹਨ। ਇਸ ਮੌਕੇ ਉਹ ਆਪਣੀ ਧੀ ਦੀ ਇਹ ਖੁਸ਼ੀ ਇਕੱਲੇ ਹੀ ਮਨਾ ਰਹੇ ਹਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement