
ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਅਣਪਛਾਤੇ ਵਿਆਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਕਾਰਵਾਈ
ਕਪੂਰਥਲਾ: ਸੂਬੇ 'ਚ ਚੋਰੀ ਦੀਆਂ ਘਟਨਾਵਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਲੁਟੇਰੇ ਬੇਖ਼ੋਫ਼ ਘੁੰਮ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਬਿਜਲੀ ਵਿਭਾਗ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ.
ਇਥੇ ਨਡਾਲਾ ਵਿਖੇ ਚੋਰਾਂ ਨੇ ਹਥਿਆਰਾਂ ਦੀ ਨੋਕ 'ਤੇ ਸੁਨਿਆਰੇ ਤੋਂ 35 ਲੱਖ ਦੀ ਨਗਦੀ ਲੁੱਟ ਲਈ। ਜਾਣਕਾਰੀ ਅਨੁਸਾਰ ਸੁਨਿਆਰਾ ਅਪਣੇ ਪਰਿਵਾਰ ਸਣੇ ਕਾਰ ਵਿਚ ਸਵਾਰ ਹੋ ਕੇ ਵਾਇਆ ਨਡਾਲਾ- ਢਿਲਵਾਂ ਤੋਂ ਅੰਮ੍ਰਿਤਸਰ ਵਿਖੇ ਆਪਣੀ ਰਿਹਾਇਸ਼ 'ਤੇ ਜਾ ਰਿਹਾ ਸੀ।
ਇਹ ਵੀ ਪੜ੍ਹੋ: ਆਲਟੋ ਕਾਰ 'ਤੇ ਪਲਟਿਆ ਸੀਮਿੰਟ ਨਾਲ ਭਰਿਆ ਟੈਂਕਰ, 7 ਲੋਕਾਂ ਦੀ ਮੌਤ
ਜਦ ਉਹ ਨਡਾਲਾ- ਢਿਲਵਾ ਰੋਡ 'ਤੇ ਪੁੱਜਾ ਤਾਂ ਇਕ ਕਾਰ ਵਿਚ ਸਵਾਰ ਲੁਟੇਰਿਆਂ ਨੇ ਸੁਨਿਆਰੇ ਦੀ ਕਾਰ ਨੂੰ ਘੇਰ ਕੇ ਉਸ ਕੋਲੋ ਹਥਿਆਰ ਦੀ ਨੋਕ ਤੇ 35 ਲੱਖ ਦੀ ਨਗਦੀ ਤੇ ਉਸਦੀ ਘਰਵਾਲੀ ਦੇ ਪਾਏ ਗਹਿਣੇ ਉਤਰਵਾ ਲਏ ਤੇ ਫਰਾਰ ਹੋ ਗਏ। ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਅਣਪਛਾਤੇ ਵਿਆਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।