
ਅੰਮ੍ਰਿਤਪਾਲ ਦੇ ਫਰਾਰ ਹੋਣ ਤੋਂ ਬਾਅਦ ਕਿਰਨਦੀਪ ਕੌਰ ਦੀ ਪਹਿਲੀ ਮੁਲਾਕਾਤ
ਅੰਮ੍ਰਿਤਸਰ - ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਅੱਜ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਅੰਮ੍ਰਿਤਪਾਲ ਨੂੰ ਮਿਲਣ ਪਹੁੰਚੀ। ਇਜਾਜ਼ਤ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਸੋਮਵਾਰ ਨੂੰ ਹੀ ਘਰੋਂ ਮੁਲਾਕਾਤ ਲਈ ਨਿਕਲ ਗਈ ਸੀ। ਪ੍ਰਸ਼ਾਸਨ ਨੇ ਕਿਰਨਦੀਪ ਦੇ ਪਰਿਵਾਰ ਨੂੰ ਮੁਲਾਕਾਤ ਦੀ ਇਜਾਜ਼ਤ ਦੇ ਦਿਤੀ ਸੀ। ਇਸ ਮੌਕੇ ਦਲਜੀਤ ਕਲਸੀ ਦੀ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਪੁੱਜੇ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਰੱਖਿਆ ਗਿਆ ਹੈ।
Kirandeep Kaur
ਮਿਲੀ ਜਾਣਕਾਰੀ ਅਨੁਸਾਰ ਕਿਰਨਦੀਪ ਕੌਰ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਸੜਕ ਰਾਹੀਂ ਦਿੱਲੀ ਲਈ ਰਵਾਨਾ ਹੋਈ ਸੀ। ਉਹ ਸੋਮਵਾਰ ਸ਼ਾਮ ਤੋਂ ਵੀਰਵਾਰ ਸਵੇਰ ਤੱਕ ਦਿੱਲੀ ਵਿਚ ਰਹੀ। ਉਹ ਵੀਰਵਾਰ ਸਵੇਰੇ ਹੀ ਦਿੱਲੀ ਤੋਂ ਅਸਾਮ ਲਈ ਰਵਾਨਾ ਹੋਈ। ਦੂਜੇ ਪਾਸੇ ਵੀਰਵਾਰ ਨੂੰ ਚਾਚਾ ਅਤੇ ਚਚੇਰੇ ਭਰਾ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਆਏ ਸਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਕੇ ਇਸ ਕੇਸ ਵਿਚ ਫਸੇ ਸਿੱਖਾਂ ਨੂੰ ਇੱਕਜੁੱਟ ਹੋ ਕੇ ਕੇਸ ਲੜਨ ਦੀ ਸਲਾਹ ਦਿੱਤੀ।