
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਾਇਆ ਕਿ ਉਨ੍ਹਾਂ ਦੇ ਭਾਰਤੀ ਪਾਸਪੋਰਟਾਂ ’ਤੇ ਸ਼ੈਂਗੇਨ ਵੀਜ਼ਾ ਜਾਅਲੀ ਸਨ
‘Agent’ arrested for arranging fake Schengen visas for Punjab youth : ਦਿੱਲੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਇਕ 29 ਸਾਲਾ ਵਿਅਕਤੀ ਨੂੰ ਪੰਜਾਬ ਦੇ ਦੋ ਯਾਤਰੀਆਂ ਨੂੰ ਰੋਮ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਸਵੀਡਨ ਜਾਣ ਲਈ ਜਾਅਲੀ ਸ਼ੈਂਗੇਨ ਵੀਜ਼ਾ ਪ੍ਰਾਪਤ ਕਰਨ ਵਿਚ ਮਦਦ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਅਭਿਨੇਸ਼ ਸਕਸੈਨਾ ਨੂੰ ਦੋ ਯਾਤਰੀਆਂ ਨੂੰ ਜਾਅਲੀ ਪਾਸਪੋਰਟ ਪ੍ਰਦਾਨ ਕਰਨ ਦੇ ਦੋਸ਼ ’ਚ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਨੂੰ ਦੋਹਾ ਰਾਹੀਂ ਰੋਮ ਜਾਣ ਵਾਲੀ ਉਡਾਣ ’ਚ ਚੜ੍ਹਨ ਦੀ ਕੋਸ਼ਿਸ਼ ਕਰਦੇ ਸਮੇਂ ਹਵਾਈ ਅੱਡੇ ’ਤੇ ਰੋਕਿਆ ਗਿਆ ਸੀ।
ਯੂਰਪ ਦੇ ਕੁਝ ਦੇਸ਼ਾਂ ’ਚ ਥੋੜ੍ਹੇ ਸਮੇਂ ਲਈ ਠਹਿਰਨ ਲਈ ਸ਼ੈਂਗੇਨ ਵੀਜ਼ਾ ਦਿਤਾ ਜਾਂਦਾ ਹੈ। ਦੋਵੇਂ ਯਾਤਰੀ ਅਪਣੇ ਇਕ ਰਿਸ਼ਤੇਦਾਰ ਰਾਹੀਂ ਲੱਲੀ ਨਾਮ ਦੇ ਏਜੰਟ ਦੇ ਸੰਪਰਕ ਵਿਚ ਆਏ ਸਨ, ਜਿਸਨੇ ਕਥਿਤ ਤੌਰ ’ਤੇ ਉਨ੍ਹਾਂ ਦੇ ਯਾਤਰਾ ਦਸਤਾਵੇਜ਼ਾਂ ਅਤੇ ਟਿਕਟਾਂ ਦਾ ਪ੍ਰਬੰਧ ਕਰਨ ਲਈ 31 ਲੱਖ ਰੁਪਏ ਦੀ ਮੰਗ ਕੀਤੀ ਸੀ। ਉਸਦੇ ਨਿਰਦੇਸ਼ਾਂ ’ਤੇ ਅਭਿਨੇਸ਼ ਨੇ ਦੋਵਾਂ ਦੇ ਜਾਣ ਤੋਂ ਪਹਿਲਾਂ ਜਾਅਲੀ ਦਸਤਾਵੇਜ਼ ਦਿੱਲੀ ਦੇ ਮਹੀਪਾਲਪੁਰ ਦੇ ਇਕ ਹੋਟਲ ਵਿਚ ਪਹੁੰਚਾ ਦਿਤੇ।
ਅਧਿਕਾਰੀ ਨੇ ਦਸਿਆ ਕਿ ਯਾਤਰੀਆਂ ਦੀ ਪਛਾਣ ਤਰਨਵੀਰ ਸਿੰਘ (18) ਅਤੇ ਗਗਨਦੀਪ ਸਿੰਘ (20) ਵਜੋਂ ਹੋਈ ਹੈ, ਦੋਵੇਂ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। 21-22 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਹ ਆਈਜੀਆਈ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਡੈਸਕ ’ਤੇ ਕਲੀਅਰੈਂਸ ਲਈ ਪਹੁੰਚੇ ਸਨ ਜਿੱਥੇ ਉਸਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਵਧੀਕ ਪੁਲਿਸ ਕਮਿਸ਼ਨਰ (ਆਈਜੀ) ਊਸ਼ਾ ਰੰਗਨਾਨੀ ਨੇ ਕਿਹਾ ਕਿ ਜਾਂਚ ਦੌਰਾਨ, ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਾਇਆ ਕਿ ਉਨ੍ਹਾਂ ਦੇ ਭਾਰਤੀ ਪਾਸਪੋਰਟਾਂ ’ਤੇ ਸ਼ੈਂਗੇਨ ਵੀਜ਼ਾ ਜਾਅਲੀ ਸਨ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁਧ ਭਾਰਤੀ ਦੰਡਾਵਲੀ (ਬੀਐਨਐਸ) ਅਤੇ ਪਾਸਪੋਰਟ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
(For more news apart from 'Punjab Agent Arrested News in punjabi' stay tuned to Rozana Spokesman)