12 ਕਰੋੜੀ ਜ਼ਮੀਨ ਖ਼ਰੀਦ ਘਪਲਾ
Published : Jun 4, 2018, 11:20 am IST
Updated : Jun 4, 2018, 11:20 am IST
SHARE ARTICLE
Sikander Singh Maluka
Sikander Singh Maluka

ਸਾਬਕਾ ਮੰਤਰੀ ਮਲੂਕਾ ਅਤੇ ਦੋ ਅਫ਼ਸਰਾਂ ਤਕ ਪੁੱਜਣ ਲਈ ਕਾਨੂੰਨ ਦੇ ਹੱਥ ਬੋਨੇ

ਚੰਡੀਗੜ੍ਹ, (ਕਮਲਜੀਤ ਸਿੰਘ ਬਨਵੈਤ), ਕਾਨੂੰਨ ਦੇ ਹੱਥ ਬਹੁਤ ਲੰਬੇ ਮੰਨੇ ਜਾਂਦੇ ਆ ਰਹੇ ਹਨ ਪਰ 12 ਕਰੋੜੀ ਜ਼ਮੀਨ ਖ਼ਰੀਦ ਘਪਲੇ ਦੇ ਕੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਦੋ ਸੇਵਾ ਮੁਕਤ ਆਈ.ਏ.ਐਸ ਅਫ਼ਸਰ ਐਸ.ਐਸ. ਬੈਂਸ ਅਤੇ ਜੀ.ਕੇ. ਸਿੰਘ ਤਕ ਪੁੱਜਣ ਲਈ ਛੋਟੇ ਪੈ ਗਏ ਹਨ।

Sikander Singh MalukaSikander Singh Malukaਕੇਸ ਵਿਚ ਕਥਿਤ ਤੌਰ 'ਤੇ ਸ਼ਾਮਲ ਤਿੰਨੋਂ ਜਣੇ ਵਾਹਵਾ ਅਸਰ ਰਸੂਖ ਵਾਲੇ ਦੱਸੇ ਜਾਂਦੇ ਹਨ ਅਤੇ ਇਨ੍ਹਾਂ ਵਿਚੋਂ ਇਕ ਜਣੇ ਦੇ ਦੋ ਅਤਿ ਨਜ਼ਦੀਕੀ ਰਿਸ਼ਤੇਦਾਰ ਪੰਜਾਬ ਪੁਲਿਸ ਵਿਚ ਆਈ.ਪੀ.ਐਸ. ਹਨ ਜਿਨ੍ਹਾਂ ਦੇ ਦਬਾਅ ਮੂਹਰੇ ਵਿਜੀਲੈਂਸ ਦੀਆਂ ਬਾਹਾਂ ਬੋਨੀਆਂ ਹੋ ਕੇ ਰਹਿ ਗਈਆਂ ਹਨ। ਇਹੋ ਵਜ੍ਹਾ ਹੈ ਕਿ ਵਿਜੀਲੈਂਸ ਇਨ੍ਹਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਹੋ ਗਈ ਹੈ।

ਪਿੰਡ ਝਿਊਰਹੇੜੀ ਵਿਚ ਪੈਂਦੀ ਇਸ ਜ਼ਮੀਨ ਘੋਟਾਲੇ ਵਿਚ ਪੰਚਾਇਤ ਵਿਭਾਗ ਦੇ 13 ਹੇਠਲੇ ਮੁਲਾਜ਼ਮ ਗ੍ਰਿਫ਼ਤਾਰ ਕੀਤੇ ਜਾ ਚੁਕੇ ਹਨ ਜਦੋਂ ਕਿ ਦੋ ਸਾਬਕਾ ਆਈ.ਏ.ਐਸ. ਅਧਿਕਾਰੀਆਂ ਅਤੇ ਸਾਬਕਾ ਮੰਤਰੀ ਦੀ ਸ਼ਮੂਲੀਅਤ ਵੀ ਸਾਹਮਣੇ ਆ ਗਈ ਹੈ। ਕੌਮਾਂਤਰੀ ਏਅਰਪੋਰਟ ਵਾਸਤੇ ਪਿੰਡ ਝਿਊਰਹੇੜੀ ਦੀ 36 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ ਜਿਸ ਦਾ ਮੁਆਵਜ਼ਾ ਡੇਢ ਕਰੋੜ ਪ੍ਰਤੀ ਏਕੜ ਦਿਤਾ ਗਿਆ ਸੀ।

Vigilance Bureau PunjabVigilance Bureau Punjabਇਹ ਕੁਲ ਰਕਮ 54 ਕਰੋੜ 7 ਲੱਖ ਰੁਪਏ ਬਣਦੀ ਸੀ। ਰਕਮ ਵੰਡਣ ਦੀ ਜ਼ਿੰਮੇਵਾਰੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸੌਂਪੀ ਗਈ ਸੀ ਪਿੰਡ ਪੰਚਾਇਤ ਨੇ ਐਕੁਆਇਰ ਕੀਤੀ ਜ਼ਮੀਨ ਦੇ ਬਦਲੇ ਜ਼ਿਲ੍ਹੇ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕਰੀਮਪੁਰ ਅਤੇ ਕੰਡੀਪੁਰਾ ਵਿਚ ਜ਼ਮੀਨ ਖ਼ਰੀਦ ਲਈ ਸੀ। ਇਸ ਜ਼ਮੀਨ ਦਾ ਮੁਲ ਕੁਲੈਕਟਰ ਰੇਟ ਤੋਂ 6 ਗੁਣਾ ਵੱਧ ਉਤਾਰਿਆ ਗਿਆ। ਵਿਜੀਲੈਂਸ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਕੁਲੈਕਟਰ ਰੇਟ ਅਤੇ ਜ਼ਮੀਨ ਦਿਤੇ ਭਾਅ ਵਿਚਲੀ ਰਕਮ ਵਿਭਾਗ ਦੇ ਉਚ ਅਧਿਕਾਰੀਆਂ ਨੇ ਹੱਥੋਂ ਹੱਥੀਂ ਵਾਪਸ ਲੈ ਲਈ ਸੀ।

ਦਿਲਚਸਪ ਗੱਲ ਹੈ ਕਿ ਪੇਂਡੂ ਵਿਕਾਸ ਅਤੇ ਪੰਚਾÎਇਤ ਵਿਭਾਗ ਨੂੰ ਪ੍ਰਾਪਤ ਹੋਈ ਰਕਮ ਵਿਚੋਂ 5 ਕਰੋੜ ਰੁਪਏ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੂੰ ਦਿਤੇ ਗਏ ਹਨ ਜਿਸ ਦਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਸੀ। ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ ਮਲੂਕਾ ਦਾ ਬੇਟਾ ਦਸਿਆ ਗਿਆ ਹੈ। ਵਿਜੀਲੈਂਸ ਦੀ ਜਾਂਚ ਦੌਰਾਨ ਪੰਚਾਇਤ ਵਿਭਾਗ ਦੇ ਬੀ.ਡੀ.ਪੀ.ਓ. ਗੁਰਿੰਦਰ ਸਿੰਘ ਸਰਾ, ਬੀ.ਡੀ.ਪੀ.ਓ. ਮਲਵਿੰਦਰ ਸਿੰਘ ਅਤੇ ਪੰਚਾਇਤ ਸਕੱਤਰ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Panchayati Raj Panchayati Raj ਪਿੰਡ ਝਿਊਰਹੇੜੀ ਦੇ ਸਰਪੰਚ ਗੁਰਪਾਲ ਸਿੰਘ ਅਤੇ ਵਿਭਾਗ ਦਾ ਵਕੀਲ ਮੁਹੰਮਦ ਸੋਹੇਲ ਖ਼ਾਨ ਵੀ ਪੁਲਿਸ ਦੀ ਹਿਰਾਸਤ ਵਿਚ ਹੈ। ਵਿਜੀਲੈਂਸ ਨੇ ਇਨ੍ਹਾਂ ਵਿਰੁਧ ਆਈ.ਪੀ.ਸੀ ਦੀ ਧਾਰਾ ਧੋਖਾਧੜੀ ਅਤੇ ਵਿੱਤੀ ਗੜਬੜੀ ਦਾ ਕੇਸ ਦਰਜ ਕੀਤਾ ਹੈ। ਸਿਕੰਦਰ ਸਿੰਘ ਮਲੂਕਾ ਇਸ ਵੇਲੇ ਸਰਕਾਰ ਵਿਚ ਨਹੀਂ ਹਨ ਜਦਕਿ ਦੂਜੇ ਦੋ ਆਈ.ਏ.ਐਸ. ਅਫ਼ਸਰ ਸੇਵਾ ਮੁਕਤ ਹੋ ਚੁਕੇ ਹਨ। ਬਾਵਜੂਦ ਇਸ ਦੇ ਸਾਬਕਾ ਮੰਤਰੀ ਅਤੇ ਉਚ ਅਫ਼ਸਰਾਂ ਦੇ ਅਸਰ ਰਸੂਖ ਕਾਰਨ ਵਿਜੀਲੈਂਸ ਵਿਭਾਗ ਅਪਣੇ ਹੱਥ ਬੰਨੇ ਮਹਿਸੂਸ ਕਰ ਰਿਹਾ ਹੈ।

ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਜ਼ਮੀਨ ਘੁਟਾਲੇ ਵਿਚ ਕੋਈ ਹੱਥ ਨਹੀਂ ਹੈ ਇਹ ਖ਼ਰੀਦੋ ਫ਼ਰੋਖ਼ਤ ਹੇਠਲੇ ਲੇਵਲ 'ਤੇ ਹੋਈ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੀ.ਕੇ. ਸਿੰਘ ਦੀ ਕੇਸ ਨਾਲ ਸਬੰਧਤ ਕਿਸੇ ਫ਼ਾਈਲ 'ਤੇ ਅਪਣੇ ਦਸਤਖ਼ਤ ਨਾ ਹੋਣ ਦਾ ਦਾਅਵੇ ਕਰ ਰਹੇ ਹਨ। ਦੂਜੇ ਸਾਬਕਾ ਆਈ.ਏ.ਅੇਸ. ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਮਲੂਕਾ ਨੇ ਇਹ ਵੀ ਸਪਸ਼ਟ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੂੰ ਵਿਭਾਗ ਵਲੋਂ ਪੰਜ ਕਰੋੜ ਰੁਪਏ ਵਿਆਜ਼ 'ਤੇ ਉਧਾਰ ਦਿਤੇ ਗਏ ਸਨ। ਜਿਹੜੇ ਕਿ ਵਿਆਜ਼ ਸਮੇਂ ਵਸੂਲ ਕਰ ਲਏ ਜਾਣਗੇ। 

Gurpreet MalukaGurpreet Malukaਵਿਜੀਲੈਂਸ ਬਿਊਰੋ ਦੇ ਇਕ ਅਧਿਕਾਰੀ ਨੇ ਅਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਜਾਂਚ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਸਾਬਕਾ ਮੰਤਰੀ ਸਮੇਤ ਸੇਵਾ ਮੁਕਤ ਆਈ.ਏ.ਐਸ. ਅਫ਼ਸਰਾਂ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ ਪਰ ਇਨ੍ਹਾਂ ਵਿਚੋਂ ਇਕ ਜਣੇ ਦੇ ਦੋ ਅਤਿ ਨਜ਼ਦੀਕੀ ਰਿਸ਼ਤੇਦਾਰ ਪੰਜਾਬ ਪੁਲਿਸ ਵਿਚ ਆਈ.ਪੀ.ਐਸ. ਅਫ਼ਸਰ ਹੋਣ ਕਾਰਨ ਹਾਲ ਦੀ ਘੜੀ ਫੂਕ ਫੂਕ ਕੇ ਪੈਰ ਧਰਿਆ ਜਾ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement