
ਕਲਾਕਾਰਾਂ ਦਾ ਕੰਮ ਹੈ ਆਪਣੀ ਕਲਾਕਾਰੀ ਨਾਲ ਸਾਰੀਆਂ ਦਾ ਮਨੋਰੰਜਨ ਕਰਨਾ ਪਰ ਅੱਜਕੱਲ੍ਹ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੇ ਸਿਰ 'ਤੇ ਜਿਵੇਂ .......
ਚੰਡੀਗੜ੍ਹ : ਕਲਾਕਾਰਾਂ ਦਾ ਕੰਮ ਹੈ ਆਪਣੀ ਕਲਾਕਾਰੀ ਨਾਲ ਸਾਰੀਆਂ ਦਾ ਮਨੋਰੰਜਨ ਕਰਨਾ ਪਰ ਅੱਜ ਕੱਲ੍ਹ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੇ ਸਿਰ 'ਤੇ ਜਿਵੇਂ ਮੌਤ ਦਾ ਸਾਇਆ ਮੰਡਰਾ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਗਾਇਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਨਾਲ ਕਈ ਪੰਜਾਬੀ ਗਾਇਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
Gippy Grewalਦਸ ਦਈਏ ਕਿ ਬੀਤੇ ਹਫ਼ਤੇ, ਸ਼ਨੀਵਾਰ ਨੂੰ ਗਿੱਪੀ ਗਰੇਵਾਲ ਕੋਲੋਂ ਫਿਰੌਤੀ ਮੰਗੀ ਗਈ। ਗਿੱਪੀ ਤੋਂ ਫਿਰੌਤੀ ਦੀ ਮੰਗ ਕਰਨ ਵਾਲਾ ਹੋਰ ਕੋਈ ਨਹੀਂ ਦਿਲਪ੍ਰੀਤ ਸਿੰਘ ਦਾਹਨ ਉਰਫ਼ ਬਾਬਾ ਸੀ, ਜਿਹੜਾ ਪਰਮੀਸ਼ ਵਰਮਾ 'ਤੇ ਹਮਲੇ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ। ਕੁਝ ਮਹੀਨੇ ਪਹਿਲਾਂ ਪੰਜਾਬੀ ਗੀਤਕਾਰ ਬੰਟੀ ਬੈਂਸ ਨੇ ਪੁਲਿਸ ਕੋਲ ਇਕ ਮਾਮਲਾ ਦਰਜ ਕਰਵਾਇਆ ਸੀ, ਜਿਸ 'ਚ ਉਨ੍ਹਾਂ ਅਪਣੀ ਗੱਡੀ 'ਤੇ ਹੋਏ ਹਮਲੇ ਦੀ ਗੱਲ ਕੀਤੀ ਸੀ।
Dilpreet Singhਉਸ ਨੇ ਸ਼ਿਕਾਇਤ ਵਿਚ ਦਸਿਆ ਸੀ ਕਿ ਕੁਝ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਦਾ ਕਾਰ 'ਚ ਪਿੱਛਾ ਕੀਤਾ ਤੇ ਥੋੜ੍ਹੇ ਦਿਨਾਂ ਬਾਅਦ ਉਨ੍ਹਾਂ ਦੀ ਨਵੀਂ ਆਡੀ ਗੱਡੀ ਭੰਨ ਦਿਤੀ। ਇਸ ਮਾਮਲੇ 'ਤੇ ਪੁਲਿਸ ਨੇ ਜ਼ਿਆਦਾ ਧਿਆਨ ਨਹੀਂ ਦਿਤਾ। ਜਿਸ ਨਤੀਜਾ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਤੇ ਗਿੱਪੀ ਗਰੇਵਾਲ ਕੋਲੋਂ ਫਿਰੌਤੀ ਮੰਗ ਬਣ ਕੇ ਸਾਹਮਣੇ ਆਇਆ।
Parmish Vermaਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਮਿਲਣ ਤੇ ਹਮਲੇ ਹੋਣ ਦਾ ਸਿਲਸਿਲਾ ਦਿਨ-ਬ-ਦਿਨ ਵੱਧ ਰਿਹਾ ਹੈ। ਇਸ ਦਾ ਕਾਰਨ ਕਿਤੇ ਨਾ ਕਿਤੇ ਇਸ ਮਾਮਲੇ ਵਿਚ ਪੁਲਿਸ ਦੀ ਅਣਗਿਹਲੀ ਦਰਸਾਉਂਦਾ ਹੈ। ਪੁਲਲਿ ਇਹ ਕਹਿ ਕੇ ਪੱਲਾ ਝਾੜ ਜਾਂਦੀ ਹੈ ਕਿ ਕਲਾਕਾਰਾਂ ਨੂੰ ਨਿਸ਼ਾਨਾ ਆਸਾਨੀ ਨਾਲ ਬਣਾਇਆ ਜਾਂਦਾ ਹੈ ਕਿਉਂਕਿ ਉਹ ਸਾਫਟ ਟਾਰਗੈਟ ਹੁੰਦੇ ਹਨ।
bunty bainsਪੁਲਿਸ ਕਹਿ ਤਾਂ ਰਹੀ ਹੈ ਕਿ ਉਹ ਦੋਸ਼ੀਆਂ 'ਤੇ ਬਣਦੀ ਕਾਰਵਾਈ ਕਰ ਰਹੀ ਹੈ ਤੇ ਕਲਾਕਾਰਾਂ ਨੂੰ ਸੁਰੱਖਿਆ ਵੀ ਦੇ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਨਿੱਤ ਦਿਨ ਕਿਸੇ ਨਾ ਕਿਸੇ ਕਲਾਕਾਰ ਨੂੰ ਗੈਂਗਸਟਰਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਕੁੱਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਨਵਜੋਤ ਸਿੰਘ ਦਾ ਵੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਮਾਮਲਿਆਂ ਵਿਚ ਦੋਸ਼ੀ ਪੁਲਿਸ ਦੀ ਗ੍ਰਿਫ਼ਤ 'ਚੋਂ ਹਾਲੇ ਤਕ ਬਾਹਰ ਹਨ।