
ਹਰਸਿਮਰਤ ਕੌਰ ਬਾਦਲ ਨੇ ਜ਼ਖ਼ਮੀ ਪਰਵਾਰ ਦੀ ਮੱਦਦ ਕੀਤੀ ਸੀ, ਉਨ੍ਹਾਂ ਨੇ ਬੀਬਾ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ...
ਚੰਡੀਗੜ੍ਹ: ਹਰਸਿਮਰਤ ਕੌਰ ਬਾਦਲ ਨੇ ਜ਼ਖ਼ਮੀ ਪਰਵਾਰ ਦੀ ਮੱਦਦ ਕੀਤੀ ਸੀ, ਉਨ੍ਹਾਂ ਨੇ ਬੀਬਾ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਜਿਵੇਂ ਹੀ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਸੜਕ ‘ਤੇ ਪਏ ਦੇਖਿਆ ਤਾਂ ਉਨ੍ਹਾਂ ਨੇ ਬਿਨ੍ਹਾਂ ਕੁਝ ਸੋਚੇ ਸਮਝੇ ਅਪਣੇ ਕਾਫ਼ਲੇ ਨੂੰ ਰੋਕਿਆ ਅਤੇ ਉਨ੍ਹਾਂ ਦੀ ਮੱਦਦ ਕੀਤੀ। ਇਥੋਂ ਤੱਕ ਉਨ੍ਹਾਂ ਵੱਲੋਂ ਜ਼ਖ਼ਮੀਆਂ ਨੂੰ ਮੌਕੇ ‘ਤੇ ਮੁਢਲੀ ਸਹਾਇਤਾ ਵੀ ਦਿੱਤੀ ਗਈ।
harsimrat kaur badal
ਉਨ੍ਹਾਂ ਦੱਸਿਆ ਕਿ ਬੀਬਾ ਬਾਦਲ ਬਾਅਦ ਵਿਚ ਉਨ੍ਹਾਂ ਨੂੰ ਖੁਦ ਹਸਪਤਾਲ ਤੱਕ ਛੱਡ ਕੇ ਆਏ ਅਤੇ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। ਦੱਸ ਦਈਏ ਕਿ 2 ਜੂਨ ਦੀ ਰਾਤ ਨੂੰ ਬਠਿੰਡਾ ਦੇ ਪਿੰਡ ਬੀੜ ਤਲਾਬ ਦਾ ਰਹਿਣ ਵਾਲਾ ਗੁਰਦੀਪ ਸਿੰਘ ਸਕੂਟਰ ‘ਤੇ ਅਪਣੀ ਪਤਨੀ ਅਤੇ 3 ਪੋਤਿਆਂ ਅਤੇ ਪੋਤਰੀਆਂ ਨਾਲ ਜਾ ਰਿਹਾ ਸੀ ਕਿ ਬਠਿੰਡਾ-ਬਾਦਲ ਸੜਕ ‘ਤੇ ਪਏ ਟੋਏ ਕਾਰਨ ਉਹ ਹੇਠਾਂ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਉਥੋਂ ਹਰਸਿਮਰਤ ਕੌਰ ਬਾਦਲ ਕਾਫ਼ਲਾ ਜਾ ਰਿਹਾ ਸੀ, ਜੋ ਜ਼ਖ਼ਮੀਆਂ ਨੂੰ ਦੇਖ ਕੇ ਰੁੱਕ ਗਿਆ ਅਤੇ ਉਨ੍ਹਾਂ ਦੀ ਮੱਦਦ ਕੀਤੀ।
harsimrat kaur badal
ਬੀਬਾ ਬਾਦਲ ਨੇ ਜ਼ਖ਼ਮੀ ਬੱਚਿਆ ਦੀ ਮਲਹਮ-ਪੱਟੀ ਕਰਨ ਤੋਂ ਇਲਾਵਾ ਸੜਕੇ ਵਿਚਲੇ ਡੂੰਘੇ ਟੋਏ ਦੀ ਮੁਰੰਮਤ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਫੋਨ ‘ਤੇ ਨਿਰਦੇਸ਼ ਵੀ ਦਿੱਤੇ।