
ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿੱਚ ਮੰਤਰੀ ਪਦ ਦੀ ਅੰਗਰੇਜ਼ੀ ਵਿੱਚ ਸਹੁੰ ...
ਲੰਬੀ : ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿੱਚ ਮੰਤਰੀ ਪਦ ਦੀ ਅੰਗਰੇਜ਼ੀ ਵਿੱਚ ਸਹੁੰ ਨੂੰ ਲੈ ਕੇ ਪਹਿਲਾਂ ਹੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਹੋਈ ਹੈ। ਹੁਣ ਉਹ ਅੰਗਰੇਜ਼ੀ ਨਾਲ ਜ਼ਿਆਦਾ ਪਿਆਰ ਦਿਖਾਉਣ ਦੀ ਹਰਸੰਭਵ ਕੋਸ਼ਿਸ਼ ਕਰ ਰਹੀ ਹੈ। ਇਸਦੀ ਇੱਕ ਤਾਜ਼ਾ ਉਦਾਹਰਨ ਤੱਦ ਮਿਲੀ ਜਦੋਂ ਬਠਿੰਡਾ 'ਚ ਲੋਕਾਂ ਦੀ ਸਮੱਸਿਆ ਸੁਣਦੇ ਹੋਏ ਹਰਸਿਮਰਤ ਬਾਦਲ ਅੰਗਰੇਜ਼ੀ ਬੋਲਦੇ-ਬੋਲਦੇ ਕੁਝ ਸ਼ਬਦ ਪੰਜਾਬੀ ਦੇ ਕਹਿ ਜਾਂਦੇ ਹਨ।
harsimrat kaur badal video viral social media
ਇਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਵੀ ਹੋ ਰਹੇ ਹਨ। ਇਸ ਬਾਰੇ ਉਨ੍ਹਾਂ ਕਿਹਾ ਹੈ ਕਿ ਉਹ ਕਾਹਲੀ ਵਿੱਚ ਅਗ੍ਰੇਜ਼ੀ ਬੋਲ ਗਏ ਤੇ ਭੁੱਲ ਗਏ। ਅੱਜ ਬਠਿੰਡਾ ਵਿੱਚ ਧੰਨਵਾਦ ਦੌਰੇ ਮੌਕੇ ਮੀਡੀਆ ਨਾਲ ਇਸ ਬਾਰੇ ਗੱਲਬਾਤ ਹੋਈ ਤਾਂ ਉਹ ਆਪ ਵੀ ਹੱਸਣ ਲੱਗ ਗਏ। ਦਰਅਸਲ ਬੀਤੀ ਦੇਰ ਰਾਤ ਹਰਸਿਮਰਤ ਬਾਦਲ ਬਠਿੰਡਾ-ਬਾਦਲ ਸੜਕ 'ਤੇ ਟੋਏ ਹੋਣ ਕਰਕੇ ਜ਼ਖ਼ਮੀ ਹੋਏ ਸਕੂਟਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਪੋਤਰੇ ਤੇ ਪੋਤਰੀਆਂ ਨੂੰ ਸਹਾਇਤਾ ਦੇਣ ਲਈ ਰੁਕੇ ਸਨ।
ਬਾਦਲ ਨੇ ਜ਼ਖ਼ਮੀ ਬੱਚਿਆਂ ਦੀ -ਪੱਟੀ ਵੀ ਕੀਤੀ ਤੇ ਸੜਕ ਵਿਚਲੇ ਡੂੰਘੇ ਟੋਏ ਦੀ ਮੁਰੰਮਤ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਫ਼ੋਨ 'ਤੇ ਨਿਰਦੇਸ਼ ਵੀ ਦੇਣ ਲੱਗੇ। ਇਸੇ ਦੌਰਾਨ ਉਨ੍ਹਾਂ ਦੇ ਮੂੰਹੋਂ "ਦੇਅਰ ਇਜ਼ ਬਿੱਗ ਟੋਆ ਇਨ ਦ ਸੜਕ" ਨਿਕਲ ਗਿਆ। ਇਸ ਬਾਰੇ ਸਫ਼ਾਈ ਦਿੰਦਿਆਂ ਹਰਸਿਮਰਤ ਕੌਰ ਨੇ ਕਿਹਾ ਕਿ ਜਿਸ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਫੋਨ ਕੀਤਾ ਸੀ ਉਹ ਜ਼ਿਆਦਾ ਅੰਗ੍ਰੇਜ਼ੀ ਹੀ ਸਮਝਦੇ ਹਨ ਕਿਉਂਕਿ ਇਹ ਸਾਊਥ ਇੰਡੀਆ ਦੇ ਰਹਿਣ ਵਾਲੇ ਹਨ। ਇਸ ਲਈ ਉਨ੍ਹਾਂ ਅੰਗ੍ਰੇਜ਼ੀ ਵਿੱਚ ਗੱਲ ਕੀਤੀ ਤੇ ਜਲਦੀ ਵਿੱਚ ਬੋਲਦਿਆਂ ਉਹ ਭੁੱਲ ਗਏ।