ਆਪਣੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਨਾ ਕਰੋ : ਕੈਪਟਨ
Published : Jun 4, 2019, 7:58 pm IST
Updated : Jun 4, 2019, 7:58 pm IST
SHARE ARTICLE
Captain Amarinder Singh
Captain Amarinder Singh

ਹਰਸਿਮਰਤ ਦੇ ਦੋਸ਼ਾਂ ਨੂੰ ਗੁੰਮਰਾਹਕੁਨ ਅਤੇ ਦੁਸ਼ਟ ਦੱਸਿਆ

ਚੰਡੀਗੜ੍ਹ : ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਗੁੰਮਰਾਹਕੁਨ ਅਤੇ ਦੁਸ਼ਟ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਨਸ਼ਿਆਂ ਵਰਗੇ ਗੰਭੀਰ ਮੁੱਦਿਆਂ ਨੂੰ ਵਰਤ ਰਿਹਾ ਹੈ। ਸੂਬੇ ਵਿਚ ਨਸ਼ਿਆਂ ਨੂੰ ਨੱਥ ਪਾਉਣ ਵਿਚ ਅਸਫ਼ਲ ਰਹਿਣ ਬਾਰੇ ਕੈਪਟਨ ਸਰਕਾਰ ਉੱਤੇ ਲਾਏ ਦੋਸ਼ਾਂ ’ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਹਰਸਿਮਰਤ ਦੇ ਘੋਰ ਕੁਫਰ 'ਤੇ ਦੁੱਖ ਅਤੇ ਗੁੱਸਾ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਪਿਛਲੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਗੁਨਾਹਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਵਜੋਂ ਇਸ ਤਰਾਂ ਦਾ ਕੁਫਰ ਤੋਲ ਰਹੀ ਹੈ।

Captain Amrinder Singh Captain Amrinder Singh

ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਨ੍ਹਾਂ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਡਰੱਗ ਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਦੀ ਟਿੱਪਣੀ ਨਾਲ ਉਸ ਦੀ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਬੇਸਮਝੀ ਦਾ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦੀ ਸੱਤਾ ਨੇ ਨਸ਼ਾ ਮਾਫੀਆ ਨੂੰ ਖੁੱਲ ਕੇ ਖੇਡਣ ਦੀ ਖੁੱਲ ਦੇ ਕੇ ਨੌਜਵਾਨਾਂ ਦਾ ਜੀਵਨ ਤਬਾਹ ਕਰ ਦਿੱਤਾ ਅਤੇ ਲੋਕਾਂ ਵਿਚ ਪੂਰੀ ਤਰਾਂ ਭਰੋਸਾ ਗਵਾ ਚੁੱਕੇ ਬਾਦਲਾਂ ਵਿੱਚ ਇਸ ਭਰੋਸੇ ਦੀ ਮੁੜ ਬਹਾਲੀ ਲਈ ਹਰਸਿਮਰਤ ਨਿਰਾਸ਼ਾ ਵਿਚ ਅਜਿਹੇ ਬਿਆਨ ਦਾਗ ਰਹੀ ਹੈ।

Harsimrat Kaur BadalHarsimrat Kaur Badal

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਾ ਕੇਵਲ ਨਸ਼ਾ ਮਾਫੀਆ ਦਾ ਲੱਕ ਤੋੜਿਆ ਹੈ ਸਗੋਂ ਇਸ ਨੇ ਬਹੁਮਤ ਤਸਕਰਾਂ ਤੇ ਡੀਲਰਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੈ ਜਦਕਿ ਕੁਝ ਹੋਰ ਮੁੱਠੀ ਭਰ ਸੂਬਾ ਛੱਡ ਕੇ ਫ਼ਰਾਰ ਹੋ ਗਏ ਹਨ। ਲਾਜ਼ਮੀ ਤੌਰ 'ਤੇ ਹਰਸਿਮਰਤ ਨੇ ਆਪਣੇ ਨਿੱਜੀ ਹਿੱਤਾਂ ਦੇ ਮੱਦੇਨਜ਼ਰ ਕਦੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਕਿਸ ਤਰਾਂ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਕੈਪਟਨ ਸਰਕਾਰ ਵੱਲੋਂ ਓ.ਓ.ਏ.ਟੀ. ਕਲੀਨਿਕਾਂ ਵਿੱਚ ਕਿੰਨੇ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ।

Parkash Singh Badal and Sukbir BadalParkash Singh Badal and Sukbir Badal

ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੀ ਗੁੰਮਰਾਹ ਕਰਨ ਦੀ ਪ੍ਰਵਿਰਤੀ ਨੇ ਉਨਾਂ ਨੂੰ ਇਸ ਤੱਥ ਤੋਂ ਮੁਨਕਰ ਕਰ ਦਿੱਤਾ ਹੈ ਕਿ 10 ਸਾਲਾਂ ਦਾ ਮਾੜਾ ਦੌਰ ਹੰਡਾਉਣ ਵਾਲੇ ਪੰਜਾਬੀ ਹੁਣ ਇਨਾਂ ਦੇ ਝੂਠਾਂ ਅਤੇ ਮਨਘੜਤ ਗੱਲਾਂ ਨਾਲ ਮੂਰਖ ਬਣਨ ਵਾਲੇ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਕੀ ਉਸ (ਹਰਸਿਮਰਤ) ਨੂੰ ਏਨੀ ਵੀ ਸਮਝ ਨਹੀਂ ਹੈ ਕਿ ਨਸ਼ੇ ਇਕ ਅੰਤਰ-ਰਾਜੀ ਸਮੱਸਿਆ ਹੈ ਅਤੇ ਇਸ ਦਾ ਕੌਮੀ ਪ੍ਰਭਾਵ ਹੈ। ਕੁਝ ਸੂਬਿਆਂ ਵਿੱਚ ਪੋਸਤ ਦੀ ਪੈਦਾਵਾਰ ਕਾਨੂੰਨੀ ਤੌਰ 'ਤੇ ਜਾਇਜ਼ ਹੈ ਅਤੇ ਪਾਕਿਸਤਾਨ ਵੱਲੋਂ ਵੀ ਸਰਹੱਦ ਪਾਰ ਤੋਂ ਨਸ਼ੇ ਸਪਲਾਈ ਕੀਤੇ ਜਾ ਰਹੇ ਹਨ। ਜੇ ਕਿਸੇ ਨੂੰ ਮਾੜੀ ਮੋਟੀ ਵੀ ਸਮਝ ਹੋਵੇ ਤਾਂ ਇਸ ਸਮੱਸਿਆ ਨਾਲ ਨਿਪਟਣ ਲਈ ਕੇਂਦਰ ਸਰਕਾਰ ਦੀ ਅਗਵਾਈ ਵਿਚ ਸਾਰੇ ਸੂਬਿਆਂ ਦੀ ਸਾਂਝੇ ਯਤਨਾਂ ਦੀ ਮਹੱਤਤਾ ਬਾਰੇ ਪਤਾ ਹੁੰਦਾ। ਪਰ ਹਰਸਿਮਰਤ ਬਾਦਲ ਨੂੰ ਆਪਣੇ ਸ਼ਬਦਾਂ ਦੇ ਅਰਥਾਂ ਦਾ ਮਤਲਬ ਜਾਂ ਸਿੱਟੇ ਨੂੰ ਜਾਣੇ ਬਿਨਾਂ ਜੋ ਮੂੰਹ ਆਇਆ, ਉਹ ਕਹਿ ਦੇਣ ਦੀ ਆਦਤ ਹੈ।

Harsimrat Kaur Badal (L) and Captain Amarinder Singh (R)Harsimrat Kaur Badal (L) and Captain Amarinder Singh (R)

ਹਰਸਿਮਰਤ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਕਾਂਗਰਸ ਦੇ ਵਿਧਾਇਕ ਪੁਲੀਸ ਤੇ ਸਿਆਸਤਦਾਨਾਂ ਦੀ ਗੰਢਤੁੱਪ ਦੇ ਦੋਸ਼ ਲਾ ਰਹੇ ਹਨ ਤਾਂ ਇਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਪਾਰਟੀ ਦੇ ਵਿਧਾਇਕ ਬਾਦਲਾਂ ਦੇ ਖ਼ੂਨ ਦੇ ਵੀ ਪਿਆਸੇ ਹਨ ਜੋ ਬੇਅਦਬੀ ਅਤੇ ਨਸ਼ਿਆਂ ਸਮੇਤ ਬਹੁਤ ਸਾਰੇ ਕੇਸਾਂ ਦੀ ਢੁਕਵੀਂ ਜਾਂਚ ਕਿਤੇ ਬਿਨਾਂ ਉਨਾਂ ਨੂੰ ਸਜ਼ਾ ਦੇਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਹਰਸਿਮਰਤ ਬਾਦਲ 'ਤੇ ਚੁਟਕੀ ਲੈਂਦਿਆਂ ਕਿਹਾ, "ਇਸ ਕਰਕੇ ਮੈਨੂੰ ਇਨਾਂ ਵਿਧਾਇਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਤਹਾਨੂੰ ਸਾਰਿਆਂ ਨੂੰ ਸ਼ਲਾਖਾਂ ਪਿੱਛੇ ਸੁੱਟ ਦਿੱਤਾ ਜਾਵੇ।"

Captain Amarinder SinghCaptain Amarinder Singh

ਮੁੱਖ ਮੰਤਰੀ ਨੇ ਕਿਹਾ ਆਮ ਲੋਕਾਂ ਵਾਂਗ ਕਾਂਗਰਸ ਦੇ ਵਿਧਾਇਕਾਂ ਨੇ ਬਾਦਲ ਦੇ ਸ਼ਾਸਨ ਦਾ ਸੇਕ ਝੱਲਿਆ ਹੈ ਅਤੇ ਉਨਾਂ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੀ ਤਬਾਹੀ ਦਾ ਵੀ ਗੁੱਸਾ ਹੈ ਜਿਸ ਕਰਕੇ ਉਨਾਂ ਦਾ ਪ੍ਰਤੀਕਰਮ ਆਉਣਾ ਸੁਭਾਵਿਕ ਹੈ ਕਿ ਵੱਖ-ਵੱਖ ਅਪਰਾਧਾਂ ਦੇ ਸੂਤਰਧਾਰ ਸ਼ਾਇਦਾ ਬਚ ਨਿਕਲਣਗੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਦੋਸ਼ੀ ਨੂੰ ਸਜ਼ਾ ਤੋਂ ਬਚ ਨਿਕਲਣ ਦੀ ਇਜਾਜ਼ਤ ਨਹੀਂ ਦੇਣਗੇ, ਭਾਵੇਂ ਉਹ ਪਿਛਲੀ ਸਰਕਾਰ ਵਿੱਚ ਕਿੱਡੇ ਵੀ ਵੱਡੇ ਅਹੁਦੇ ’ਤੇ ਕਿਉਂ ਨਾ ਰਹਿ ਚੁੱਕਿਆ ਹੋਵੇ।

Parkash Singh BadalParkash Singh Badal

ਮੁੱਖ ਮੰਤਰੀ ਨੇ ਕਿਹਾ, "ਤੁਸੀਂ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣ ਜਾ ਰਹੇ ਹੋ।" ਉਨ੍ਹਾਂ ਕਿਹਾ ਕਿ ਅਜਿਹੇ ਮਨਘੜਤ ਅਤੇ ਆਧਾਰਹੀਣ ਦੋਸ਼ਾਂ ਨਾਲ ਹਰਮਿਸਰਤ ਜਾਂ ਬਾਕੀ ਬਾਦਲ ਕੁਨਬਾ ਲੋਕਾਂ ਦੇ ਗੁੱਸੇ ਜਾਂ ਉਨ੍ਹਾਂ ਦੇ ਨੱਕ ਥੱਲੇ ਹੋਏ ਜੁਰਮਾਂ ਲਈ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement