
ਰਨਾਲਾ ਦੇ ਪਿੰਡ ਸੱਦੋਵਾਲ ਵਿਖੇ ਵਧਾਈ ਲੈਣ ਗਏ ਕਿੰਨਰਾਂ ਦੇ ਇਕ ਧੜੇ ਦੀ ਦੂਜੇ ਧੜੇ ਵਲੋਂ ਕੁੱਟਮਾਰ ਕਰ ਦਿਤੀ ਗਈ। ਇਸ ਕੁੱਟਮਾਰ ਦੌਰਾਨ ਚਾਰ ਕਿਨਰ ਜ਼ਖ਼ਮੀ ਹੋ ਗਏ।
ਬਰਨਾਲਾ, 3 ਜੂਨ (ਗਰੇਵਾਲ): ਬਰਨਾਲਾ ਦੇ ਪਿੰਡ ਸੱਦੋਵਾਲ ਵਿਖੇ ਵਧਾਈ ਲੈਣ ਗਏ ਕਿੰਨਰਾਂ ਦੇ ਇਕ ਧੜੇ ਦੀ ਦੂਜੇ ਧੜੇ ਵਲੋਂ ਕੁੱਟਮਾਰ ਕਰ ਦਿਤੀ ਗਈ। ਇਸ ਕੁੱਟਮਾਰ ਦੌਰਾਨ ਚਾਰ ਕਿਨਰ ਜ਼ਖ਼ਮੀ ਹੋ ਗਏ। ਉਨ੍ਹਾਂ ਹਮਲਾਵਰਾਂ ਉਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਸਥਾਨਕ ਸਿਵਲ ਹਸਪਤਾਲ ਬਰਨਾਲਾ ਵਿਖੇ ਗੱਲਬਾਤ ਕਰਦਿਆਂ ਜ਼ਖ਼ਮੀ ਸੋਨੀਆ ਮਹੰਤ, ਭਾਵਨਾ ਮਹੰਤ, ਖ਼ੁਸ਼ੀ ਮਹੰਤ ਅਤੇ ਸੁੱਖੀ ਮਹੰਤ ਨੇ ਦਸਿਆ ਕਿ ਪਿੰਡ ਸੱਦੋਵਾਲ ਉਨ੍ਹਾਂ ਦੇ ਏਰੀਏ ਵਿਚ ਪੈਂਦਾ ਹੈ। ਅੱਜ ਜਦ ਉਹ ਇਕ ਪਰਿਵਾਰ ਤੋਂ ਵਧਾਈ ਮੰਗਣ ਗਏ ਸਨ, ਜਿੱਥੇ ਪਿੰਡ ਹਠੂਰ ਦੇ ਕੁੱਝ ਮਹੰਤਾਂ ਨੇ 10-15 ਹੋਰ ਅਛਪਛਾਤੇ ਨੌਜਵਾਨਾਂ ਸਮੇਤ ਪਿਸਤੌਲ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਹੋ ਕੇ ਉਨ੍ਹਾਂ ਉਤੇ ਜਾਨਲੇਵਾ ਹਮਲਾ ਕਰ ਦਿਤਾ।
File photo
ਜਿਸ ਵਿਚ ਉਨ੍ਹਾਂ ਦੇ ਕਈ ਮਹੰਤ ਗੰਭੀਰ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਦਸਿਆ ਕਿ ਇਸ ਜਾਨਲੇਵਾ ਹਮਲੇ ਵਿਚ ਉਨ੍ਹਾਂ ਨੇ ਲੋਕਾਂ ਦੇ ਘਰਾਂ ਵਿਚ ਵੜ ਕੇ ਅਪਣੀ ਜਾਨ ਬਚਾਈ। ਉਨ੍ਹਾਂ ਦੁਆਰਾ ਰੌਲਾ ਪਾਏ ਜਾਣ ਪਿੱਛੋਂ ਆਏ ਪਿੰਡ ਦੇ ਲੋਕਾਂ ਕਾਰਨ ਉਕਤ ਹਮਲਾਵਰ ਮੌਕੇ ਉਤੋਂ ਫ਼ਰਾਰ ਹੋ ਗਏ। ਜਿਸ ਪਿੱਛੋਂ ਸਥਾਨਕ ਪਿੰਡ ਦੇ ਲੋਕਾਂ ਨੇ ਉਨਾਂ ਨੂੰ ਸਿਵਲ ਹਸਪਤਾਲ ਵਿਚ ਇਲਾਜ਼ ਲਈ ਭਰਤੀ ਕਰਵਾਇਆ। ਇਸ ਸਬੰਧੀ ਥਾਣਾ ਟੱਲੇਵਾਲ ਮੁਖੀ ਅਮਨਦੀਪ ਕੌਰ ਨੇ ਕਿਹਾ ਕਿ ਸ਼ਹਿਣਾ ਅਤੇ ਹਠੂਰ ਦੇ ਕਿੰਨਰਾਂ ਵਿਚ ਵਧਾਈ ਲਈ ਪਿੰਡਾਂ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸੇ ਵਿਵਾਦ ਤਹਿਤ ਕੁੱਝ ਕਿੰਨਰਾਂ ਦੀ ਕੁੱਟਮਾਰ ਹੋਈ ਹੈ। ਜ਼ਖ਼ਮੀਆਂ ਦੇ ਬਿਆਨ ਲੈ ਕੇ ਮੁਲਜ਼ਮਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।