ਕਿੱਕਰ ਵਿਚ ਕਾਰ ਵੱਜਣ ਨਾਲ ਇਕ ਦੀ ਮੌਤ
Published : Jun 4, 2020, 9:10 am IST
Updated : Jun 4, 2020, 9:10 am IST
SHARE ARTICLE
File Photo
File Photo

ਕਾਰ ਦੇ ਕਿੱਕਰ ਵਿਚ ਵੱਜਣ ਨਾਲ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ

ਬਟਾਲਾ, 3 ਜੂਨ (ਮੋਹਨ ਸਿੰਘ ਬਰਿਆਰ): ਕਾਰ ਦੇ ਕਿੱਕਰ ਵਿਚ ਵੱਜਣ ਨਾਲ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਸਾਬਕਾ ਸਰਪੰਚ ਰੂੜ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਨਬੀ ਨਗਰ ਨੇ ਦਸਿਆ ਕਿ ਮੈਂ ਮੇਨ ਰੋਡ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਬਾਹੱਕ ਰਕਬਾ ਸ਼ਾਹਪੁਰ ਗੋਰਾਇਆ ਵਿਖੇ ਅਪਣੇ ਰਿਸ਼ਤੇਦਾਰ ਨਿਰਮਲ ਸਿੰਘ ਕੋਲ ਖੜ੍ਹਾ ਸੀ। ਇਸ ਦੌਰਾਨ ਮੇਰਾ ਭਤੀਜਾ ਜਗਪ੍ਰੀਤ ਸਿੰਘ ਸਪੁੱਤਰ ਲੇਟ ਕਸ਼ਮੀਰ ਸਿੰਘ ਵਾਸੀ ਨਬੀ ਨਗਰ ਅਪਣੀ ਸਵਿਫ਼ਟ ਗੱਡੀ ’ਤੇ ਸਵਾਰ ਹੋ ਕੇ ਡੇਰਾ ਬਾਬਾ ਨਾਨਕ ਤੋਂ ਪਿੰਡ ਜਾ ਰਿਹਾ ਸੀ ਕਿ ਅਚਾਨਕ ਦੇਖਦਿਆ ਹੀ ਦੇਖਦਿਆਂ ਕਾਰ ਪੁਲੀ ਨਾਲ ਟਕਰਾਅ ਕੇ ਖੇਤਾਂ ਵਿਚ ਡੱਕੇੇ-ਡੋਲੇ ਖਾਂਦੀ ਹੋਈ ਜਾ ਡਿੱਗੀ ਅਤੇ ਸੜਕ ਕਿਨਾਰੇ ਲੱਗੇ ਕਿੱਕਰ ਦੇ ਮੁੱਢ ਨਾਲ ਟਕਰਾਉਣ ਤੋਂ ਬਾਅਦ ਜਗਪ੍ਰੀਤ ਸਿੰਘ ਦੀ ਮੌਤ ਹੋ ਗਏ। ਉਪਰੋਕਤ ਹੋਏ ਹਾਦਸੇ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਥਾਣੇਦਾਰ ਜਤਿੰਦਰ ਸਿੰਘ ਨੇ ਰੂੜ ਸਿੰਘ ਦੇ ਬਿਆਨਾਂ ’ਤੇ 174 ਸੀਆਰ.ਪੀ.ਸੀ ਦੀ ਕਾਰਵਾਈ ਕਰ ਦਿਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement