
ਇੱਥੇ ਸ਼ੂਗਰ ਮਿੱਲ ਰੋਡ ਉਤੇ ਇਕ ਘਰ ਜਵਾਈ ਵਲੋਂ ਬੀਤੀ ਦੇਰ ਰਾਤ ਅਪਣੀ ਪਤਨੀ ਅਤੇ ਵੱਡੀ ਸਾਲੀ ਦੇ 12 ਸਾਲਾ ਬੱਚੇ (ਸਾਹਿਲ) ਉਤੇ ਤੇਜ਼ਧਾਰ ਹਥਿਆਰ ਨਾਲ
ਮੋਰਿੰਡਾ,3 ਜੂਨ (ਰਾਜ ਕੁਮਾਰ ਦਸੌੜ, ਮੋਹਨ ਸਿੰਘ ਅਰੋੜਾ: ਇੱਥੇ ਸ਼ੂਗਰ ਮਿੱਲ ਰੋਡ ਉਤੇ ਇਕ ਘਰ ਜਵਾਈ ਵਲੋਂ ਬੀਤੀ ਦੇਰ ਰਾਤ ਅਪਣੀ ਪਤਨੀ ਅਤੇ ਵੱਡੀ ਸਾਲੀ ਦੇ 12 ਸਾਲਾ ਬੱਚੇ (ਸਾਹਿਲ) ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿਤਾ ਜਦਕਿ ਉਸ ਦੀ ਇਕ ਸਾਲੀ ਅਤੇ ਸਾਲੀ ਦਾ ਬੇਟਾ ਗੰਭੀਰ ਜ਼ਖ਼ਮੀ ਹੋ ਗਏ।
File photo
ਮ੍ਰਿਤਕਾ ਕਾਜਲ ਦੀ ਮਾਂ ਬਬਲੀ ਅਨੁਸਾਰ ਉਸ ਦੇ ਘਰ ਜਵਾਈ ਆਲਮ ਨੇ ਬੀਤੀ ਰਾਤ ਲਗਭਗ ਡੇਢ ਵਜੇ ਦੇ ਕਰੀਬ ਕਿਸੇ ਕਾਰਨ ਉਸ ਦੀ ਉਸ ਦੀ ਧੀ ਕਾਜਲ, ਛੋਟੀ ਧੀ ਜਸਪ੍ਰੀਤ ਜੱਸੀ ਅਤੇ ਵੱਡੀ ਬੇਟੀ ਸਵੀਨਾ ਦੇ ਬੱਚੇ ਸਾਹਿਲ ਤੇ ਬੌਬੀ ਲਹੂ-ਲੁਹਾਣ ਹੋਏ ਪਏ ਸਨ। ਉਨ੍ਹਾਂ 108 ਐਂਬੂਲੈਂਸ ਰਾਹੀਂ ਚਾਰੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਭੇਜਿਆ ਪਰ ਉੱਥੇ ਡਾਕਟਰਾਂ ਨੇ ਕਾਜਲ ਅਤੇ ਸਾਹਿਲ ਨੂੰ ਮ੍ਰਿਤਕ ਕਰਾਰ ਦੇ ਦਿਤਾ ਜਦਕਿ ਜੱਸੀ ਅਤੇ ਬੌਬੀ ਦੀ ਗੰਭੀਰ ਹਾਲਤ ਦੇ ਚਲਦੇ ਪੀ. ਜੀ. ਆਈ. ਰੈਫ਼ਰ ਕਰ ਦਿਤਾ। ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਖ਼ੁਦ ਵੀ ਜ਼ਹਿਰ ਖਾ ਲਿਆ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਾਜਲ ਦੀ ਮਾਂ ਬਬਲੀ ਨੇ ਦਸਿਆ ਕਿ ਉਸ ਦਾ ਜਵਾਈ ਆਲਮ ਉਸ ਦੀ ਧੀ ਕਾਜਲ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਸੀ।
File photo
ਇਸ ਸਬੰਧੀ ਹਸਪਤਾਲ ਵਿਚ ਜ਼ੇਰੇ ਇਲਾਜ ਮੁਲਜ਼ਮ ਆਲਮ ਨੇ ਦਸਿਆ ਕਿ ਉਸ ਦੀ ਸੱਸ ਬਬਲੀ ਦੇ ਪਹਿਲੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਇਕ ਹੋਰ ਵਿਅਕਤੀ ਨਾਲ ਸਬੰਧ ਸਨ, ਜੋ ਕਾਜਲ ਨਾਲ ਵੀ ਸਬੰਧ ਰੱਖਦਾ ਸੀ। ਆਲਮ ਨੇ ਦਸਿਆ ਕਿ ਉਕਤ ਵਿਅਕਤੀ ਉਸ ਦੇ ਸਾਹਮਣੇ ਹੀ ਉਸ ਦੀ ਪਤਨੀ ਨਾਲ ਗ਼ਲਤ ਹਰਕਤਾਂ ਕਰਦਾ ਸੀ ਜਿਸ ਕਾਰਨ ਉਸ ਨੇ ਕਾਜਲ ਦਾ ਕਤਲ ਕੀਤਾ ਪਰ ਉਸ ਨੂੰ ਹੁਣ ਅਪਣੇ ਕੀਤੇ ਦਾ ਬਹੁਤ ਪਛਤਾਵਾ ਹੈ। ਉਧਰ ਘਟਨਾ ਸਬੰਧੀ ਦਸਦੇ ਹੋਏ ਥਾਣਾ ਸਿਟੀ ਮੋਰਿੰਡਾ ਦੇ ਐਸ. ਐਚ. ਓ. ਸੁਨੀਲ ਕੁਮਾਰ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਉਹ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ ਹਨ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।