
ਟੀਕਾਕਰਨ ਲਈ ਜਾਰੀ 35 ਹਜ਼ਾਰ ਕਰੋੜ ਰੁਪਏ ਕਿੱਥੇ ਖ਼ਰਚ ਹੋਏ ? : ਪਿ੍ਯੰਕਾ
ਨਵੀਂ ਦਿੱਲੀ, 3 ਜੂਨ : ਕਾਂਗਰਸ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਕੋਰੋਨਾ ਰੋਕੂ ਟੀਕਾਕਰਨ ਦੀ ਗਤੀ ਕਥਿਤ ਤੌਰ 'ਤੇ ਹੌਲੀ ਹੋਣ ਲਈ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਹਮਲਾ ਕਰਦੇ ਹੋਏ ਸਵਾਲ ਕੀਤਾ ਕਿ ਮੌਜੂਦਾ ਵਿੱਤ ਸਾਲ ਦੇ ਬਜਟ ਵਿਚ ਟੀਕਾਕਰਨ ਲਈ ਜਾਰੀ 35 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਕਿੱਥੇ ਗਈ? ਉਨ੍ਹਾਂ ਟਵੀਟ ਕੀਤਾ,''ਮਈ, ਟੀਕਾ ਉਤਪਾਦਨ ਸਮਰਥਾ : 8.5 ਕਰੋੜ ਪਰ ਉਤਪਾਦਨ 7.94 ਕਰੋੜ | ਟੀਕਾ ਲਗਿਆ : 6.1 ਕਰੋੜ | ਜੂਨ, ਸਰਕਾਰੀ ਦਾਅਵਾ 12 ਕਰੋੜ ਟੀਕੇ ਆਉਣਗੇ, ਕਿਥੋਂ? ਕੀ ਦੋਨੋ ਵੈਕਸੀਨ ਕੰਪਨੀਆਂ ਦੀ ਉਤਪਾਦਕਤਾ ਵਿਚ 40 ਫ਼ੀ ਸਦੀ ਦਾ ਇਜ਼ਾਫ਼ਾ ਹੋ ਗਿਆ? ਵੈਕਸੀਨ ਬਜਟ ਦੇ 35,000 ਕਰੋੜ ਕਿੱਥੇ ਖ਼ਰਚ ਕੀਤੇ?'' ਪਿ੍ਯੰਕਾ ਨੇ ਸਰਕਾਰ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ,''ਅੰਧੇਰ ਟੀਕਾ ਨੀਤੀ, ਚੌਪਟ ਰਾਜਾ'' | ਜ਼ਿਕਰਯੋਗ ਹੈ ਕਿ ਕਾਂਗਰਸ ਪਿਛਲੇ ਕੁੱਝ ਮਹੀਨਿਆਂ ਤੋਂ ਟੀਕੇ ਦੀ ਉਪਲਬਧਤਾ ਵਧਾਉਣ ਲਈ ਕਈ ਕੰਪਨੀਆਂ ਨੂੰ ਲਾਇਸੈਂਸ ਦੇਣ ਅਤੇ ਮੁਫ਼ਤ ਟੀਕਾਕਰਨ ਦੀ ਮੰਗ ਕਰ ਰਹੀ ਹੈ | (ਪੀਟੀਆਈ