
Manish Tiwari Winner : ਮਨੀਸ਼ ਤਿਵਾੜੀ 2504 ਵੋਟਾਂ ਦੇ ਫ਼ਰਕ ਨਾਲ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੂੰ ਹਰਾਇਆ
Manish Tiwari Winner : ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਸਖ਼ਤ ਮੁਕਾਬਲੇ ਵਿੱਚ ਉਨ੍ਹਾਂ ਨੇ ਭਾਜਪਾ ਦੇ ਸੰਜੇ ਟੰਡਨ ਨੂੰ 2504 ਵੋਟਾਂ ਨਾਲ ਹਰਾਇਆ।
ਮਨੀਸ਼ ਤਿਵਾਰੀ ਨੂੰ ਕੁੱਲ 216657 ਵੋਟਾਂ ਮਿਲੀਆਂ। ਜਦਕਿ ਸੰਜੇ ਟੰਡਨ ਨੂੰ 214153 ਵੋਟਾਂ ਮਿਲੀਆਂ। ਕਾਂਗਰਸ ਨੂੰ 48.22 ਫੀਸਦੀ ਵੋਟਾਂ ਮਿਲੀਆਂ ਜਦਕਿ ਭਾਜਪਾ ਨੂੰ 47.67 ਫੀਸਦੀ ਵੋਟਾਂ ਮਿਲੀਆਂ। 15 ਗੇੜਾਂ ਦੀ ਗਿਣਤੀ ਵਿੱਚ ਭਾਜਪਾ ਇੱਕ ਵਾਰ ਵੀ ਲੀਡ ਤੱਕ ਨਹੀਂ ਪਹੁੰਚ ਸਕੀ।
(For more news apart from Congress Candidate Manish Tiwari winner from Chandigarh News in Punjabi, stay tuned to Rozana Spokesman)