Amritsar Double Murder News: ਅੰਮ੍ਰਿਤਸਰ ਵਿਚ ਪਿਓ ਨੇ ਆਪਣੀ ਧੀ ਤੇ ਉਸ ਦੇ ਪ੍ਰੇਮੀ ਦਾ ਕੀਤਾ ਕਤਲ
Published : Jun 4, 2025, 10:42 am IST
Updated : Jun 4, 2025, 10:42 am IST
SHARE ARTICLE
Amritsar Double Murder News in punjabi
Amritsar Double Murder News in punjabi

Amritsar Double Murder News: ਕਤਲ ਕਰਨ ਤੋਂ ਬਾਅਦ ਪਿਓ ਨੇ ਪੁਲਿਸ ਸਟੇਸ਼ਨ ਵਿੱਚ ਕੀਤਾ ਆਤਮ ਸਮਰਪਣ

Amritsar Double Murder News in punjabi : ਅੰਮ੍ਰਿਤਸਰ ਵਿੱਚ ਇੱਕ ਪਿਓ ਨੇ ਆਪਣੀ ਧੀ ਅਤੇ ਉਸ ਦੇ ਪ੍ਰੇਮੀ  ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਸ਼ੱਕ ਹੈ ਕਿ ਦੋਵਾਂ ਨੂੰ ਪਹਿਲਾਂ ਬਿਜਲੀ ਦੇ ਝਟਕੇ ਦਿੱਤੇ ਗਏ ਸਨ। ਅੱਧ-ਮ੍ਰਿਤ ਹੋਣ ਤੋਂ ਬਾਅਦ, ਦੋਵਾਂ ਨੂੰ ਤੇਜ਼ਧਾਰ ਹਥਿਆਰ ਨਾਲ ਮਾਰਿਆ ਗਿਆ। ਦੋਹਰੇ ਕਤਲ ਤੋਂ ਬਾਅਦ, ਕੁੜੀ ਦੇ ਪਿਤਾ ਨੇ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੱਤਾ। ਆਨਰ ਕਿਲਿੰਗ ਦੀ ਇਸ ਘਟਨਾ ਨਾਲ ਪੂਰਾ ਇਲਾਕਾ ਹੈਰਾਨ ਹੈ।

ਮ੍ਰਿਤਕਾਂ ਦੀ ਪਛਾਣ ਜੋਬਨਦੀਪ ਸਿੰਘ (24) ਅਤੇ ਸੁਖਪ੍ਰੀਤ ਕੌਰ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰੱਖ ਦਿੱਤਾ ਹੈ। ਦੋਸ਼ੀ ਪਿਤਾ ਨੇ ਕਿਹਾ ਹੈ ਕਿ ਉ ਸਨੇ ਆਪਣੀ ਇੱਜ਼ਤ ਦੇ ਨਾਮ 'ਤੇ ਦੋਵਾਂ ਦਾ ਕਤਲ ਕੀਤਾ ਹੈ। ਪੁਲਿਸ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਸਿੰਘ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਦਾ ਪਿੰਡ ਕੱਕੜ ਦੇ ਰਹਿਣ ਵਾਲੇ ਜੋਬਨਦੀਪ ਸਿੰਘ (24) ਨਾਲ ਪ੍ਰੇਮ ਸਬੰਧ ਸੀ। ਜੋਬਨਦੀਪ ਦੀ ਮੁਲਾਕਾਤ ਗੁਰਦਿਆਲ ਸਿੰਘ ਦੀ ਧੀ ਸੁਖਪ੍ਰੀਤ ਕੌਰ ਨਾਲ ਹੋਈ। ਦੋਵਾਂ ਦੇ ਘਰ ਨੇੜੇ ਹੀ ਹਨ। ਜੋਬਨਪ੍ਰੀਤ ਮਜ਼ਦੂਰੀ ਦਾ ਕੰਮ ਕਰਦਾ ਹੈ।

ਜੋਬਨਪ੍ਰੀਤ ਅਤੇ ਸੁਖਪ੍ਰੀਤ ਕੌਰ ਨੂੰ ਪਿਆਰ ਹੋ ਗਿਆ। ਦੋਵੇਂ ਐਤਵਾਰ ਨੂੰ ਘਰੋਂ ਭੱਜ ਗਏ। ਗੁਰਦਿਆਲ ਅਤੇ ਉਸ ਦਾ ਪਰਿਵਾਰ ਦੋਵਾਂ ਨੂੰ ਲੱਭ ਰਹੇ ਸਨ। ਸੋਮਵਾਰ ਨੂੰ, ਦੋਵੇਂ ਵਿਆਹ ਕਰਵਾਉਣ ਲਈ ਅਦਾਲਤ ਗਏ। ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਉੱਥੇ ਭੀੜ ਵਿੱਚ ਦੇਖਿਆ ਅਤੇ ਸੁਖਪ੍ਰੀਤ ਦੇ ਪਰਿਵਾਰ ਨੂੰ ਸੂਚਿਤ ਕੀਤਾ। 
ਸੁਖਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਅਸੀਂ ਤੁਹਾਡਾ ਵਿਆਹ ਕਰਵਾਵਾਂਗੇ । ਸਹਿਮਤੀ ਮਿਲਣ ਤੋਂ ਬਾਅਦ, ਦੋਵੇਂ ਘਰ ਵਾਪਸ ਆ ਗਏ। ਘਰ ਵਿੱਚ ਦਾਖ਼ਲ ਹੁੰਦੇ ਹੀ ਗੁਰਦਿਆਲ ਸਿੰਘ ਨੇ ਦੋਵਾਂ ਨੂੰ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement