ਸਾਬਕਾ ਫ਼ੌਜੀ ਨੂੰ ਨਸ਼ੇ ਵਿਰੁਧ ਆਵਾਜ਼ ਚੁੱਕਣੀ ਪਈ ਮਹਿੰਗੀ

By : JUJHAR

Published : Jun 4, 2025, 1:37 pm IST
Updated : Jun 4, 2025, 3:17 pm IST
SHARE ARTICLE
Former soldier faces costly consequences for raising voice against drugs
Former soldier faces costly consequences for raising voice against drugs

ਰਣਵੀਰ ਸਿੰਘ ਦੀਆਂ ਨਸ਼ਾ ਤਸਕਰਾਂ ਨੇ ਤੋੜੀਆਂ ਦੋਵੇਂ ਲੱਤਾਂ

ਬਠਿੰਡ ਦੇ ਪਿੰਡ ਭਾਈ ਬਖ਼ਤੌਰ ਦੇ ਲੋਕ ਬਹੁਤ ਹੀ ਦਹਿਸ਼ਤ ਵਿਚ ਹਨ। ਕਿਉਂ ਕਿ ਨਸ਼ਾ ਤਸਕਰਾਂ ਨੇ ਇਕ ਸਾਬਕਾ ਫ਼ੌਜੀ ਰਣਵੀਰ ਸਿੰਘ ਨੂੰ ਬੂਰੀ ਤਰ੍ਹਾਂ ਕੁੱਟਿਆ ਤੇ ਉਸ ਦੀਆਂ ਦੋਨੋ ਲੱਤਾਂ ਤੋੜ ਦਿਤੀ। ਸਾਬਕਾ ਫ਼ੌਜੀ ਦਾ ਕਸੂਰ ਇੰਨਾ ਸੀ ਕਿ ਪਿੰਡ ਵਿਚ ਨਸ਼ਾ ਤਸਕਰਾਂ ਵਿਰੁਧ ਜਿਹੜੀ ਕਮੇਟੀ ਬਣਾਈ ਗਈ ਸੀ ਰਣਵੀਰ ਸਿੰਘ ਉਸ ਦਾ ਮੈਂਬਰ ਸੀ। ਜੋ ਨਸ਼ਾ ਤਸਕਰਾਂ ਨੂੰ ਨਸ਼ੇ ਦਾ ਧੰਦਾ ਕਰਨ ਤੋਂ ਰੋਕਦਾ ਸੀ। ਸਾਬਕਾ ਫ਼ੌਜੀ ’ਤੇ ਪਹਿਲਾਂ ਵੀ 2024 ਵਿਚ ਨਸ਼ਾ ਤਸਕਰਾਂ ਵਲੋਂ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਇਕ ਸਾਲ ਬਾਅਦ ਨਸ਼ਾ ਤਸਕਰਾਂ ਨੇ ਸਾਬਕਾ ਫ਼ੌਜੀ ’ਤੇ ਹਮਲਾ ਕੀਤਾ ਹੈ।

ਜਿਸ ਦੇ ਨਾਲ ਸਾਰਾ ਪਿੰਡ ਖੜਾ ਹੈ। ਪੁਲਿਸ ਨੇ ਬੇਸ਼ਕ ਮੁਲਜ਼ਮ ਫ਼ੜ ਲਏ ਹਨ ਪਰ ਪਰਿਵਾਰ ਫਿਰ ਵੀ ਡਰ ਰਿਹਾ ਹੈ, ਕਿਉਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਹਾਲੇ ਵੀ ਪਿੰਡ ਵਿਚ ਨਸ਼ਾ ਵਿਕਣ ਤੋਂ ਰੋਕ ਨਹੀਂ ਪਾਈ। ਨਸ਼ਾ ਤਸਕਰਾਂ ਨੂੰ ਪੁਲਿਸ ਫੜ ਤਾਂ ਲੈਂਦੀ ਹੈ ਪਰ ਕੁੱਝ ਸਮੇਂ ਬਾਅਦ ਉਹ ਫਿਰ ਛੁੱਟ ਕੇ ਬਾਹਰ ਆ ਜਾਂਦੇ ਹਨ ਤੇ ਸਾਨੂੰ ਪ੍ਰੇਸ਼ਾਨ ਕਰਦੇ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਬਠਿੰਡਾ ਦੇ ਪਿੰਡ ਭਾਈ ਬਖ਼ਤੌਰ ’ਚ ਪੀੜਤ ਪਰਿਵਾਰ ਦਾ ਹਾਲ ਜਾਣਨ ਪਹੁੰਚੀ। ਜਿਥੇ ਸਾਬਕਾ ਫ਼ੌਜੀ ਰਣਵੀਰ ਸਿੰਘ ਦੇ ਪੁੱਤਰ ਅਮਨਿੰਦਰ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਜੀ ਖੇਤਾਂ ’ਚੋਂ ਮੋਟਰਸਾਈਕਲ ’ਤੇ ਘਰ ਵਾਪਸ ਆ ਰਹੇ ਸਨ,

ਜਿਸ ਦੌਰਾਨ ਨਸ਼ਾ ਤਸਕਰਾਂ ਨੇ ਉਨ੍ਹਾਂ ਵਿਚ ਆ ਕੇ ਗੱਡੀ ਮਾਰੀ। ਜਿਸ ਤੋਂ ਬਾਅਦ ਉਹ ਉਠ ਕੇ ਘਰ ਵੱਲ ਭੱਜ ਪਏ। ਜਿਸ ਦੌਰਾਨ ਤਿੰਨ ਨਸ਼ਾ ਤਸਕਰਾਂ ਕੁਲਦੀਪ ਸਿੰਘ, ਕਾਲਾ ਤੇ ਗੁਰਪ੍ਰੀਤ ਸਿੰਘ ਨੇ ਉਨ੍ਹਾਂ ’ਤੇ ਰਾੜਾਂ ਨਾਲ ਮੇਰੇ ਪਿਤਾ ਜੀ ’ਤੇ ਹਮਲਾ ਕਰ ਦਿਤਾ। ਜਿਸ ਤੋਂ ਮੇਰੇ ਪਿਤਾ ਦੀਆਂ ਦੋਨੋ ਲੱਤਾਂ ਟੁੱਟ ਗਈਆਂ। 2023 ਵਿਚ ਮੇਰੇ ਪਿਤਾ ਸੇਵਾਮੁਕਤ ਹੋ ਕੇ ਆਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਿਚ ਨਸ਼ੇ ਵਿਰੁਧ ਇਕ ਕਮੇਟੀ ਬਣਾਈ। ਜਿਸ ਤੋਂ ਬਾਅਦ ਪਿੰਡ ਵਿਚ ਕਾਫ਼ੀ ਹੱਦ ਤਕ ਨਸ਼ਾ ਵਿਕਣਾ ਬੰਦ ਹੋ ਗਿਆ। ਪਰ 2024 ਵਿਚ ਕਮੇਟੀ ਭੰਗ ਹੋ ਗਈ। ਇਨ੍ਹਾਂ ਨਸ਼ਾ ਤਸਕਰਾਂ ਨੂੰ ਪਲਿਸ ਦਾ ਕੋਈ ਡਰ ਨਹੀਂ ਹੈ।

ਪੁਲਿਸ ਇਨ੍ਹਾਂ ਫੜ ਕੇ ਲੈ ਜਾਂਦੀ ਹੈ ਪਰ ਬਾਅਦ ਵਿਚ ਛੱਡ ਦਿੰਦੀ ਹੈ। ਜਿਸ ਨਾਲ ਨਸ਼ਾ ਤਸਕਰਾਂ ਦੇ ਹੌਸਲੇ ਵਧੇ ਹੋਏ ਹਨ। ਅਸੀਂ ਮੰਗ ਕਰਦੇ ਹਾਂ ਕਿ ਮੁਲਜ਼ਮਾਂ ਨੂੰ ਪ੍ਰਸ਼ਾਸਨ ਸਖਤ ਤੋਂ ਸਖਤ ਸਜ਼ਾ ਦੇਵੇ। ਫ਼ੌਜੀ ਰਣਵੀਰ ਸਿੰਘ ਦੀ ਸੱਸ ਨੇ ਕਿਹਾ ਕਿ ਮੇਰੀ ਬੇਟੀ ਤੇ ਉਨ੍ਹਾਂ ਦਾ ਬੇਟਾ ਬਾਹਰ ਗਏ ਹੋਏ ਸਨ ਜੇ ਉਹ ਘਰ ਹੁੰਦੇ ਤਾਂ ਨਸ਼ਾ ਤਸਕਰਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕਰਨੀ ਸੀ। ਪਿੰਡ ਦੇ ਇਕ ਹੋਰ ਵਿਅਕਤੀ ਜਸਵੀਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵਿਚ ਚਿੱਟਾ ਬਹੁਤ ਜ਼ਿਆਦਾ ਵਿਕਦਾ ਹੈ। ਅਸੀਂ ਜਦੋਂ ਖੇਤਾਂ ਵਿਚ ਜਾਂਦੇ ਹਾਂ ਤਾਂ ਰਸਤੇ ਵਿਚ ਜਗ੍ਹਾ-ਜਗ੍ਹਾ ’ਤੇ ਨਸ਼ੇੜੀ ਬੈਠੇ ਹੁੰਦੇ ਹਨ।

ਜਿਨ੍ਹਾਂ ਤੋਂ ਸਾਨੂੰ ਹਮੇਸ਼ਾਂ ਡਰ ਲਗਿਆ ਰਹਿੰਦਾ ਹੈ। ਜਦੋਂ ਪੁਲਿਸ ਆਉਂਦੀ ਹੈ ਤਾਂ ਹੁਟਰ ਦੀ ਅਵਾਜ਼ ਸੁਣ ਕੇ ਨਸ਼ੇੜੀ ਆਸੇ ਪਾਸੇ ਹੋ ਜਾਂਦੇ ਹਨ। ਪੁਲਿਸ ਇਨ੍ਹਾਂ ’ਤੇ ਕਾਬੂ ਪਾਉਣ ’ਤੇ ਨਾਕਾਮਯਾਬ ਰਹੀ ਹੈ। ਪ੍ਰਸ਼ਾਸਨ ਨੂੰ ਹੋਰ ਸਖਤਾਈ ਕਰਨੀ ਚਾਹੀਦੀ ਹੈ। ਪਿੰਡ ਦੇ ਇਕ ਹੋਰ ਨੌਜਵਾਨ ਨੇ ਕਿਹਾ ਕਿ ਸਾਡੇ ਵਿਚ ਨਸ਼ਾ ਇੰਦਾ ਵਿਕ ਰਿਹਾ ਹੈ ਜਿਵੇਂ ਸਬਜ਼ੀ ਵਿਕਦੀ ਹੋਵੇ। ਨਸ਼ੇੜੀ ਗਲੀਆਂ ਵਿਚ ਖੜ ਕੇ ਟੀਕੇ ਲਗਾਉਂਦੇ ਹਨ। ਪ੍ਰਸ਼ਾਸਨ ਨਾਲ ਪਿੰਡ ਵਾਸੀਆਂ ਦੀ ਕਈ ਵਾਰ ਮੀਟਿੰਗ ਹੋਈ ਪਰ ਕੋਈ ਹਲ ਨਹੀਂ ਨਿਕਲਿਆ। ਸਾਡੇ ਵਿਚ ਲਖਬੀਰ ਸਿੰਘ ਵਲੋਂ ਪੋਸਟਰ ਲਗਾਇਆ ਗਿਆ ਸੀ ਕਿ ਪਿੰਡ ਵਿਕਾਊ ਹੈ।

ਉਹ ਪੋਸਟਰ ਉਸ ਨੇ ਇਕੱਲੇ ਨਹੀਂ ਲਗਾਇਆ ਸੀ ਸਾਰੇ ਪਿੰਡ ਨੇ ਮਿਲ ਕੇ ਲਗਾਇਆ ਸੀ ਤੇ ਹੁਣ ਪੁਲਿਸ ਵਲੋਂ ਉਸ ਨੂੰ ਵੀ ਧਮਕਾਇਆ ਜਾ ਰਿਹਾ ਹੈ। ਜੇ ਪੁਲਿਸ ਚੰਗੀ ਤਰ੍ਹਾਂ ਜਾਂਚ ਕਰ ਕੇ ਕਾਰਵਾਈ ਕਰੇਗੀ ਤਾਂ ਅਸੀਂ ਸੰਤੁਸਟ ਹੋਵਾਂਗੇ। ਜਿਹੜਾ ਐਸਐਚਓ ਲਖਬੀਰ ਸਿੰਘ ਨੂੰ ਧਮਕਾ ਰਿਹਾ ਸੀ ਉਸ ’ਤੇ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪਿੰਡ ਦੇ ਪੰਚਾਇਤ ਮੈਂਬਰ ਨੇ ਕਿਹਾ ਕਿ ਮੈਨੂੰ ਵੀ ਇਨ੍ਹਾਂ ਨਸ਼ਾ ਤਸਕਰਾਂ ਵਲੋਂ ਫ਼ੋਨ ’ਤੇ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਮੈਂ ਇਹ ਰਿਕਾਰਡਿੰਗ ਪੁਲਿਸ ਪ੍ਰਸ਼ਾਸਨ ਨੂੰ ਭੇਜੀਆਂ ਹਨ।

ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਤੂੰ ਇਨ੍ਹਾਂ ਨਾਲ ਕਿਉਂ ਪੰਗਾ ਲੈਂਦਾ ਹੈ। ਐਸਐਚਓ ਮਨੀਸ਼ ਕੁਮਾਰ ਨੇ ਦਬਾਅ ਪਾ ਕੇ ਮੇਰਾ ਰਾਜੀਨਾਮਾ ਕਰਵਾ ਦਿਤਾ। ਸਾਡਾ ਸਾਰਾ ਪਿੰਡ ਤੇ ਪੰਚਾਇਤ ਸਾਬਕਾ ਫ਼ੌਜੀ ਰਣਵੀਰ ਸਿੰਘ ਤੇ ਲਖਬੀਰ ਸਿੰਘ ਦੇ ਨਾਲ ਹਨ। ਅਸੀਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕੀਤਾ ਜਾਵੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement