Patiala News : ਜੂਨ 1984 ਦੌਰਾਨ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਹੋਈਆਂ ਸੀ 17 ਮੌਤਾਂ
Published : Jun 4, 2025, 6:04 pm IST
Updated : Jun 4, 2025, 6:04 pm IST
SHARE ARTICLE
Patiala News: 17 deaths occurred near Gurdwara Dukh Niwaran Sahib in Patiala during June 1984.
Patiala News: 17 deaths occurred near Gurdwara Dukh Niwaran Sahib in Patiala during June 1984.

ਤਤਕਾਲੀ ਹੈੱਡ ਗ੍ਰੰਥੀ ਸੁਖਦੇਵ ਸਿੰਘ ਨੇ ਕੀਤੇ ਵੱਡੇ ਖੁਲਾਸੇ

Patiala News :  ਜੂਨ 1984 ਦੇ ਕਤਲੇਆਮ ਨੂੰ ਲੈ ਕੇ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਤਤਕਾਲੀ ਹੈੱਡ ਗ੍ਰੰਥੀ ਸੁਖਦੇਵ ਸਿੰਘ ਨੇ ਇਤਿਹਾਸ ਵਿਚੋਂ ਕੁਝ ਅਣਸੁਲਝੇ ਪੰਨਿਆਂ ਵਿੱਚੋਂ ਸੱਚਾਈ ਸਾਡੇ ਸਾਹਮਣੇ ਬਿਆਨ ਕੀਤੀ ਹੈ। ਤਤਕਾਲੀ ਹੈੱਡ ਗ੍ਰੰਥੀ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਵੀ 17 ਸ਼ਹੀਦੀਆਂ ਹੋਈਆਂ ਸਨ।

ਫ਼ੌਜ ਨੇ ਗੁਰਦੁਆਰਾ ਸਾਹਿਬ ਨੂੰ ਪਾ ਲਿਆ ਸੀ ਘੇਰਾ

ਗਿਆਨੀ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ 1984 ਵਿੱਚ ਇਹ ਕੇਂਦਰ ਸਰਕਾਰ ਦੀ ਸਭ ਤੋਂ ਘਨੌਣਾ ਕੰਮ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫ਼ੌਜ ਨੂੰ ਦਰਬਾਰ ਸਾਹਿਬ ਵਿਖੇ ਲਗਾ ਦਿੱਤਾ ਅਤੇ 1 ਜੂਨ ਤੋਂ ਕਾਰਵਾਈ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਸੰਗਤ ਨੂੰ ਵੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਇਵੇ ਹੀ ਪੰਜਾਬ ਦੇ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਫੌਜ ਆਈ। ਇਵੇਂ ਹੀ ਪਟਿਆਲਾ ਦੇ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਸੀਆਰਪੀਐਫ ਤੇ ਬਾਅਦ ਵਿੱਚ ਫੌਜ ਵੀ ਆ ਗਈ। ਫ਼ੌਜ ਨੇ ਸਾਰੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ। ਉਨ੍ਹਾਂ ਦੱਸਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਸਾਰੇ ਮੁਲਾਜ਼ਮ ਨੂੰ ਵੀ ਰੋਕ ਲਿਆ। ਉਨ੍ਹਾਂ ਨੇ ਕਿਹਾ ਹੈ ਜਦੋਂ ਰਾਤ ਨੂੰ ਘਰ ਜਾਣ ਲੱਗਿਆ ਤਾਂ ਮੈਨੂੰ ਰੋਕ ਦਿੱਤਾ ਘਰ ਨਹੀਂ ਜਾਣਾ।

ਕਰਫਿਊ ਲੱਗਣ ਕਾਰਨ ਸਾਰੇ ਘਰਾਂ ਵਿੱਚ ਹੋ ਗਏ ਸਨ ਬੰਦ

ਉਨ੍ਹਾਂ ਨੇ ਦੱਸਿਆ ਹੈ ਕਿ 5 ਜੂਨ ਦੀ ਸ਼ਾਮ ਨੂੰ ਜੋ ਘਟਨਾ ਵਾਪਰੀ ਫ਼ੌਜ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫ਼ੌਜ ਨੇ ਅਤਿਵਾਦੀ ਕਹਿ ਕੇ ਫਾਇਰਿੰਗ ਸ਼ੁਰੂ ਕੀਤੀ ਪਰ ਇੱਥੇ ਕੋਈ ਅਤਿਵਾਦੀ ਨਹੀਂ ਸੀ। ਕਰਫਿਊ ਲੱਗਣ ਕਰਕੇ ਕੋਈ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਨਹੀਂ ਜਾ ਸਕਦਾ ਸੀ। ਫ਼ੌਜ ਨੇ ਕਿਸੇ ਨੂੰ ਵੀ ਘਰਾਂ ਤੋ ਬਾਹਰ ਨਹੀਂ ਨਿਕਲਣ ਦਿੱਤਾ।

17 ਸਿੰਘ ਹੋਏ ਸਨ ਸ਼ਹੀਦ

ਗਿਆਨੀ ਨੇ ਦੱਸਿਆ ਹੈ ਕਿ ਫ਼ੌਜ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ 17 ਸਿੰਘ ਸ਼ਹੀਦ ਹੋ ਗਏ, ਜਿੰਨ੍ਹਾਂ ਦਾ ਰਿਕਾਰਡ ਅੱਜ ਵੀ ਹੈ। ਫੌ਼ਜ ਨੇ ਸਾਨੂੰ ਤੇ ਬੱਚਿਆ ਨੂੰ ਅਲੱਗ ਕਰ ਲਿਆ ਗਿਆ। ਸਵੇਰੇ 2 ਵਜੇ ਅਸੀਂ ਅਫ਼ਸਰ ਨੂੰ ਪੁੱਛਿਆ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲਈ ਤੇ ਉਨ੍ਹਾਂ ਨੇ ਅਗਿਆ ਦੇ ਦਿੱਤੀ। ਉਨ੍ਹਾਂ ਦੱਸਿਆ ਹੈ ਕਿ ਪਹਿਲਾ ਫ਼ੌਜ ਨੇ ਗੁਰਦੁਆਰਾ ਸਾਹਿਬ ਅੰਦਰੋਂ ਚੈੱਕ ਕੀਤਾ ਫਿਰ ਪਾਠ ਕੀਤਾ।

ਫ਼ੌਜ ਨੇ 17 ਦਾ ਕੀਤਾ ਸੀ ਸਸਕਾਰ

ਗਿਆਨੀ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਫ਼ੌਜ ਨੇ ਹੀ ਸਾਰਿਆ ਦਾ ਸਸਕਾਰ ਕੀਤਾ। ਫ਼ੌਜ ਦੇ ਅੱਗੇ ਕੋਈ ਸਵਾਲ ਨਹੀਂ ਕਰ ਸਕਦਾ ਸੀ। ਹੁਣ ਵੀ ਸਾਰੇ ਵਿਅਕਤੀਆਂ ਦਾ ਰਿਕਾਰਡ ਸਾਂਭਿਆ ਹੋਇਆਂ ਹੈ। ਉਸ ਵਕਤ ਕੋਈ ਵੀ ਵਿਅਕਤੀ ਸਵਾਲ ਨਹੀਂ ਕਰਦੇ ਸਨ ਕਿਉਂਕਿ ਫ਼ੌਜ ਵੱਲੋਂ ਬੜੀ ਬੇਰੁਖੀ ਨਾਲ ਵਿਵਹਾਰ ਕੀਤਾ ਜਾਂਦਾ ਸੀ।

ਨੌਜਵਾਨਾਂ ਨੂੰ ਆਪਣਾ ਵਿਰਸਾ ਯਾਦ ਰੱਖਣ ਲਈ ਅਪੀਲ

ਜੂਨ 1984 ਕਦੇ ਵੀ ਭੁਲਿਆ ਨਹੀਂ ਜਾ ਸਕਦਾ ਤੇ ਨਾ ਹੀ ਭੁਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਸ਼ਰਾਰਤੀ ਵਿਅਕਤੀਆਂ ਨੇ ਬਾਅਦ ਵਿੱਚ ਲੁੱਟਾਂ-ਖੋਹਾਂ ਵੀ ਕੀਤੀਆ ਸਨ। ਉਨ੍ਹਾਂ ਨੇ ਕਿਹਾ ਹੈ ਕਿ ਸ਼ਹੀਦਾਂ ਦੀ ਯਾਦ ਵਿੱਚ ਅੱਜ ਵੀ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਆਰੰਭ ਹੁੰਦੇ ਹਨ ਤੇ 6 ਜੂਨ ਨੂੰ ਭੋਗ ਪਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਵਿਰਸੇ ਦੇ ਨਾਲ ਜੁੜ ਕੇ ਰਹੋ ਸਾਡਾ ਇਤਿਹਾਸ ਬਹੁਤ ਅਮੀਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement