
ਪਿੰਡ ਛੋੜ 'ਚ 29 ਸਾਲਾ ਗੁਰਮੀਤ ਸਿੰਘ ਨੂੰ ਨਸ਼ੇ ਨੇ ਡੂੰਘੀ ਨੀਂਦ 'ਚ ਸੁਲਾ ਦਿੱਤਾ ਹੈ। ਭਰਾ ਅਤੇ ਪਿਤਾ ਮਨੋਹਰ ਲਾਲ ਨੇ ਦੱਸਿਆ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ ...
ਕਲਾਨੋਰ,- ਪਿੰਡ ਛੋੜ 'ਚ 29 ਸਾਲਾ ਗੁਰਮੀਤ ਸਿੰਘ ਨੂੰ ਨਸ਼ੇ ਨੇ ਡੂੰਘੀ ਨੀਂਦ 'ਚ ਸੁਲਾ ਦਿੱਤਾ ਹੈ। ਭਰਾ ਅਤੇ ਪਿਤਾ ਮਨੋਹਰ ਲਾਲ ਨੇ ਦੱਸਿਆ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ ਅਤੇ ਕਈ ਵਾਰ ਉਹ ਉਸ ਨੂੰ ਨਸ਼ਾ ਮੁਕਤੀ ਕੇਂਦਰ ਵੀ ਭਰਤੀ ਕਰਾਉਣ ਗਏ ਸਨ ਪਰ ਉਹ ਨਸ਼ਾ ਨਹੀਂ ਛੱਡ ਸਕਿਆ। ਉਨ੍ਹਾਂ ਦਸਿਆ ਕਿ ਨਸ਼ੇ ਕਾਰਨ ਹੀ ਮ੍ਰਿਤਕ ਗੁਰਮੀਤ ਸਿੰਘ ਨੂੰ ਟੀ. ਬੀ. ਹੋ ਚੁੱਕੀ ਸੀ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ, ਜਿਸ ਦੇ ਰਾਜ 'ਚ ਘਰ-ਘਰ ਨਸ਼ਾ ਵਿਕ ਰਿਹਾ ਹੈ।
ਫ਼ਿਰੋਜ਼ਪੁਰ (ਬਲਬੀਰ ਸਿੰਘ ਜੋਸਨ, ਹਰਜੀਤ ਸਿੰਘ ਲਾਹੌਰੀਆ): ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ ਬਸਤੀ ਸੁੰਨਵਾ ਵਾਲੀ ਦੇ ਵਸਨੀਕ ਇਕ ਹੋਰ ਨੌਜਵਾਨ ਟੋਨੀ ਪੁੱਤਰ ਸਾਦਕ ਦੀ ਨਸ਼ੇ ਨੇ ਜਾਨ ਲੈ ਲਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਟੋਨੀ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਪ੍ਰਕਾਰ ਦੇ ਨਸ਼ਿਆਂ ਦਾ ਆਦੀ ਸੀ ।
ਉਸ ਦੀ ਹਾਲਤ ਖਰਾਬ ਹੁੰਦੀ ਦੇਖ ਕੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਚਾਹਿਆ ਪ੍ਰੰਤੂ ਉਸ ਦੀ ਸਿਵਲ ਹਸਪਤਾਲ ਵਿਚ ਹੀ ਮੌਤ ਹੋ ਗਈ।ਬਲਾਚੌਰ /ਕਾਠਗੜ3 ਜੁਲਾਈ (ਜਤਿੰਦਰਪਾਲ ਸਿੰਘ ਕਲੇਰ ) - ਬਲਾਚੌਰ ਦਾ ਇਕ 18 ਸਾਲ ਦਾ ਨੌਜਵਾਨ ਅਦਿਤਿਆ ਪਾਠਕ ਨਸ਼ੇ ਦੀ ਭੇਟ ਚੜ ਗਿਆ ਹੈ।
ਉਸ ਦੀ ਲਾਸ਼ ਜੰਗਲ ਦੀ ਇਕ ਖੱਡ ਵਿੱਚੋ ਬਰਾਮਦ ਹੋਈ ਹੈ ਜਿਸ ਦੀ ਮ੍ਰਿਤਕ ਦੇਹ ਕੋਲੋ ਪੁਲਿਸਨੇ ਕੁਝ ਸਰਿੰਜਾ ਵੀ ਬਰਾਮਦ ਕੀਤੀਆ ਹਨ। ਮ੍ਰਿਤਕ ਗੱਭਰੂ ਆਪਣੇ ਘਰ ਦਾ ਇਕਲੌਤਾ ਚਿਰਾਗ ਸੀ। ਪੁਲਿਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਵਾਰਿਸਾ ਦੇ ਹਵਾਲੇ ਕਰ ਦਿੱਤਾ ਹੈ। ਬਟਾਲਾ, 3 ਜੁਲਾਈ (ਗੋਰਾਇਆ/ਰਿੰਕੂ ਰਾਜਾ) ਭਾਰਤ ਪਾਕ ਕੌਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡ ਛੋਡ ਵਿਖੇ ਨਸੇ ਤੋਂ ਪੀੜਤ ਇਕ ਹੋਰ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿੱਚ ਸੌਗ ਦੀ ਲਹਿਰ ਫੈਲ ਗਈ।
ਨੌਜਵਾਨ ਮਨਜੀਤ ਸਿੰਘ, ਜੋ ਕਿ ਚਿੱਟੇ ਦੇ ਨਸ਼ੇ ਦਾ ਸੇਵਨ ਕਰਦਾ ਸੀ, ਨਸ਼ੇ ਦੀ ਜਿਆਦਾ ਡੋਜ਼ ਲੈਣ ਕਰਕੇ ਉਸਦੀ ਮੌਤ ਹੋ ਗਈ । ਇਸ ਸਬੰਧ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਮਨੋਹਰ ਲਾਲ, ਮਾਤਾ ਕਮਲਜੀਤ ਕੌਰ ਅਤੇ ਪਤਨੀ ਡਿੰਪਲ ਨੇ ਦੱਸਿਆ ਕਿ ਮਨਜੀਤ ਸਿੰਘ 29 ਸਾਲ ਲੰਮੇ ਸਮਂੇ ਤੋਂ ਨਸ਼ੇ ਕਰ ਰਿਹਾ ਸੀ ਅਤੇ ਉਸ ਦਾ ਕਈ ਵਾਰ ਨਸ਼ਾ ਛਡਾਓੁ ਕਂਦਰ ਵਿੱਚ ਪਰਿਵਾਰ ਵੱਲੋਂ ਇਲਾਜ ਕਰਵਾਇਆ ਗਿਆ ਸੀ ਪਰ ਉਹ ਨਸ਼ਾ ਨਾ ਛੱਡ ਸਕਿਆ। ਉਸ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ।