
ਵਿਸ਼ਵ ਵਿਚ ਉੱਤਰੀ ਭਾਰਤ ਦੀ ਪ੍ਰਸਿੱਧ ਝੀਲ ਹਰੀਕੇ ਪੱਤਣ ਵਿਖੇ ਜੰਗਲੀ ਜੀਵ ਅਤੇ ਵਣ ਸੁਰੱਖਿਆ ਵਿਭਾਗ ਅਤੇ ਵਰਲਡ ਵਾਈਲਡ ਲਾਈਫ਼ ਫ਼ੰਡ ਇੰਡੀਆ ਦੇ ...
ਹਰੀਕੇ ਪੱਤਣ : ਵਿਸ਼ਵ ਵਿਚ ਉੱਤਰੀ ਭਾਰਤ ਦੀ ਪ੍ਰਸਿੱਧ ਝੀਲ ਹਰੀਕੇ ਪੱਤਣ ਵਿਖੇ ਜੰਗਲੀ ਜੀਵ ਅਤੇ ਵਣ ਸੁਰੱਖਿਆ ਵਿਭਾਗ ਅਤੇ ਵਰਲਡ ਵਾਈਲਡ ਲਾਈਫ਼ ਫ਼ੰਡ ਇੰਡੀਆ ਦੇ ਸਹਿਯੋਗ ਨਾਲ ਝੀਲ ਨੂੰ ਹੋਰ ਮਹੱਤਵਪੂਰਨ ਅਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਵੱਖ-ਵੱਖ ਪੜਾਵਾਂ ਵਿਚ ਪਿੰਡ ਗਗੜੇਵਾਲ ਦੇ ਨੇੜੇ ਬਿਆਸ ਦਰਿਆ ਵਿਚ 48 ਘੜਿਆਲ ਛੱਡੇ ਗਏ ਸੀ। ਜਿਹੜੇ ਕਿ ਬਿਆਸ ਦਰਿਆ ਵਿਚ ਬਿਲਕੁਲ ਸੁਰਖਿੱਅਤ ਸੀ।
ਪਰ ਇਨ੍ਹਾਂ ਘੜਿਆਲਾ ਵਿਚ 1 ਘੜਿਆਲ ਹੁਣ ਹਰੀਕੇ ਹੈਡ ਵਰਕਸ 'ਚੋਂ ਨਿਕਲਣ ਵਾਲੀਆਂ 2 ਨਹਿਰਾਂ ਰਾਜਸਥਾਨ ਅਤੇ ਫ਼ਿਰੋਜ਼ਪੁਰ ਫ਼ੀਡਰ 'ਚ ਪਹੁੰਚ ਗਏ ਹਨ ਇਨ੍ਹਾਂ ਘੜਿਆਲਾ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠ ਰਹੇ ਹਨ। ਇਨ੍ਹਾਂ 48 ਘੜਿਆਲਾਂ ਦੀ ਸੁਰੱਖਿਆ ਦਾ ਕੰਮ ਜੰਗਲਾਤ ਵਿਭਾਗ ਦੀ ਮੈਡਮ ਗੀਤਾਜਲੀ ਕੰਵਰ ਅਤੇ ਜੰਗਲੀ ਜੀਵ ਅਤੇ ਜੰਗਲਾਤ ਵਿਭਾਗ ਦੇ ਦੋ ਗਾਰਡਾਂ ਅਤੇ 3 ਮੁਲਾਜ਼ਮਾਂ ਨੂੰ ਸੌਂਪੀ ਗਈ ਸੀ।
ਇਨ੍ਹਾਂ ਘੜਿਆਲਾਂ ਨੂੰ ਨੌਹਰਾ ਵਿਚ ਤੈਰਦੇ ਦੇਖ ਲੋਕਾਂ ਨੇ ਵਿਭਾਗ ਨੂੰ ਸੂਚਿਤ ਕੀਤਾ ਗਿਆ। ਪਰ ਮਹਿਕਮੇ ਦੇ ਹੱਥ ਅਜੇ ਤੱਕ ਖਾਲੀ ਹਨ। ਜਦੋਂ ਇਸ ਮਾਮਲੇ ਸਬੰਧੀ ਫ਼ੋਨ 'ਤੇ ਮੈਡਮ ਗੀਤਾਂਜਲੀ ਕੰਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਉਨ੍ਹਾਂ ਵਿਭਾਗ ਵਲੋਂ ਘੜਿਆਲਾਂ ਨੂੰ ਭਾਲਣ ਵਾਸਤੇ ਟੀਮਾ ਦੋਵੇਂ ਨਹਿਰਾਂ 'ਤੇ ਤਾਇਨਾਤ ਕਰ ਦਿਤੀਆਂ ਹਨ। ਜਲਦੀ ਹੀ ਇਨ੍ਹਾਂ ਨਹਿਰਾਂ ਵਿਚੋਂ ਘੜਿਆਲਾਂ ਨੂੰ ਫੜ ਦੇ ਦੁਬਾਰਾ ਇਨ੍ਹਾਂ ਦੇ ਪਹਿਲੇ ਟਿਕਾਣੇ 'ਤੇ ਛੱਡਿਆ ਜਾਵੇਗਾ।