
ਕੈਬਨਿਟ ਦੇ ਫੇਰਬਦਲ ਤੋਂ ਬਾਅਦ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ
ਚੰਡੀਗੜ੍ਹ- ਪੰਜਾਬ ਕੈਬਨਿਟ ਵਿਚ ਮਹੱਤਵਪੂਰਨ ਵਿਭਾਗ ਛਿਣ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਲਗਭਗ ਇਕ ਮਹੀਨੇ ਬਾਅਦ ਵੀ ਆਪਣੇ ਨਵੇਂ ਮੰਤਰਾਲੇ ਦਾ ਕੰਮ ਨਹੀਂ ਸੰਭਾਲਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਉਹਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਮੁੱਖ ਮੰਤਰੀ ਨੇ ਬੀਤੀ ਛੇ ਜੂਨ ਨੂੰ ਸਿੱਧੂ ਤੋਂ ਸਥਾਨਕ ਪ੍ਰਸਾਸ਼ਨ, ਆਵਾਜਾਈ ਅਤੇ ਸੰਸਕ੍ਰਿਤੀ ਵਿਭਾਗਾਂ ਦਾ ਚਾਰਜ ਵਾਪਸ ਲੈ ਲਿਆ ਸੀ ਅਤੇ ਉਹਨਾਂ ਬਿਜਲੀ, ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਸੀ। ਕੈਬਨਿਟ ਵਿਚ ਫੇਰ ਬਦਲ ਦੇ ਦੋ ਦਿਨ ਬਾਅਦ ਅੱਠ ਜੂਨ ਨੂੰ ਸਰਕਾਰ ਦੇ ਅਭਿਲਾਸ਼ੀ ਕੰਮਾਂ ਵਿਚ ਤੇਜ਼ੀ ਲਈ ਮੁੱਖ ਮੰਤਰੀ ਦੁਆਰਾ ਗਠਿਤ ਮੰਤਰੀ ਸਮੂਹ ਤੋਂ ਵੀ ਸਿੱਧੂ ਬਾਹਰ ਹੋ ਗਏ ਹਨ।
Ahmed Patel
ਮੁੱਖ ਮੰਤਰੀ ਅਤੇ ਸਿੱਧੂ ਵਿਚਕਾਰ ਹੋਈ ਅਣਬਣ ਦੂਰ ਕਰਨ ਦਾ ਜ਼ਿੰਮਾ ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਨਾਲ ਮੁਲਾਕਾਤ ਕੀਤੀ ਸੀ ਪਰ ਪਾਰਟੀ ਨੇ ਇਸ ਬੈਠਕ ਨੂੰ ਕਥਿਤ ਤੌਰ ਤੇ ਸ੍ਰਿਸ਼ਟਾਚਾਰ ਬੈਠਕ ਕਰਾਰ ਕਰ ਦਿੱਤਾ ਸੀ। ਕੈਬਨਿਟ ਦੇ ਫੇਰਬਦਲ ਤੋਂ ਬਾਅਦ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। ਸਿੱਧੂ ਦੇ ਕਰੀਬੀ ਸਹਿਯੋਗੀ ਨੇ ਕਿਹਾ ਕਿ ਮੰਤਰੀ ਅਤੇ ਉਹਨਾਂ ਦੀ ਪਤਨੀ ਫਿਲਹਾਲ ਅਮ੍ਰਿੰਤਸਰ ਵਿਚ ਹਨ ਅਤੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ।
Sidhu And Rahul Gandhi
ਹੁਣ ਤੱਕ ਨਵੇਂ ਮੰਤਰਾਲੇ ਦਾ ਕਾਰਜਕਾਰ ਨਾ ਸੰਭਾਲਣ ਵਾਲੇ ਸਿੱਧੂ ਨੇ ਪਿਛਲੇ ਮਹੀਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਇਕ ਪੱਤਰ ਦੇਣ ਦੇ ਨਾਲ ਹੀ ਸਥਿਤੀ ਦੀ ਜਾਣਕਾਰੀ ਵੀ ਦਿੱਤੀ। ਸਿੱਧੂ ਨੇ 10 ਜੂਨ ਨੂੰ ਰਾਹੁਲ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦੇ ਨਾਲ ਟਵਿੱਟਰ ਅਤੇ ਫੇਸਬੁੱਕ ਤੇ ਇਕ ਤਸਵੀਰ ਵੀ ਸਾਂਝੀ ਕੀਤੀ। ਉਹਨਾਂ ਨੇ ਇਸ ਤੋਂ ਬਾਅਦ ਟਵਿੱਟਰ ਅਤੇ ਫੇਸਬੁੱਕ ਤੇ ਕੁੱਝ ਵੀ ਸਾਂਝਾ ਨਹੀਂ ਕੀਤਾ।