ਲਗਾਤਾਰ ਵਧਦੇ ਕੋਰੋਨਾ ਮਰੀਜ਼ਾਂ ਕਾਰਨ ਡੇਰਾ ਬਾਬਾ ਨਾਨਕ ਪੂਰੀ ਤਰ੍ਹਾਂ ਸੀਲ
Published : Jul 4, 2020, 8:51 am IST
Updated : Jul 4, 2020, 8:51 am IST
SHARE ARTICLE
Dera Baba Nanak
Dera Baba Nanak

ਮੌਜੂਦਾ ਸਮੇਂ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਗੁਰਦਾਸਪੁਰ : ਮੌਜੂਦਾ ਸਮੇਂ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਭਰ ਅੰਦਰ ਹੁਣ ਤਕ ਕੁਲ 6 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜਦੋਂ ਕਿ ਜ਼ਿਲ੍ਹਾ ਸਿਹਤ ਵਿਭਾਗ ਮੁਤਾਬਕ ਜ਼ਿਲ੍ਹੇ ਅੰਦਰ ਕੁਲ 42 ਐਕਟਿਵ ਕੇਸ ਮੌਜੂਦ ਹਨ। ਉੱਥੇ ਜੇਕਰ ਇਕੱਲੇ ਡੇਰਾ ਬਾਬਾ ਨਾਨਕ ਦੀ ਗਾਲ ਕੀਤੀ ਜਾਵੇ ਤਾਂ ਵਰਤਮਾਨ ਵਿਚ ਇੱਥੋਂ ਦੇ 17 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ 3 ਹੋਰ ਮਰੀਜ਼ ਅਜਿਹੇ ਹਨ। ਜੋ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕ ਹਨ।

Corona virusCorona virus

ਇਸ ਦੇ ਨਾਲ ਹੀ ਜੇਕਰ ਅੱਜ ਸਾਹਮਣੇ ਆਏ ਕੋਰੋਨਾ ਮਰੀਜ਼ਾਂ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਭਰ ਅੰਦਰ ਕੁਲ 8 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਇਕੱਲੇ ਡੇਰਾ ਬਾਬਾ ਨਾਨਕ ਦੇ 7 ਮਰੀਜ਼ ਸ਼ਾਮਲ ਹਨ ਜਦੋਂ ਕਿ ਇਕ ਮਰੀਜ਼ ਬਟਾਲੇ ਦਾ ਦਸਿਆ ਜਾ ਰਿਹਾ ਹੈ। ਇਸੇ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੇਰਾ ਬਾਬਾ ਨਾਨਕ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਮਗਰੋਂ ਸਥਾਨਕ ਪੁਲਿਸ ਵਲੋਂ ਅਨਾਊਂਸਮੈਂਟ ਕਰਵਾਉਣ ਦੇ ਨਾਲ ਨਾਲ ਆਪ ਜਾ ਕੇ ਪੂਰੇ ਖੇਤਰ ਦੀਆਂ ਦੁਕਾਨਾਂ ਬੰਦ ਕਰਵਾਇਆਂ ਗਈਆਂ। 

Corona virus Corona virus

ਦੱਸ ਦਈਏ ਕਿ ਪੰਜਾਬ ਵਿਚ ਬੀਤੇ ਦਿਨ ਕੋਰੋਨਾ ਕਹਿਰ ਦੇ ਚਲਦਿਆਂ 6 ਹੋਰ ਮੌਤਾਂ ਹੋਈਆਂ ਹਨ ਅਤੇ ਸ਼ਾਮ ਤਕ 24 ਘੰਟਿਆਂ ਦੌਰਾਨ 153 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। 
ਜ਼ਿਲ੍ਹਾ ਲੁਧਿਆਣਾ ਵਿਚ ਲਗਾਤਾਰ 6ਵੇਂ ਦਿਨ ਕੋਰੋਨਾ ਬਲਾਸਟ ਹੋਇਆ ਹੈ ਅਤੇ ਇਕੋ ਦਿਨ ਵਿਚ ਇਥੇ 54 ਹੋਰ ਪਾਜ਼ੇਟਿਵ ਮਾਮਲੇ ਆਏ ਹਨ।

Corona virus Corona virus

ਹੁਣ ਸੂਬੇ ਵਿਚ ਜਿਥੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 161 ਤਕ ਪਹੁੰਚ ਗਈ ਹੈ, ਉਥੇ ਪਾਜ਼ੇਟਿਵ ਮਰੀਜ਼ਾਂ ਦਾ ਕੁਲ ਅੰਕੜਾ ਵੀ 5900 ਨੂੰ ਪਾਰ ਗਿਆ ਹੈ। ਬੀਤੇ ਦਿਨ 3 ਮੌਤਾਂ ਅੰਮ੍ਰਿਤਸਰ ਤੇ 3 ਲੁਧਿਆਣਾ ਵਿਚ ਹੋਈਆਂ ਹਨ। ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5937 ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ। ਕੱਲ੍ਹ 122 ਹੋਰ ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਮਿਲਣ ਬਾਅਦ ਹੁਣ ਸੂਬੇ ਵਿਚ ਠੀਕ ਹੋਣ ਵਾਲੇ ਕੁਲ ਵਿਅਕਤੀਆਂ ਦੀ ਗਿਣਤੀ 4266 ਹੋ ਗਈ ਹੈ।

Corona virus Corona virus

ਬੀਤੇ ਦਿਨ 18 ਜ਼ਿਲਿ੍ਹਆਂ ਵਿਚ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਜ਼ਿਕਰਯੋਗ ਹੈ ਕਿ ਕਈ ਥਾਵਾਂ ’ਤੇ ਪੁਲਿਸ ਮੁਲਾਜ਼ਮ, ਹੈਲਥ ਸਟਾਫ਼ ਅਤੇ ਬੈਂਕ ਮੁਲਾਜ਼ਮਾਂ ਦੇ ਪਾਜ਼ੇਟਿਵ ਮਾਮਲੇ ਆਏ ਹਨ। ਹੁਣ ਕੋਰੋਨਾ ਹਰ ਵਰਗ ਅਤੇ ਥਾਂ ਤਕ ਫੈਲ ਰਿਹਾ ਹੈ। ਬੀਤੇ ਦਿਨੀਂ ਬਠਿੰਡਾ ਛਾਉਣੀ ਵਿਚ ਵੀ 3 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ।

Corona VirusCorona Virus

ਇਸ ਸਮੇਂ ਇਲਾਜ ਅਧੀਨ 1514 ਮਰੀਜ਼ਾਂ ’ਚੋਂ 37 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਵਿਚੋਂ 3 ਵੈਂਟੀਲੇਟਰ ਅਤੇ 34 ਆਕਸੀਜਨ ’ਤੇ ਹਨ। ਇਸ ਸਮੇਂ ਜ਼ਿਲ੍ਹਾ ਲੁਧਿਆਣਾ ਵਿਚ ਪਾਜ਼ੇਟਿਵ ਮਰੀਜ਼ਾ ਦਾ ਅੰਕੜਾ 1000 ਦੇ ਨੇੜੇ ਪਹੁੰਚ ਚੁੱਕਾ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਵਿਚ 938 ਅਤੇ ਜਲੰਧਰ ਜ਼ਿਲ੍ਹੇ ਵਿਚ 774 ਕੁਲ ਪਾਜ਼ੇਟਿਵ ਅੰਕੜਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement