ਆਬਕਾਰੀ ਵਿਭਾਗ ਤੇ ਪੁਲਿਸ ਕਮਿਸ਼ਨਰੇਟ ਵੱਲੋਂ ਗੈਰ-ਕਾਨੂੰਨੀ ਤੇ ਨਕਲੀ ਸ਼ਰਾਬ ਦੇ ਰੈਕਟ ਦਾ ਪਰਦਾ ਫਾਸ਼
Published : Jul 4, 2021, 5:32 pm IST
Updated : Jul 4, 2021, 5:32 pm IST
SHARE ARTICLE
Fake liquor module at Ludhiana
Fake liquor module at Ludhiana

ਸਾਰੀ ਸ਼ਰਾਬ ਬਿਨਾਂ ਹੋਲੋਗ੍ਰਾਮ ਤੋਂ ਪਾਈ ਗਈ ਅਤੇ ਕੁਝ ਖਾਲੀ ਗੱਤੇ ਦੇ ਬਕਸੇ ਵੀ ਮਿਲੇ ਹਨ

ਚੰਡੀਗੜ੍ਹ -ਰੈਡ ਰੋਜ਼ ਆਪ੍ਰੇਸ਼ਨ ਅਧੀਨ ਚਲ ਰਹੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਅਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਜੀ.ਟੀ. ਰੋਡ ਜੁਗਿਆਣਾ, ਲੁਧਿਆਣਾ ਵਿਖੇ ਸਥਿਤ ਜੈਮਕੋ ਐਕਸਪੋਰਟ ਵਿੱਚ ਗੈਰ-ਕਾਨੂੰਨੀ ਅਤੇ ਨਕਲੀ ਸ਼ਰਾਬ ਦੇ ਰੈਕਟ ਦਾ ਪਰਦਾ ਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

fake liquor module at LudhianaFake liquor module at Ludhiana

ਇਹ ਕਾਰਵਾਈ ਸ੍ਰੀ ਰਾਜੇਸ਼ ਐਰੀ, ਸਹਾਇਕ ਕਮਿਸ਼ਨਰ ਆਬਕਾਰੀ, ਲੁਧਿਆਣਾ, ਸ੍ਰੀ ਜੰਗ ਬਹਾਦੁਰ ਸ਼ਰਮਾ ਏ.ਸੀ.ਪੀ.(ਹੈਡ ਕੁਆਰਟਰ), ਸ੍ਰੀ ਅਮਿਤ ਗੋਇਲ (ਆਬਕਾਰੀ ਅਧਿਕਾਰੀ) ਲੁਧਿਆਣਾ, ਦੀਵਾਨ ਚੰਦ (ਆਬਕਾਰੀ ਅਧਿਕਾਰੀ) ਲੁਧਿਆਣਾ ਦੀ ਨਿਗਰਾਨੀ ਹੇਠ ਕੀਤੀ ਗਈ ਅਤੇ ਇਸ ਵਿੱਚ ਇੰਸਪੈਕਟਰ ਗੋਪਾਲ ਸ਼ਰਮਾ, ਵਰਿੰਦਰ ਸਿੰਘ, ਹਰਜਿੰਦਰ ਸਿੰਘ, ਨਵਨੀਸ਼ ਐਰੀ, ਯਸ਼ਪਾਲ, ਇੰਚਾਰਜ ਸੀ.ਆਈ.ਏ-3, ਹਰਜਾਪ ਸਿੰਘ ਏ.ਐਸ.ਆਈ. ਸੀ.ਆਈ.ਏ-3, ਵਿਨੋਦ ਕੁਮਾਰ ਏ.ਐਸ.ਆਈ. ਅਤੇ ਹੋਰ ਆਬਕਾਰੀ ਅਤੇ ਸੀ.ਆਈ.ਏ. ਦਾ ਸਟਾਫ ਸ਼ਾਮਲ ਸੀ।

LiquorLiquor

ਛਾਪੇਮਾਰੀ ਦੌਰਾਨ 570 ਕੇਸ ਗੈਰ ਕਾਨੂੰਨੀ ਅਤੇ ਜਾਅਲੀ ਸ਼ਰਾਬ ਕੈਸ਼ ਵਿਸਕੀ, ਰਾਇਲ ਟਾਈਗਰ (ਨਿਰਮਾਣ ਯੂਨਿਟ ਦੇ ਨਾਮ ਤੋਂ ਬਿਨਾਂ) ਅਤੇ ਬਿਨਾਂ ਲੇਬਲ ਲੱਗੇ ਸ਼ਰਾਬ ਬਰਾਮਦ ਕੀਤੀ ਗਈ। ਸਾਰੀ ਸ਼ਰਾਬ ਬਿਨਾਂ ਹੋਲੋਗ੍ਰਾਮ ਤੋਂ ਪਾਈ ਗਈ ਅਤੇ ਕੁਝ ਖਾਲੀ ਗੱਤੇ ਦੇ ਬਕਸੇ ਵੀ ਮਿਲੇ ਹਨ ਪਤਾ ਲੱਗਿਆ ਹੈ ਕਿ ਫੈਕਟਰੀ ਦੀ ਵਰਤੋਂ ਗੈਰ-ਕਾਨੂੰਨੀ ਸ਼ਰਾਬ ਵੇਚਣ ਲਈ ਕੀਤੀ ਜਾ ਰਹੀ ਸੀ।

ਫੈਕਟਰੀ ਦਾ ਮਾਲਕ ਹਰਮੋਹਨ ਸਿੰਘ, ਦੋ ਹੋਰ ਦੋਸ਼ੀ ਤਸਕਰਾਂ ਜਗਵੰਤ ਸਿੰਘ ਉਰਫ ਜੱਗਾ ਅਤੇ ਸੰਜੂ ਦੀ ਮਿਲੀਭੁਗਤ ਨਾਲ, ਨਾਜਾਇਜ਼ ਸ਼ਰਾਬ ਤਸਕਰੀ ਦੇ ਮਾਮਲੇ ਵਿਚ ਸ਼ਾਮਲ ਪਾਇਆ ਗਿਆ ਹੈ।

ਇੱਕ ਐਫ.ਆਈ.ਆਰ. ਨੰਬਰ 121 ਮਿਤੀ 04-07-2021 ਥਾਣਾ ਸਾਹਨੇਵਾਲ ਵਿਖੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 61 (1) (14) ਦੇ ਤਹਿਤ ਦਰਜ਼ ਕੀਤੀ ਗਈ ਹੈ ਅਤੇ ਹਰਮੋਹਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ 1128 ਬਸੰਤ ਐਵਨਿਊ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ।

ਦੋ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਕੀਤੀ ਜਾ ਰਹੀ ਹੈ। ਸਪਲਾਈ/ਗੈਰ ਕਾਨੂੰਨੀ ਸ਼ਰਾਬ ਬਣਾਉਣ ਦੇ ਸਰੋਤ ਅਤੇ ਗੈਰ ਕਾਨੂੰਨੀ ਸ਼ਰਾਬ ਨੂੰ ਵੇਚਣ ਵਿਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement